ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/618

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੧੮

ਪਾਰਾ ੧੭

ਸੂਰਤ ਨਜ਼ਮ ਪ੩


ਦੇ ਪਾਸ॥੧੩,੧੪॥ ਜਿਥੇ (ਨੱਕ ਬੰਦਿਆਂ ਦੇ) ਰਹਿਣ ਵਾਲੀ ਜਗਹਾ ਬਹਿਸ਼ਤ ਹੈ॥੧੫॥ ਜਬਰਾਈਲ ਨੂੰ ਇਕ ਵੇਰੀ ਹੋਰ ਭੀ (ਅਸਲੀ ਸੂਰਤ ਉਪਰ ਆਪਣੇ ਪਾਸ ਆਇਆ ਹੋਇਆ) ਦੇਖਿਆ ਸੀ ਜਦੋਂ ਕਿ (ਉਸ) (ਬੇਰੀ ਦੇ ਬ੍ਰਿਛ) ਉਪਰ ਛਾ ਰਹਿਆ ਸੀ ਜੋ ਛਾ ਰਹਿਆ ਸੀ (ਅਰਥਾਤ ਨੂਰ) ॥੧੬॥ (ਓਸ ਵੇਲੇ ਭੀ ਪੈਯੰਬਰ ਦੀ) ਦਰਿਸ਼ਟੀ (ਕਿਸੇ ਪਾਸੇ ਨੂੰ) ਨਾ ਬਹਿਕੀ ਅਰ ਨਾ (ਅਸਥਾਨੋ) ਉਟਕੀ॥੧੭॥ ਨਿਰਸੰਦੇਹ ਪੈਯੰਬਰ ਨੇ (ਏਸ ਸਮੇਂ) ਆਪਣੇ ਪਰਵਰਦਿਗਾਰ (ਦੀ ਕੁਦਰਤ) ਦੇ ਬੜੇ ੨ ਅਚੰਭੇ ਦੇਖੇ ॥੧੮॥ (ਭੇਦ ਵਾਦੀਓ!) ਭਲਾ ਤੁਸਾਂ ਨੇ ਲਾਭ ਅਰ ਉਜ਼ਾ॥੧੯॥ ਅਰ ਉਹ ਜੋ (ਇਕ) ਤੀਸਰੀ (ਦੇਵੀ) ਹੋਰ ਹੈ ਮਨਾਤ ਏਹਨਾਂ (ਬੁਤਾਂ ਦੇ ਹਾਲ) ਉਪਰ ਭੀ ਨਜ਼ਰ ਕੀਤੀ (ਕਿ ਇਨਹਾਂ ਵਿਚ ਕੁਛ ਕੁਦਰਤ ਭੀ ਹੈ)॥੨੦॥ (ਕਿਉਂ ਜੀ) ਕੀ ਤੁਸਾਂ ਲੋਗਾਂ ਦੇ ਵਾਸਤੇ ਪੁੱਤਰ ਅਰ ਖੁਦਾ ਦੇ ਵਾਸਤੇ ਪੁਤਰੀਆਂ?॥੨੧॥ ਯਦੀ ਐਸੇ ਹੋਵੇ ਤਾਂ ਏਹ ਬੜੀ ਹੀ ਅਜੋਗ ਵੰਡ ਹੈ॥੨੨॥ ਇਹ (ਬੁਤ) ਤਾਂ ਨਿਰੇ ਨਾਮ ਹੀ (ਨਾਮ) ਹਨ ਜੋ ਤੁਸਾਂ ਨੇ ਅਰ ਤੁਹਾਡਿਆਂ ਵਡਿਆਂ ਨੇ (ਅਪਣੀ ਤਰਫੋਂ) ਰਖ ਲੀਤੇ ਹਨ ਖੁਦਾ ਨੇ ਤਾਂ ਏਨਹਾਂ (ਦੇ ਮਾਬੂਦ ਹੋਣ) ਦੀ ਕੋਈ ਸਨਦ ਭੇਜੀ ਨਹੀਂ ਇਹ ਲੋਗ ਤਾਂ ਬਸ ਅਟਕਲ ਪਚੂ ਅਰ (ਆਪਣੇ) ਮਾਨਸਕ ਸੰਕਲਪਾਂ ਉਪਰ ਚਲਦੇ ਹਨ ਅਰ (ਵਸੇਖਤਾਈ ਏਹ ਹੈ ਕਿ) ਏਹਨਾਂ ਦੇ ਪਰਵਰਦਿਗਾਰ ਦੀ ਤਰਫੋਂ ਏਹਨਾਂ ਦੇ ਪਾਸ ਸਿਛਾ ਭੀ ਆ ਚੁਕੀ ਹੈ (ਅਜੇ ਭੀ ਨਹੀਂ ਮੰਨਦੇ)॥੨੩॥ ਕਿਤੇ ਇਨਸਾਨ ਨੂੰ ਮਨ ਮੰਨੀ ਮੁਰਾਦ ਭੀ ਮਿਲੀ ਹੈ?॥੨੪॥ ਸੋ ਆਖਰਤ ਅਰ ਦੁਨੀਆਂ (ਸਭ ਕੁਛ) ਅੱਲਾ ਦੇ ਹੀ ਅਖਤਿਆਰ ਵਿਚ ਹੈ॥੨੫॥ ਰੁਕੂਹ੧॥

