ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/614

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੭ ਸੂਰਤ ਤੂਰ ੫੨ ਉਪਰ ਲਿਖੀ ਹੋਈ ਹੈ ॥ ੩ ॥ ਅਰ ( ਹੋਰ ਫਰਿਸ਼ਤਿਆਂ ਦੇ ਅਸਮਾਨੀ ਕਾਬੇ ) ਬੈਤਉਲਮਾਮੂਰ ਦੀ॥੪॥ ਅਰ (ਹੋਰ ਆਕਾਸ ਦੀ ) ਉੱਚੀ ਛਤ ਦੀ ॥੫॥ ਅਰ (ਹੋਰ) ਜੋਸ਼ ਮਾਰਨੇ ਵਾਲੇ ਸਮੁੰਦਰ ਦੀ ॥੬॥ ਕਿ ਤੁਹਾਡੇ ਪਰਵਰਦਿਗਾਰ ਦਾ ਕਸ਼ਟ ( ਕਾਫਰਾਂ ਉਪਰ ) ਜਰੂਰ ਉਤਰ ਕੇ ( ਹੀ ) ਰਹੇਗਾ ॥੭॥ ਕਿਸੇ ਦੀ ਮਜਾਲ ਨਹੀਂ ਕਿ ਓਹ ਨੂੰ ਟਾਲ ਸਕੇ ॥੮॥ ਜਿਸ ਦਿਨ ਅਸਮਾਨ ( ਸਮੁੰਦਰ ਦੇ ਪਾਣੀ ਦੀ ਤਰ੍ਹਾਂ ) ਲਹਿਰਾਂ ਮਾਰਨ ਲਗੇ ॥੯॥ ਅਰ ਪਹਾੜ ਉੜਦੇ ੨ ਫਿਰਨ॥੧੦॥ ਤਾਂ ਝੂਠਿਆਰਨ ਵਾਲੇ ਜੋ ਬਕਵਾਸ ਵਿਚ ਪਏ ਖੇਡ ਰਹੇ ਹਨ ਓਸ ਦਿਨ॥੧੧॥ ਓਹਨਾਂ ਦੀ ਬੜੀ ਖਰਾਬੀ ਹੈ॥੧੨॥ ਜਦੋਂ ਕਿ ਏਹਨਾਂ ਲੋਕਾਂ ਨੂੰ ਨਰਕਾਗਨੀ ਦੀ ਤਰਫ ਪਿੰਙ ਜੋਰੀ ਧਕੇ ਦੇ ਦੇ ਕੇ ਲੈ ਜਾਣਗੇ । ੧੩ ॥ ( ਤਾਂ ਏਹਨਾਂ ਨੂੰ ਕਹਿਆ ਜਾਵੇਗਾ ਕਿ) ਯਹੀ ਉਹ ਨਰਕ ਹੈ ਜਿਸ ਨੂੰ ਤੁਸੀਂ ਮਿਥਯਾ ਕਹਿਆ ਕਰਦੇ ਸੀ॥੧੪॥ ਤਾਂ ਕੀ ਏਹ ( ਭੀ ) ਨਜ਼ਰ ਬੰਦੀ ਹੈ ? ਅਥਵਾ ਤੁਸੀਂ ( ਅਜੇ ਭੀ ) ਨਹੀਂ ਦਿਸਦਾ ੇ ॥੧੫॥ਏਸ ਵਿਚ ਵੜੋ ਫੇਰ ਸੰਤੋਖ ਕਰੋ ਅਥਵਾ ਅਸੰਤੋਖ ਕਰੋ ਤੁਸਾਡੇ ਹਕ ਵਿਚ ( ਦੋਨੋਂ ਬਾਤਾਂ ) ਸਮਾਨ ਜੈਸੇ ਕਰਮ ਤੁਸੀਂ ( ਦੁਨੀਆਂ ਵਿਚ ) ਕਰਦੇ ਰਹੇ ਤੁਹਾਨੂੰ ਉਨ੍ਹਾਂ ਦਾ ਹੀ ਬਦ- ਲਾ ਦਿਤਾ ਜਾਵੇਗਾ॥ ੧੬॥ ( ਰਹੇ ) ਸੰਜਮੀ ( ਓਹ ) ਨਿਰਸੰਦੇਹ ( ਸਵਰਗ ਦਿਆਂ ) ਬਾਗਾਂ ਅਰ ਖੁਸ਼ਹਾਲੀਆਂ ਵਿਚ ॥੧੭ ॥ ਆਪਣੇ ਪਰਵਰਦਿਗਾਰ ਦੀਆਂ ਦਿਤੀਆਂ ਹੋਈਆਂ ( ਨਿਆਮਤਾਂ ) ਦੇ ਸਵਾਦ ਲੈ ਰਹੇ ਹੋਣਗੇ ਅਰ ਉਨ੍ਹਾਂ ਦਾ ਪਰਵਰਦਿਗਾਰ ਉਨ੍ਹਾਂ ਨੂੰ ਨਰਕੀ ਕਸ਼ਟ ਤੋਂ ( ਭੀ ਰੋਮ ੨) ਬਚਾਈ ਰਖੇਗਾ ॥੧੮॥ ( ਅਰ ਉਹਨਾਂ ਨੂੰ ਆਯਾ ਹੋਵੇਗੀ ਕਿ ਸੰਸਾਰ ਵਿਚ ) ਜੋ ਤੁਸੀਂ ਭਲੇ ਕਰਮ ਕਰਦੇ ਰਹੇ ਉਨ੍ਹਾਂ ਦੇ ਬਦਲੇ ਵਿਚ ( ਸੁਖ ਪੂਰਵਕ ) ਤਖਤਾਂ ਉਪਰ ਜੋ ਬਰਾਬਰ ਵਿਛਾਏ ਗਏ ਹਨ ਸਰਹਾਨੇ ਲਗਾ ਲਗਾ ਕਰ ( ਬੈਠੋ ਅਰ ) ਖਾਓ ਪੀਓ ਅਰ ( ਤੁਹਾਨੂੰ ਰੁਚੋ ਪਚੇ ॥ ੧੯॥ ( ਏਹਨਾਂ ਬਾਤਾਂ ਥੋਂ ਭਿੰਨ ) ਅਸੀਂ ਵਿਸਾਲਾਖੀਆਂ ਹੂਰਾਂ ਨੂੰ ਉਹਨਾਂ ਦੇ ਇਸਤ੍ ਵਾਸਤੇ ਦੇਵਾਂਗੇ ॥ ੨੦ ॥ ਅਰ ਜੋ ਲੋਗ ਈ- ਮਾਨ ਧਾਰ ਬੈਠੇ ਅਰ ਉਨ੍ਹਾਂ ਦੀ ਉਲਾਦ ਈਮਾਨ ਦੇ ਨਾਲ ( ਸ਼ੁਭ ਕਰਮਾਂ ਵਿਚ ) ਉਨਹਾਂ ਦੀ ਪੈਰਵੀ ਕਰਦੀ ਰਹੀ ( ਯਪਿ ਕਰਮ ਵਿਚ ਉਨ੍ਹਾਂ ਪਾਸੋਂ ਕਿਸੀ ਕਦਰ ਕਸੂਰ ਭੀ ਹੋਇਆ ਹੋਵੇ ਤਥਾਪਿ ਸਵਾਰਗੀਆਂ ਦੇ ਕਾਰਨ ) ਉਨ੍ਹਾਂ ਦੀ ਔਲਾਦ ਨੂੰ ( ਭੀ ਸਵਰਗ ਵਿਚ ) ਉਨ੍ਹਾਂ ਦੇ ਪਾਸ ਲੈ ਜਾ ਪਰਾਪਤ ਕਰਾਂਗੇ ਅਰ ਸਵਾਰਗੀਆਂ ਦੇ ਸ਼ੁਭ ਕਰਮਾਂ ( ਦੇ ਬਦਲੇ ਵਿਚੋਂ ਕੁਛ ਭੀ ਭੀ ਨੂਨ ਨਹੀਂ ਕਰਾਂਗੇ ( ਅਰ ) ਸਰਬ ਪੁਰਖ ਆਪਣੇ ਕਰਮਾਂ ) h Digitized by Panjab Digital Library | www.panjabdigilib.org