ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/615

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀਰਾ ੨੭ ਸੂਰਤ ਭੂਰੇ ਪ ਦੇ ਬਦਲੇ ਵਿਚ ਗਿਰਵੀ ਹੈਂ॥ ੨੧॥ ਅਰ ਜਿਸ ਸੇਵ ਤਥਾ ਮੱਸ ਨੂੰ ਸਵਾਰਗੀਆਂ ਦਾ ਜੀ ਚਾਹੇਗਾ ਅਸੀਂ ਉਨ੍ਹਾਂ ਵਾਸਤੇ ਓਸੇ ਦੀ ਰੇਲ ਪੇਸ਼ ਕਰ ਦੇਵਾਂਗੇ॥੨੨॥( ਹਾਸੀ ਖੇਲ ਦੀ ਰੀਤੀ ਨਾਲ) ਓਹ ਆਪਸ ਵਿਚ ਓਥੇ ( ਅਮਰਤ) ਦੇ ਪਿਆਲੇ ਦੀ ਖੋਹਾ ਮੋਹੀ ਭੀ ਕਰਨਗੇ ਉਸ ਵਿਚ ਨਾਂ ( ਤਾਂ ਉਹ) ਬਕਵਾਸ ਕਰਨਗੇ ਅਰ ( ਨਾਂ ਉਨ੍ਹਾਂ ਪਾਸੋਂ) ਕੋਈ ਮੰਦ ਕਰਮ ਹੀ ਹੋਣਗੇ॥ ੨੩॥ ਅਰ ( ਐਸੇ ਖੂਬਸੂਰਤ) ਲੜਕੇ ( ਉਨ੍ਹਾਂ ਦੀ ਟਹਿਲ ਵਾਸਤੇ) ਉਨ੍ਹਾਂ ਦੇ ਪਾਸ ਆਉਣ ਜਾਉਣਗੇ ਕਿ ਮਾਨੋਂ ਓਹ ਸੰਭਾਲ ਕੇ ਰਖੇ ਹੋਏ ਮੋਤੀ ਹਨ॥੨੪॥ ਅਰ ਇਕ ਦੂਸਰੇ ਦੀ ਤਰਫ ਦ੍ਰਿਸ਼ਟੀ ਦੇਕੇ ਆਪਸ ਵਿਚ ਬਾਤਾਂ ਕਰਨਗੇ॥ ੨੫॥ ਕਈਕੁ) ਕਹਿਣਗੇ ਕਿ ( ਭਾਈ) ਅਸੀਂ ( ਏਸ ਨਾਲੋਂ) ਪਹਿਲੇ ਆਪਣੇ ਥਾਂ ( ਬਹੁਤ ਹੀ) ਡਰਿਆ ਕਰਦੇ ਸਾਂ॥ ੨੬॥ਤਾਂ ਖੁਦਾ ਨੇ ਸਾਡੇ ਉਪਰ ( ਬੜੀ) ਹੀ ਦਇਆ ਕੀਤੀ ਅਰ ਸਾਨੂੰ (ਨਾਰਕੀ) ਲੰਬ ਦੇ ਕਸ਼ਟ ਥੀਂ ਬਚਾ ਲੀਤਾ॥੨੭॥(ਏਸ ਨਾਲੋਂ) ਪਹਿਲੇ ਅਸੀਂ ਓਸ ਪਾਸੋਂ ਦੁਆਆਂ ਮੰਗਿਆ ( ਪ੍ਰਾਰਥਨਾਂ) ਕਰਦੇ ਸਾਂ ਨਿਰਸੰਦੇਹ ਉਹ ( ਬੜਾ) ਦਿਆਲੂ ( ਅਰ) ਕਿਰਪਾਲੂ ਹੈ॥