ਪਾਰਾ ੨੭ ਸੂਰਤ ਜਾਰੀਆਤ ਪ੧ દ૧૩ ॥੪੯॥ਤਾਂ ( ਹੇ ਪੈਯੰਬਰ ਏਨਹਾਂ ਲੋਕਾਂ ਨੂੰ ਕਹਿ ਦਿਓ ਕਿ ) ਅੱਲਾ ਦੀ ਹੀ ਤਰਫ ਭਜੋ (ਅਰਥਾਤ ਓਸੇ ਦੀ ਪਨਾਹ ਲਓ) ਮੈਂ ਓਸੇ ਦੀ ਤਰਫੋਂ ਤੁਸੀਂ ਨੂੰ ( ਓਸ ਦੇ ਕਸ਼ਟ ਥੀਂ ) ਸਾਫ ਤੌਰ ਉਪਰ ਡਰਾਉਂਦਾ ਹਾਂ ॥੫੦॥ ਅਰ ਖੁਦਾ ਦੇ ਸਾਥ ਕੋਈ ਦੂਸਰਾ ਮਾਬੂਦ ਨਾ ਠਹਿਰਾਓ ਮੈਂ ਓਸ ਦੀ ਤਰਫੋਂ ਤੁਸੀਂ ( ਉਸ ਦੇ ਕਸ਼ਟ ਥੋਂ ) ਸਾਫ ਤੌਰ ਉਪਰ ਡਰਾਉਂਦਾ ਹਾਂ ॥੫੧॥ ਇਸੀ ਕਾਰ ਜੋ ਲੋਗ ਏਨ੍ਹਾਂ ਨਾਲੋਂ ਭੂਤ ਕਾਲ ਵਿਚ ਹੋ ਚੁਕੇ ਸਨ ਜਦੋਂ ੨ ਓਹਨਾਂ ਦੇ ਪਾਸ ਕੋਈ ਪੈਯੰਬਰ ਆਇਆ ਓਹਨਾਂ ਨੇ ( ਉਸ ਨੂੰ ) ਤਾਂਕੀ ਕਿੰਬਾ ਦੀਵਾਨਾ ਹੀ ਬਣਾਇਆ ਹੈ ॥ ੫੨ ॥ ਕੀ ਲੋਗ ਇਕ ਦੂਸਰੇ ਨੂੰ ਏਸ ਬਾਰਤਾ ਦੀ ਵਸੀਯਤ ਕਰਦੇ ਚਲੇ ਆਏ ਹਨ ਤਯਤ ( ਅਸਲ ਬਾਰਤਾ ਏਹ ਹੈ ਕਿ) ਏਹ (ਆਪ ਹੀ) ਸਰਕਸ਼ ਲੋਗ ਹਨ॥੫੩॥ ਤਾਂ ( ਹੇ ਪੈਯੰਬਰ) ਏਹਨਾਂ ਦੀ ( ਕੁਝ ) ਪਰਵਾਹ ਨਾ ਕਰੋ ਕਾਹੇ ਤੇ ( ਏਹਨਾਂ ਦੇ ਕੁਫਰ ਤਥਾ ਇਨਕਾਰ ਦਾ ) ਤੁਸਾਂ ਉਪਰ ਕੋਈ ਦੋਖ ਨਹੀਂ ॥੫੪ ॥ ਹਾਂ ਸਿਛਾ ਦੇਂਦੇ ਰਹੋ ਕਿ ਸਿਛਾ ਦੇਣੀ ਈਮਾਨ ਵਾਲਿਆਂ ਨੂੰ ਲਾਭ ਬਖਸ਼ਦੀ ਹੈ।।੫੫।ਅਰ ਅਸਾਂ ਨੇ ਜਿੰਨਾਂ ਅਰ ਆਦਮੀਆਂ ਨੂੰ ਏਸੇ ਕਾਰਨ ਸੇ ਉਤਪਤ ਕੀਤਾ ਹੈ ਕਿ ਸਾਡੀ ਪੂਜਾ ਕਰਨ॥