੬੨
ਪਾਰਾ ੪
ਮੰਜ਼ਲ ੧
ਸੂਰਤ ਆਲ ਇਮਰਾਂਨ ੩
ਬਰਕਤ ਵਾਲਾ ਅਰ ਸੰਸਾਰੀ ਲੋਗਾਂ ਵਾਸਤੇ ਸਿਖਯਾ ਦੇਣ ਦਾ ਕਾਰਣ (ਹੈ) ॥੯੬॥ ਏਸ ਵਿਚ ਬਹੁਤ ਸਾਰੀਆਂ ( ਵਡਿਆਈ ਦੀਆਂ) ਖੁਲ ਮਖਲੀਆਂ ਨਿਸ਼ਾਨੀਆਂ ਹਨ (ਓਹਨਾਂ ਵਿਚੋਂ) ਇਬਰਾਹੀਮ ਦੇ ਖੜੇ ਹੋਣ ਦਾ ਅਸਥਾਨ ਅਰ ਜੋ ਏਸ ਘਰ ਵਿਚ ਆ ਵੜਿਆ ਸ਼ਾਂਤੀ ਨੂੰ ਪ੍ਰਾਪਤ ਹੋਗਿਆ ਅਰ ਲੋਗਾਂ ਉਪਰ ਫਰਜ ਹੈ ਕਿ ਖੁਦਾ ਦੇ ਵਾਸਤੇ "ਖਾਨੇ ਕਾਬੇ" ਦਾ ਹੱਜ ਕਰਨ ਜਿਸਨੂੰ ਓਥੋਂ ਤਕ ਪਹੁੰਚਣ ਦੀ ਸਾਮਰਥ ਹੈ ਅਰ ਜੋ (ਸਾਮਰਥ ਰਖਕੇ ਭੀ ਨਿਆਮਤ ਦਾ) ਧੰਨਯਵਾਦ ਨਾ ਕਰੇ (ਹੱਜ ਨੂੰ ਨਾ ਜਾਵੇ) ਤਾਂ ਅੱਲਾ ਦੁਨੀਆਂ ਥੀਂ ਬੇ ਪਰਵਾਹ ਹੈ ॥੯੭॥ (ਹੇ ਪੈਯੰਬਰ ਇਹਨਾਂ ਲੋਗਾਂ ਨੂੰ) ਕਹੋ ਕਿ ਹੈ ਪੁਸਤਕ ਵਾਲੋ ਖੁਦਾ ਦੇ ਹੁਕਮ ਥੀਂ ਕਿਉਂ ਮੁਨਕਰ ਹੁੰਦੇ ਹੋ ਅਰ ਜੋ ਕੁਛ ਭੀ ਤੁਸੀਂ ਕਰ ਰਹੇ ਹੋ ਅੱਲਾ ਉਨਹਾਂ ਦਾ ਸਾਖੀ ਹੈ ॥੯੮॥ ਕਹੋ ਕਿ ਹੇ ਕਿਤਾਬਾਂ ਵਾਲਿਓ ਤੁਸੀਂ ਈਮਾਨ ਧਾਰਨ ਵਾਲਿਆਂ ਨੂੰ ਈਸ਼ਵਰ ਦੇ ਮਾਰਗ ਥੀਂ ਕਿਉਂ ਰੋਕਦੇ ਹੋ ਤੁਸੀਂ ਉਹਦੇ ਵਿਚ ਕਟਲਾਈਆਂ ਚਾਹੁੰਦੇ ਹੋ ਅਰ ਹਾਲਾਂ ਤੁਸੀਂ ਓਸ ਦੇ ਸਾਖੀ ਹੋ ਅਰ ਅੱਲਾ ਤੁਹਾਡੇ ਕੰਮਾਂ ਥੀਂ ਗਾਫ਼ਲ ਨਹੀਂ ॥੯੯॥ ਮੁਸਲਮਾਨੋ! ਯਦੀ ਤੁਸੀਂ ਕਿਤਾਬਾਂ ਵਾਲਿਆਂ ਦੇ ਕਿਸੇ ਟੋਲੇ ਦਾ ਵੀ ਕਹਿਣਾਂ ਮੰਨੋਗੇ ਤਾਂ ਓਹ ਤੁਹਾਡੇ ਈਮਨ ਧਾਰ ਚੁਕਿਆਂ ਪਿਛੋਂ ਤੁਹਾਨੂੰ ਫੇਰ ਕਾਫਰ ਬਨਾ ਦੇਣਗੇ ॥੧੦੦॥ ਅਰ ਤੁਸੀਂ ਕਿਸ ਤਰਹਾਂ ਕੁਫਰ ਕਰਨ ਲਗੋਗੇ, ਹਾਲਾਂ ਕਿ ਅੱਲਾ ਦੀਆਂ ਆਇਤਾਂ ਤੁਹਾਨੂੰ ਪੜ ੨ ਕੇ ਸੁਣਾਈਆਂ ਜਾਂਦੀਆਂ ਹਨ ਅਰ ਉਸ ਦਾ ਰਸੂਲ (ਮੁਹੰਮਦ) ਤੁਹਾਡੇ ਵਿਚ ਵਿਦਮਾਨ ਹੈ ਜੋ ਆਦਮੀ ਅੱਲਾ ਨੂੰ ਪਕਿਆਈ ਨਾਲ ਪਕੜੀ ਰਖੇ ਤਾਂ ਓਹ ਸੂਧੇ ਮਾਰਗ ਪੜ ਗਿਆ ॥੧੦੧॥ ਰੁਕੂਹ ੧੦॥
ਮੁਸਲਮਾਨੋ! ਅੱਲਾ ਪਾਸੋਂ ਡਰੋ ਜਿਸ ਤਰਹਾਂ ਦਾ ਓਸ ਪਾਸੋਂ ਡਰਨਾ ਚਾਹੀਦਾ ਹੈ ਅਰ ਇਸਲਾਮ ਉਪਰ ਹੀ ਮਰਨਾ ॥੧੦੨॥ ਅਰ ਸਾਰੇ (ਮਿਲ ਕੇ) ਪੁਖਤਾਈ ਨਾਲ ਅੱਲਾ ਦੀ ਰੱਸੀ ਨੂੰ ਪਕੜ ਲੋ ਅਰ ਇਕ ਦੂਸਰੇ ਨਾਲੋਂ ਅਲਗ ੨ ਨਹੀਂ ਹੋਣਾ ਅਰ ਅੱਲਾ ਦਾ ਉਹ ਅਹਿਸਾਨ ਜੋ ਤੁਹਾਡੇ ਉਤੇ ਕੀਤਾ ਯਾਦ ਕਰੋ ਜਦੋਂ ਤੁਸੀਂ (ਇਕ ਦੂਸਰੇ ਦੇ) ਵੈਰੀ ਸੇ ਫੇਰ ਅੱਲਾ ਨੇ ਤੁਹਾਡਿਆਂ ਦਿਲਾਂ ਵਿਚ (ਭਗਤੀ) ਪ੍ਰੇਮ ਪੈਦਾ ਕੀਤਾ ਅਰ ਤੁਸੀਂ ਉਸਦੀ ਕਿਰਪਾ ਨਾਲ ਭਿਰਾ ੨ ਬਨ ਗਏ ਅਰ ਤੁਸੀਂ ਅਗ ਦੇ ਟੋਏ (ਅਰਥਾਤ ਨਰਕ) ਦੇ ਕਿਨਾਰੇ (ਤੇ) ਸੀ ਫੇਰ ਉਸ ਨੇ ਤੁਹਾਨੂੰ ਓਸ ਪਾਸੋਂ ਬਚਾ ਲੀਤਾ ਏਸ ਤਰਹਾਂ ਅੱਲਾ ਆਪਣੇ ਹੁਕਮ ਤੁਹਾਨੂੰ ਸਪਸ਼ਟ ਕਰੁ ਕਰਕੇ ਵਰਨਣ ਕਰਦਾ ਹੈ ਤਾਂ ਕਿ ਤੁਸੀਂ ਸਰਲ ਮਾਰਗ ਉਪਰ ਆ