ਅਰ ਕਿਤਨੇ ਫਰਿਸ਼ਤੇ ਅਸਮਾਨ ਵਿਚ (ਭਰੇ ਪਏ) ਹੋਏ ਹਨ ਕਿ ਉਨ੍ਹਾਂ ਦੀ ਸਪਾਰਸ਼ ਕੁਛ ਭੀ ਕੰਮ ਨਹੀਂ ਆਉਂਦੀ ਪਰੰਤੂ ਜਦੋਂ ਖ਼ੁਦਾ ਕਿਸੇ ਦੀ ਨਿਸਬਤ (ਸਪਾਰਸ਼ ਕਰਨਾ) ਚਾਹੇ (ਅਰ ਫਰਿਸ਼ਤਿਆਂ ਨੂੰ ਸਪਾਰਸ਼ ਕਰਨ ਦੀ) ਆਗ੍ਯਾ ਦੇਵੇ ਅਰ (ਫਰਿਸ਼ਤਿਆਂ ਦੀ ਸਪਾਰਸ਼ ਨੂੰ) ਪਸੰਦ ਕਰੇ॥੨੬॥ ਜਿਨਹਾਂ ਲੋਗਾਂ ਨੂੰ ਆਖਰਤ ਦਾ ਨਿਸਚਾ ਨਹੀਂ ਹੈ ਵਹੀ ਤਾਂ ਫਰਿਸ਼ਤਿਆਂ ਦੇ ਨਾਮ ਧਰਦੇ ਹਨ। ਕਿ ਔਰਤਾਂ (ਅਰਥਾਤ ਖ਼ੁਦਾ ਦੀਆਂ ਬੇਟੀਆਂ) ਹਨ॥੨੭॥ ਹਾਲਾਂ ਕਿ ਉਨਹਾਂ ਨੂੰ ਏਸ ਦੀ ਕੁਛ ਤਹਿਕੀਕ ਤਾਂ ਹੈ ਨਹੀਂ ਓਹ ਤਾਂ ਨਿਰੇ ਪੁਰੇ ਅਟਕਲ ਪਚੂ ਉਪਰ ਹੀ ਚਲਦੇ ਹਨ ਅਰ ਅਟਕਲ ਪਚੂ ਦਾ ਤਾਂ ਇਹ ਹਾਲ ਹੈ ਕਿ ਉਹ ਤਾਂ ਸਚੀ (ਬਾਰਤਾ) ਦੇ ਸਾਹਮਣੇ ਕੁਝ ਫਲਦਾਇਕ ਨਹੀਂ॥੨੮॥ ਤਾਂ (ਹੇ ਪਯੰਬਰ) ਜੋ ਪੁਰਖ