ਪੰਨਾ:ਕੁਰਾਨ ਮਜੀਦ (1932).pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੪

ਮੰਜ਼ਲ ੧

ਸੂਰਤ ਆਲ ਇਮਰਾਨ ੩

੬੩



ਜਾਓ ॥੧੦੩॥ ਅਰ ਤੁਹਾਡੇ ਵਿਚੋਂ ਇਕ ਐਸਾ ਜੱਥਾ ਭੀ ਹੋਣਾ ਚਾਹੀਦਾ ਹੈ ਜੋ (ਲੋਗਾਂ ਨੂੰ) ਸ਼ੁਭ ਕਾਰਜ ਦੇ ਪਾਸੇ ਸੱਦੇ ਅਰ ਸ਼ੁਭ ਕਰਮ (ਕਰਨ) ਨੂੰ ਕਹੇਂ ਅਰ ਅਸ਼ੁਭ ਕਰਮਾਂ ਦੇ ਕਰਨ ਥੀਂ ਹਟਕੇ ਐਸੇ ਲੋਗ ਆਪਣੀ ਮੁਰਾਾਦ ਨੂੰ ਪਹੁੰਚਣਗੇ ॥੧੦੪॥ ਅਰ ਓਹਨਾਂ ਜੇਸੇ ਨਾ ਬਣੋ ਜੋ ਸਾਫ ਹੁਕਮ ਪਾਨ ਥੀਂ ਪਿਛੋਂ ਵਿਛੜ ਗਏ ਅਰ ਲੱਗੇ ਆਪਸ ਵਿਚ ਇਖਤਲਾਫ ਕਰਨ ਅਰ ਇਹੋ ਹਨ ਜਿਨਹਾਂ ਨੂੰ ਅੰਤ ਵਿਚ ਅਸਹਿ ਕਸ਼ਟ ਹੋਵੇਗਾ ॥੧o॥ ਜਿਸ ਦਿਨ (ਕਈ) ਮੁਖ ਸਫੈਦ ਹੋਣਗੇ ਅਰ (ਕਈਆਂ ਦੇ) ਕਾਲੇ ਤਾਂ ਜੋ ਲੋਗ ਕਾਲਿਆਂ ਮੂੰਹਾਂ ਵਾਲੇ ਹੋਣਗੇ (ਉਹਨਾਂ ਨੂੰ ਕਹਿਆ ਜਾਵੇਗਾ) ਕਿ ਤੁਸੀਂ ਈਮਾਨ ਧਾਰਕਰ ਕਾਫਰ ਹੋ ਗਏ ਸੀ (ਲੌ ਜੀ ਹੁਣ) ਆਪਨੇ ਕੁਫਰ ਦੀ ਸਜ਼ਾ ਵਿਚ ਅਸਹਿ ਕਸ਼ਟ ਦੇ (ਸਵਾਦ) ਪੜੇ ਚਖੋ ॥੧੦੬॥ ਅਰ ਜੋ ਲੋਗ ਸਫੈਦ ਮੁਖੜਿਆਂ ਵਾਲੇ ਹੋਣਗੇ (ਉਹ) ਅੱਲਾ ਦੀ ਰਹਿਮਤ (ਅਰਥਾਤ ਸ੍ਵਰਗ) ਵਿਚ ਹੋਣਗੇ (ਅਰ) ਉਹ ਉਸੇ ਵਿਚ ਹੀ ਸਦੈਵ (੨) ਰਹਿਣ ਗੇ ॥੧੦੭॥ ਇਹ ਅੱਲਾ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਪੜ ੨ ਕੇ ਸੁਣਾਉਂਦੇ ਹਾਂ ਅਰ ਅੱਲਾ ਸੰਸਾਰੀ ਲੋਗਾਂ ਉਪਰ (ਕਿਸੇ ਤਰਹਾਂ ਦਾ) ਜੋਰ ਜ਼ਲਮ ਕਰਨਾ ਨਹੀਂ ਚਾਹੁੰਦਾ ॥੧੦੮॥

