ਪੰਨਾ:ਕੁਰਾਨ ਮਜੀਦ (1932).pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੪

ਪਾਰਾ ੪

ਮੰਜ਼ਲ ੧

ਸੁਰਤ ਆਲ ਇਮਰਾਨ ੩



ਅਰ ਮੁਹਤਾਜੀ ਜੈ ਹੈ ਕਿ ਉਨਹਾਂ ਦੇ ਗਲ ਪਈ ਹੋਈ ਹੈ ਇਹ ਏਸ ਬਾਰਤ ਦੀ ਸਜਾ ਹੈ ਕਿ ਉਹ ਅੱਲਾ ਦੀਆਂ ਆਇਤਾਂ ਥੀਂ ਇਨਕਾਰ ਕਰਦੇ ਸਨ ਅਰ ਪੈਯੰਬਰਾਂ ਨੂੰ (ਭੀ) ਨਾਹੱਕ (ਨਾਰਵੇ) ਕਤਲ ਕੀਤਾ ਕਰਦੇ ਸਨ ਇਹ ਇਸ ਵਾਸਤੇ ਹੈ ਕਿ ਉਹਨਾਂ ਨੇ ਨਾਂ ਫਰਮਾਨੀਆਂ ਕੀਤੀਆਂ ਅਰ (ਈਸ਼੍ਵਰੀ) ਸੀਮਾ ਭੀ ਉਲੰਘ ਖਲੋਤੇ ਸਨ ॥੧੧੨॥ (ਸਭ) ਇਕੋ ਜੈਸੇ ਨਹੀਂ ਰਬੀ ਪੁਸਤਕਾਂ ਵਾਲਿਆਂ ਵਿਚੋਂ ਕੁਛ ਲੋਗ ਐਸੇ ਭੀ ਹਨ ਜੋ ਰਾਤੀਂ ਖੜੇ ਰਹਿਕੇ ਆਯਤਾਂ ਇਲਾਹੀ ਪੜਦੇ ਅਰ ਪ੍ਰਮਾਤਮਾਂ ਅਗੇ ਸਜਦਾ ਕਰਦੇ ਹਨ ॥੧੧੩॥ (ਅਰ) ਅੱਲਾ ਤਥਾ ਅੰਤਿਮ ਦਿਨ ਉਤੇ ਈਮਾਨ ਰਖਦੈ ਅਰ ਸ਼ੁਭ (ਕਰਮ ਕਰਨ) ਨੂੰ ਕਹਿੰਦੇ ਅਰ ਅਸ਼ੁਭ (ਕਰਮਾਂ) ਤੋਂ ਮਨਾਂ ਕਰਦੇ ਅਰ (ਆਪ ਭੀ) ਭਲਿਆਂ ਕਰਮਾਂ ਵਲ ਦੌੜਕੇ ਲਗਦੇ ਹਨ ਅਰ ਇਹੋ ਲੋਗ ਧਾਰਮਕ ਪੁਰਖਾਂ ਦੀ ਸ਼੍ਰੇਣੀ (ਵਿਚ)ਹਨ ॥੧੧੪॥ ਅਰ ਜੋ ਭਲਾਈ ਉਹ ਕਰਨਗੇ ਉਹ ਕਦਾਪਿ ਨਾਂ ਪਰਵਾਨ ਨਹੀਂ ਹੋਵੇਗੀ ਅਰ ਅੱਲਾ ਸੰਜਮ ਪੁਰਖਾ ਦੇ (ਹਾਲ) ਥੀਂਖੂਬ ਗਯਾਤ ਹੈ ॥ ੧੧੫॥ ਅਰ ਜੋ ਲੋਗ ਮੁਨਕਰ ਹਨ ਓਹਨਾਂ ਦੇ ਮਾਲ ਅਰ ਓਹਨਾਂ ਦੀ ਔਲਾਦ ਅੱਲਾ ਦੇ ਪਾਸ ਕਦਾਪਿ ਓਹਨਾਂ ਦੇ ਕੁਛ ਕੰਮ ਨਾਂ ਆਵੇਗੀ ਅਰ ਏਹੋ ਲੋਗ ਨਾਰਕੀ ਹਨ (ਅਰ) ਏਹ ਸਦੈਵ (2) ਨਰਕਾਂ ਵਿਚ ਹੀ ਰਹਿਣਗੇ ॥