੨੮॥ ਰੁਕੂਹ ੧॥ ( ਤਾਂ ਹੇ ਪੈਯੰਬਰ ਤੁਸੀਂ ਏਹਨਾਂ ਲੋਗਾਂ ਨੂੰ) ਸਿਛਾ ਦੇਈ ਜਾਓ ਕਿ ਆਪਨੇ ਪਰਵਰਦਗਾਰ ਦੇ ਫਜ਼ਲ ਨਾਲ ਨਾਂ ਤਾਂ ਤੁਸੀਂ ਆਮਲ ਹੋ ( ਕਿ ਤੁਸਾਂ ਆਪਣੇ ਮੁਵਕਲ ਲਗਾ ਰੱਖੇ ਹਨ ਅਰ ਉਹ ਅੰਬਰੀ ਖਬਰਾਂ ਤੁਹਾਨੂੰ ਪਹੁੰਚਾ ਦੇਂਦੇ ਹਨ) ਅਰ ਨਾਂ ਉਨਮਾਦੀ ਹੋ॥੨੯॥ ਕੀ ਏਹ ਲੋਗ ਤੁਹਾਡੀ ਨਿਸਬਤ) ਕਹਿੰਦੇ ਹਨ ਕਿ ( ਏਹ) ਕਵੀਸ਼ਰ ਹੈ ( ਅਰ) ਅਸੀਂ ਏਸ ਦੇ ਬਾਰੇ ਵਿਚ ਜਮਾਨੇ ਦੀ ਗਰਦਸ਼ ਦੀ ਉਡੀਕ ਕਰ ਰਹੇ ਹਾਂ ॥ ੩੦॥ ( ਤੁਸੀਂ ਏਹਨਾਂ ਨੂੰ) ਕਹੋ ਕਿ ( ਬਹੁਤ ਅੱਛਾ) ਤੁਸੀਂ ਭੀ ਉਡੀਕ ਕਰੋ ਮੈਂ ਭੀ ਤੁਹਾਡੇ ਨਾਲ ਉਡੀਕ ਕਰ ਰਹਿਆ ਹਾਂ॥ ੩੧॥ ਕੀ ਏਹਨਾਂ ਦੀਆਂ ਅਕਲਾਂ ਏਹਨਾਂ ਨੂੰ ਏਹ ( ਬਾਤਾਂ) ਸਿਖਾਉਂਦੀਆਂ ਹਨ ਅਥਵਾ ਏਹ ਲੋਗ ( ਆਪਣੇ ਸਵਭਾਵ ਨਾਲ ਹੀ) ਦੁਸ਼ਟਾਤਮਾਂ ਹਨ? ॥੩੨॥ ਅਥਵਾ ਕਹਿੰਦੇ ਹਨ ਕਿ ਏਸ ( ਪੁਰਖ) ਨੇ ਕੁਰਾਨ ਆਪੋਂ ਆਪ ਬਨਾ ਲੀਤਾ ਹੈ ( ਏਹ ਤਾਂ ਏਹਨਾਂ ਦੇ ਆਪਣੇ ਮੂੰਹ ਦਾ ਕਥਨ ਹੈ) ਪ੍ਰਤਯੂਤ ( ਅਸਲ ਏਹ ਬਾਰਤਾ ਹੈ ਕਿ) ਇਹ ਈਮਾਨ ਹੀ ਨਹੀਂ ਧਾਰਨਾ ਚਾਹੁੰਦੇ॥ ੩੩॥ ਸੋ ਯਦੀ ( ਆਪਣੇ ਦਾਵੇ ਵਿਚ) ਸਚੇ ਹਨ ਤਾਂ, ਏਸੇ ਤਰਾਂ ਦਾ ਕਲਾਮ ( ਇਹ ਭੀ ਬਨਾ ਕੇ) ਲੈ ਆਉਣ॥੩੪॥ ਕੀ ਬਿਨਾਂ ਕਿਸੇ ਦੇ ਪੈਦਾ ਕੀਤਿਆਂ ( ਇਹ ਆਪੋ ਆਪ ਹੀ) ਪੈਦਾ ਹੋ ਗਏ ਹਨ ਕਿੰਬਾ ין