ਅਰ ਜੋ ਕੁਛ ਆਸਮਾਨਾਂ ਵਿਚ ਹੈ ਅਰ ਜੋ ਕੁਛ ਜ਼ਮੀਨ ਉਪਰ ਹੈ ਸਭ ਅੱਲਾ ਦਾ ਹੀ ਹੈ ਅਰ (ਸੰਪੂਰਣ) ਕਾਰਜਾਂ ਦੀ ਪਹੁੰਚ ਅੰਤ ਨੂੰ ਖੁਦਾ ਹੀ ਤਕ ਹੈ ॥੧੦੯॥ ਰੁਕੂਹ ੧੧॥

ਲੋਕਾਂ (ਦੀ ਸਿਖਿਆ) ਦੇ ਵਾਸਤੇ ਜਿਸ ਕਦਰ ਉਮਤਾ ਪੈਦਾ ਹੋਈਆਂ ਤੁਸੀਂ ਤਾਂ ਉਨ੍ਹਾਂ ਵਿਚੋਂ ਸਾਰਿਆਂ ਨਾਲੋਂ ਉਤਮ ਉਮਤ ਹੋ ਜੋ ਚੰਗੇ (ਕੰਮਾਂ ਦੇ ਕਰਨ ਨੂੰ) ਕਹਿੰਦੇ ਅਰ ਮੰਦੇ (ਕੰਮਾਂ) ਤੋਂ ਮਨਾਂ ਕਰਦੇ ਅਰ ਅੱਲਾ ਉਤੇ ਈਮਾਨ ਰਖਦੇ ਹੋ ਅਰ ਯਦੀ (ਏਸੇ ਤਰਹਾਂ) ਕਿਤਾਬਾਂ ਵਾਲੇ (ਭੀ) ਈਮਾਨ ਧਾਰ ਲੈਂਦੇ ਤਾਂ ਓਹਨਾਂ ਵਾਸਤੇ ਭਲੀ ਬਾਤ ਸੀ (ਪਰੰਤੂ) ਓਹਨਾਂ ਵਿਚੋਂ ਥੋੜੇ ਹੀ ਈਮਾਨ ਲੈ ਆਏ ਅਰ ਓਹਨਾਂ ਵਿਚੋਂ ਅਕਸਰ ਨਾ ਫਰਮਾਨ ਹਨ ॥੧੧੦॥ (ਤੁਹਾਨੂੰ ਥੋਹੜਾ ਜਿਹਾ) ਦੁਖ ਦੇਣ ਤੋਂ ਸਿਵਾ ਉਹ ਤੁਹਾਨੂੰ ਕਿਸੇ ਤਰਹਾਂ ਦਾ (ਵੱਡਾ) ਨੁਕਸਾਨ ਨਹੀਂ ਪਹੁੰਚਾ ਸਕਣਗੇ ਅਰ ਯਦੀ ਤੁਹਾਡੇ ਨਾਲ ਲੜਨਗੇ ਤਾਂ ਉਹਨਾਂ ਨੂੰ ਤੁਹਾਡੇ ਅਗੇ ਪਿਠ ਦਿਖਾਣੀ ਹੀ ਪੜੇਗੀ ਫੇਰ ਓਹਨਾਂ ਨੂੰ (ਕਿਤਿਓਂ) ਮਦਦ ਨਹੀਂ ਮਿਲੇਗੀ ॥੧੧੧ ਜਿਥੇ ਦੇਖੋ ਖੁਆਰੀ ਓਹਨਾਂ ਉਪਰ ਚੜੀ ਖੜੀ ਹੈ ਪਰੰਤੂ ਅੱਲਾ ਦੇ ਵਸੀਲੇ ਨਾਲ ਅਰ (ਹੋਰ) ਲੋਗਾਂ ਦੇ ਵਸੀਲੇ ਨਾਲ (ਕਿਤਿਓਂ ਓਹਨਾਂ ਨੂੰ ਪਨਾਹ ਮਿਲ ਗਈ ਤਾਂ ਓਹ ਅਲਗ ਬਾਤ ਹੈ) ਅਰ ਖੁਦਾ ਦੇ ਕਸ਼ਟ ਵਿਚ ਆਵੇੜਿਤ