੧੧੬॥ ਸੰਸਾਰਕ ਜੀਵਣ ਵਿਚ ਜੋ ਕੁਛ ਭੀ ਇਹ ਲੌਗ ਖਰਚ ਕਰਦੇ ਹਨ ਉਸ ਦਾ ਦ੍ਰਿਸ਼ਟਾਂਤ ਓਸ ਵਾਯੂ ਵਰਗਾ ਹੈ ਜਿਸ ਵਿਚ ਬਹੁਤ ਠਾਰ ਸੀ ਅਰ ਉਹ ਉਨਹਾਂ ਲੋਗਾਂ ਦੇ ਖੇਤ ਨੂੰ ਜਾ ਲਗੀ ਜਿਨਾਂ ਨੇ ਆਪਣੀਆਂ ਜਾਨਾਂ ਤੇ (ਆਪ)ਜ਼ੁਲਮ ਕਰ ਰਹੇ ਸਨ ਅਰ ਆਖਰ ਓਸ ਖੇਤ ਨੂੰ ਵੈਰਾਨ ਕਰ ਗਈ ਅਰ ਅੱਲਾ ਨੇ ਉਹਨਾਂ ਉਪਰ ਕੁਝ)ਜ਼ਲਮ ਨਹੀਂ ਕੀਤਾ ਪ੍ਰਤਯੁਤ ਉਹ ਆਪਣੇ ਉਪਰ ਆਪ ਹੀ ਜੁਲਮ ਕਰ ਰਹੇ ਸਨ ॥੧੧੭॥ ਮੁਸਲਮਾਨੋ ਆਪਣੇ ਲੋਗਾਂ ਨੂੰ ਛਡਕੇ (ਵਿਰੋਧੀਆਂ ਵਿਚੋਂ) ਕਿਸੇ ਨੂੰ ਆਪਣਾ ਮਿਤ੍ਰ ਸਨੇਹੀ ਨਾ ਬਨਾਓ ਇਹ ਲੋਗ ਤੁਹਾਡੀ ਖਰਾਬੀ ਵਿਚ ਕੁਛ ਬਾਕੀ ਨਹੀਂ ਰਖਦੇ ਚਾਹੁੰਦੇ ਹਨ ਕਿ ਤੁਹਾਨੂੰ ਤਕਲੀਫ ਪਹੁੰਚੇ ਦੁਸ਼ਮਨੀ ਤਾਂ ਇਹਨਾਂ ਦੀਆਂ ਇਹਨਾਂ ਬਾਤਾਂ ਤੋਂ ਪ੍ਰਗਟ ਹੋ ਹੀ ਚੁਕੀ ਹੈ ਅਰ ਜੋ(ਗੁਸੇ ਗਿਲੇ) ਇਨਾਂ ਦੇ ਦਿਲਾਂ ਵਿਚ (ਭਰੈ ਛਪੇ) ਹਨ ਉਹ ਓਸ (ਨਾਲੋਂ ਭੀ) ਵਧਕੇ ਹਨ ਅਸਾਂ ਨੇ ਤੁਹਾਨੂੰ ਪਤੇ ਦੀਆਂ ਬਾਤਾਂ ਦਸ ਦਿਤੀਆਂ ਹਨ ਯਦੀ ਤੁਹਾਨੂੰ ਸੁਬੁਧਿ ਹੋ ॥੧੧੮॥ ਸੁਣੋ ਜੀ! ਤੁਸੀਂ ਕੁਛ ਐਸੇ (ਸਿਧੇ ਸਾਦੇ ਸੁਭਾਉ ਦੇ) ਲੋਗ ਹੋ ਕਿ ਤੁਸੀਂ ਤਾਂ ਓਹਨਾਂ ਨਾਲ ਦੋਸਤੀ ਰਖਦੇ ਹੋ ਅਰ ਉਹ ਤੁਹਾਡੇ ਨਾਲ ਦੋਸਤੀ ਨਹੀਂ ਰਖਦੇ ਅਰ ਤੁਸੀਂ ਖੁਦਾ ਦੀਆਂ ਸਾਰੀਆਂ ਕਿਤਾਬਾਂ ਉਤੇ ਈਮਾਨ ਰਖਦੇ ਹੋ ਅਰ ਜਦੋਂ ਤੁਹਾਨੂੰ ਓਹ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਭੀ ਈਮਾਨ ਲੈ ਆਏ ਹਾਂ ਅਰ