ਪਾਰਾ ੨੭
ਸੂਰਤ ਵਾਕਿਯਾ ੫੬
੬੨੯
ਕੇਹੜੇ ੨ ਉਪਕਾਰਾਂ ਥੀਂ ਮੁਕਰੋ ਗੇ॥੭੧॥ (ਉਹ ਔਰਤਾਂ) ਹੂਰਾਂ (ਹੋਣਗੀਆਂ) ਜੋ (ਆਪਣੇ ਰਹਿਣ ਵਾਲਿਆਂ) ਤੰਬੂਆਂ ਵਿਚ ਬੰਦ (ਬੈਠੀਆਂ) ਹਨ (ਕਿ ਉਹਨਾਂ ਨੂੰ ਬਾਹਰ ਦੀ ਹਵਾ ਭੀ ਨਹੀਂ ਲਗਣੀ ਪਾਉਂਦੀ)॥੭੨॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥੭੩॥ ਸਵਾਰਗੀਆਂ ਥੀਂ ਪਹਿਲੇ ਨਾਂ ਤਾਂ ਕਿਸੇ ਇਨਸਾਨ ਨੇ ਓਹਨਾਂ ਉਪਰ ਹਥ ਪਾਯਾ ਹੋਵੇਗਾ ਅਰ ਨਾਂ ਕਿਸੇ ਜਿੰਨ ਨੇ॥੭੪॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥੭੫॥ ਸਵਰਗੀ ਉਥੇ ਹਰਿਆਂ ਕਾਲੀਨਾ ਅਰ ਚੰਗਿਆਂ ਫਰਸ਼ਾਂ ਉਪਰ ਢਾਸਣੇ ਲਗਾਈਂ (ਬੈਠੇ) ਹੋਣਗੇ॥੭੬॥ ਤਾਂ (ਹੇ ਜਿੰਨੋ ਅਰ ਆਦਮੀਓ!) ਤੁਸੀਂ ਆਪਣੇ ਪਰਵਰਦਿਗਾਰ ਦੇ ਕੇਹੜੇ ੨ ਉਪਕਾਰਾਂ ਥੀਂ ਮੁਕਰੋਗੇ॥੭੭॥ (ਹੇ ਪੈਯੰਬਰ) ਤੁਹਾਡੇ ਪਰਵਰਦਿਗਾਰ ਦਾ ਨਾਮ ਬੜਾ ਬਰਕਤ (ਪ੍ਰਤਾਪ) ਵਾਲਾ (ਨਾਮ) ਹੈ (ਅਰ ਉਹ ਬੜੀ) ਵਡਿਆਈ ਵਾਲਾ ਅਰ (ਲੋਗਾਂ ਉਪਰ) ਉਪਕਾਰ ਕਰਨੇ ਵਾਲਾ ਹੈ॥੭੮॥ ਰਕੂਹ ੩॥
ਸੂਰਤ ਵਾਕਿਯਾ ਮੱਕੇ ਵਿਚ ਉਤਰੀ ਅਰ ਇਸਦੀਆਂ
ਛਿਆਨਵੇਂ ਆਇਤਾਂ ਅਰ ਤਿੰਨ ਰੁਕੂਹ ਹਨ।
(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਕਿਰਪਾਲੂ (ਹੈ) ਜਦੋਂ (ਪਰਲੈ) ਜੋ ਜਰੂਰ ਹੋਣ ਵਾਲੀ (ਹੈ) ਪ੍ਰਾਪਤ ਹੋਵੇਗੀ ॥੧॥ (ਅਰ) ਓਸ ਦੇ ਪ੍ਰਾਪਤ ਹੋਣ ਵਿਚ ਕੁਛ ਭੀ ਖਿਲਾਫ (ਭਰਮ ਨਹੀਂ॥੨॥ (ਓਸ ਵੇਲੇ ਲੋਗਾਂ ਦੇ ਦਰਜਿਆਂ ਦਾ ਫਰਕ ਪ੍ਰਗਟ ਹੋਵੇਗਾ ਕਈਆਂ ਨੂੰ) ਨੀਚਿਆਂ ਦਿਖਾਵੇਗੀ (ਅਰ ਕਈਆਂ ਦੇ ਦਰਜੇ) ਉੱਚੇ ਕਰੇਗੀ॥੩॥ (ਓਸ ਵੇਲੇ) ਜਦੋਂ ਕਿ ਧਰਤੀ ਬੜੇ ਜੋਰ ਨਾਲ ਹਿਲਣ ਲਗੇਗੀ॥੪॥ ਅਰ ਪਹਾੜ (ਟਕਰਾ ਕੇ ਐਸੇ) ਜਰੀ ੨ ਹੋ ਜਾਣਗੇ॥੫॥ ਕਿ (ਜੈਸੇ) ਪ੍ਰਮਾਣੂ ਪੜੇ ਉਡ ਰਹੇ ਹਨ॥੬॥ ਅਰ (ਓਸ ਵੇਲੇ) ਤੁਸਾਂ ਲੋਗਾਂ ਦੀਆਂ (ਭੀ) ਤਿੰਨ ਪਰਨਾਲੀਆਂ ਹੋਣਗੀਆਂ॥੭॥(ਇਕ) ਤਾਂ ਸਜੇ ਹਥ ਵਾਲੇ (ਸੋ) ਸਜੇ ਹਥ ਵਾਲਿਆਂ ਦਾ ਕੀ ਕਹਿਣਾ ਹੈ॥੮॥ ਅਰ (ਇਕ) ਖਬੇ ਹਥ ਵਾਲੇ (ਸੋ) ਖੱਬੇ ਹਥ ਵਾਲਿਆਂ ਦਾ ਕੈਸਾ ਹੀ ਬੁਰਾ ਹਦੜਾ ਹੈ॥੯॥ ਅਰ (ਤੀਸਰੇ) ਜੋ (ਸਾਰਿਆਂ ਨਾਲੋਂ) ਅਗੇ (ਸਨਮੁਖ