੫੬॥ ਅਸੀਂ ਓਹਨਾਂ ਪਾਸੋਂ ਕੁਛ ਰੋਜ਼ੀ ਦੇ ਤਾਂ ਅਭਿਲਾਖੀ ਹਾਂ ਨਹੀਂ ਔਰ ਨਾਂ ਇਸ ਦੇ ਅਭਿਲਾਖੀ ਹਾਂ ਕਿ ਸਾਨੂੰ ਖੁਆਉਣ ( ਪਿਆਉਣ ) ॥੫੭॥ ਅੱਲਾ ਖ਼ੁਦ ਬੜਾ ਰੋਜ਼ੀ ਦੇਣ ਵਾਲਾ ਬਲਵਾਨ ਸ਼ਕਤਸ਼ਾਲੀ ਹੈ ॥੫੮॥ਤਾਂ ਜਿਸ ਤਰਹਾ ਏਹਾਂ ( ਲੋਗਾਂ ਦੇ ) ਹਮਮਸ਼ਰਬਾਂ ( ਅਰਥਾਤ ਪਹਿਲੀਆਂ ਉੱਮਤਾਂ ) ਦੇ ( ਵਾਸਤੇ ) ਪੈਮਾਨੇ ( ਨੀਯਤ ) ਸਨ ਏਹਨਾਂ ਜ਼ਾਲਿਮਾਂ ਦੇ ( ਭੀ )ਪੈਮਾਨੇ ( ਮੁਕਰਰ ) ਹਨ ( ਅਰ ਉਨ੍ਹਾਂ ਦੇ ਭਰਨ ਦੀ ਦੇਰ ਹੈ ) ਤਾਂ ਸਾਡੇ ਪਾਸੋਂ ਕਸ਼ਟ ਦੀ ਉਤਾਵਲ ਨਾ ਕਰਨ ॥੫੯॥ ਗਲਕੀ ਕਾਵਰਾਂ ( ਦੀ ਦਸ਼ਾ ) ਉਪਰ ਓਹਨਾਂ ਦੇ ਉਸ ( ਬੁਰੇ ) ਦਿਨ ਦੇ ਇਤਬਾਰ ਨਾਲ ਜਿਸ ਦੀ ਏਹਨਾਂ ਨਾਲ ਪਰਤਿਯਾ ਕੀਤੀ ਜਾਂਦੀ ਹੈ ਬੜਾ ਅਫਸੋਸ ਹੈ ॥੬੦ ॥ ਰਕੂਹ ੩॥ ਸੂਰਤ ਤੂਰ ਮੱਕੇ ਵਿਚ ਉਤਰੀ ਅਰ ਇਸ ਦੀਆਂ ਉਣਿਜਾ ਆਇਤਾਂ ਅਰ ਦੋ ਰੁਕੂਹ ਹਨ। (ਆਰੰਭ) ਅੱਲਾ ਦੇ ਨਾਮ ਨਾਲ (ਜੋ)ਅਤੀ ਦਿਆਲੂ (ਅਰ) ਕਿਰਪਾਲੂ ( ਹੈ ) ( ਹੇ ਪੈਯੰਬਰ ਸਾਨੂੰ ) ਤੂਰ ( ਪਹਾੜ ) ਦੀ ਸੌਗੰਧ ॥ ੧ ॥ ਅਰ ( ਹੋਰ ਏਹ ਮਹਫੂਜ਼ ) ਪੁਸਤਕ ਦੀ ॥੨॥ ਜੋ ( ਬੜੇ ) ਚੌੜੇ ਚਕਲੇ ਕਾਗਤਾਂ
ਪੰਨਾ:ਕੁਰਾਨ ਮਜੀਦ (1932).pdf/613
ਦਿੱਖ