੬੨੮ ਪਾਰਾ ੨੭ ਸੂਰਤ ਰਹਿਮਾਨ ਪਪ ਤੁਸੀਂ ਆਪਣੇ ਪਾਸਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗ ॥੫੩॥(ਸਵਾਰਗੀ ਉਨ੍ਹਾਂ ਵਿਚ ਐਸੇ ਉਮਦਾ ਫਰਸ਼ਾਂ ਉਪਰ ਢਾਸਣੇ ਲਗਾਈ ( ਬੈਠੇ) ਹੋਣਗੇ ਕਿ ਤਾਫਤੇ ਦੇ ਉਹਨਾਂ ਦੇ ਅੰਦਰਸ ਹੋਣਗੇ ਅਰ ਦੋਨਾਂ ਬਾਗਾਂ ਦੇ ਫਲ ( ਇਸ ਕਦਰ) ਝੁਕੇ ਹੋਏ ਹੋਣਗੇ ( ਕਿ ਚਾਹੁੰਣ ਤਾਂ ਸਜਰੇ ਦੇ ਸੁਜਰੇ ਹੀ ਦਰਖਤਾਂ ਉਪਰੋਂ ਲਗੇ ਹੋਏ ਖਾ ਲੈਣ)॥ ੫੪॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮਕਰੋ ਗੇ।੫੫। ਉਨ੍ਹਾਂ ਵਿਚ ( ਪਵਿਤਮਾ ਹੂਰਾਂ) ਹੋਣਗੀਆਂ ਜੋ ( ਓਪਰੇ ਦੀ ਤਰਫ) ਅਖ ਪਟ ਕੇ ਭੀ ਨਹੀਂ ਦੇਖਣਗੀਆਂ। ਅਰ ਸਵਾਰਗੀਆਂ ਥੀਂ ਪਹਿਲਾਂ ਨਾ ਤਾਂ ਕਿਸੇ ਇਨਸਾਨ ਨੇ ਏਹਨਾਂ ਹਥ ਲਾਇਆ ਹੋਵੇਗਾ ਅਰ ਨਾਂ ਹੀ ਕਿਸੇ ਜਿੰਨ ਨੇ॥ ੫੬॥ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥੫੭॥ ( ਉਨਹਾਂ ਦੇ ਰੰਗ ਐਸੇ ਲਾਲ ਪੇਂਜੂ ਹੋਣ ਗੇ ਕਿ) ਮਾਨੋ ਓਹ ਯਾਕੂਤ ਤਥਾ ਮੂੰਗੇ ( ਦੀਆਂ ਬਣੀਆਂ ਹੋਈਆਂ) ਹਨ ॥੫੮॥ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ। ੫੯॥ ਭਲਾ ਨੇਕੀ ਦੇ ਸਿਵਾ ਨੇਕੀ ਦਾ ਬਦਲਾ ਕੁਛ ਹੋਰ ਭੀ ਹੋ ਸਕਦਾ ਹੈ?॥ ੬੦॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥ ੬੧॥ ਅਰ ਏਹਨਾਂ ਦੋ ( ਬਾਗਾਂ) ਥਾਂ ਸਿਵਾ ( ਸਵਾਰਗੀਆਂ ਵਾਸਤੇ) ਦੋ ਬਾਗ ਹੋਰ ਹੋਣਗੇ॥ ੬੨॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪ ਕਾਰਾਂ ਥੀਂ ਮੁਕਰੋ ਗੇ॥ ੬੩॥ ( ਓਹ) ਦੋਵੇਂ ( ਬਾਗ) ਬਹੁਤ ਹੀ ਹਰੇ ਭਰੇ ( ਹੋਣਗੇ)॥ ੬੪॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮਕਰੋ ਗੇ॥੬੫॥ ਉਨ੍ਹਾਂ ( ਦੋਨਾਂ ਬਾਗਾਂ) ਵਿਚ ਦੋ ਚਸ਼ਮੇ ( ਪਏ) ਉਬਲ ਰਹੇ ਹੋਣਗੇ॥ ੬੬॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥ ੬੭॥ ਉਨ੍ਹਾਂ ( ਦੋਨਾਂ ਬਾਗਾਂ) ਵਿਚ ਮੇਵੇ ( ਹੋਣਗੇ) ਅਰ ਖਜੂਰਾਂ ( ਹੋਣਗੀਆਂ) ਅਰ ਅਨਾਰ ( ਹੋਣਗੇ) ॥੬੮॥ ਤਾਂ ( ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥ ੬੯॥ ਉਨਹਾਂ ਵਿਚ ਭਲੇ ( ਸੁਭਾਓ ਵਾਲੀਆਂ) ਸੁੰਦਰ ਰੂਪ ( ਔਰਤਾਂ) ਹੋਣਗੀਆਂ॥੭੦॥ ਤਾਂ ( ਹੇ ਜਿੰਨੇ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ
ਪੰਨਾ:ਕੁਰਾਨ ਮਜੀਦ (1932).pdf/628
ਦਿੱਖ