੬੩੦
ਪਾਰਾ ੨੭
ਸੂਰਤ ਵਾਕਿਯਾ ੫੬
ਬੈਠਾਏ ਗਏ) ਹਨ (ਸੋ) ਏਹ ਅਗੇ ਹੀ (ਬਠਾਉਣ ਦੇ ਯੋਗ) ਹਨ ॥੧੦॥ (ਕਿ) ਏਹ (ਖੁਦਾ ਦੀ ਬਾਰਗਾਹ ਦੇ) ਸਮੀਪੀ ਹਨ॥੧੧॥ (ਏਹਨਾਂ ਨੂੰ ਸਵਰਗ ਦੇ) ਸੁਖ ਦਿਆਂ ਬਾਗਾਂ ਵਿਚ (ਅਸਥਾਨ ਦਿਤਾ ਜਾਵੇਗਾ)॥੧੨॥ (ਏਸ ਯੂਥ ਵਿਚ) ਬਹੁਤ (ਤਾਂ) ਅਗਲਿਆਂ ਲੋਗਾਂ ਵਿਚੋਂ (ਹੋਣਗੇ)॥੧੩॥ ਅਰ ਥੋੜੇ ਪਿਛਲਿਆਂ ਵਿਚੋਂ (ਭੀ) ॥੧੪॥ ਇਕ ਦੂਸਰੇ ਦੇ ਆਮੋ ਸਾਹਮਣੇ॥੧੫॥ ਜੜਾਊ ਸਿੰਘਾਸਨਾਂ ਉਪਰ ਢਾਸਣੇ ਲਗਾਈ (ਬੈਠੇ) ਹੋਣਗੇ॥੧੬॥ (ਸਵਰਗ ਦੇ) ਬਾਲਕ ਜੋ ਸਦਾ ਹੀ (ਲੜਕੇ ਹੀ ਬਣੇ) ਰਹਿਣਗੇ॥੧੭॥ ਓਹਨਾਂ ਦੇ ਪਾਸ (ਸ਼ਰਬਤ ਵਗੈਰਾ ਪੀਣ ਵਾਸਤੇ) ਗਿਲਾਸ ਅਰ ਗੰਗਾਸਾਗਰ (ਲੋਟੇ) ਅਰ (ਐਸੀ) ਸਾਫ ਸ਼ਰਾਬ ਦੇ ਪਿਆਲੇ ਲਿਆਉਂਦੇ ਅਰ ਲੈ ਜਾਂਦੇ ਹੋਣਗੇ॥ ॥੧੮॥ ਜਿਸ (ਦੇ ਪੀਣ) ਨਾਲ ਨਾਂ ਤਾਂ ਓਹਨਾਂ ਨੂੰ ਸਿਰ ਦਰਦ ਹੋਵੇ (ਜੋ ਖੁਮਾਰ ਵਿਚ ਹੁੰਦਾ ਹੈ) ਅਰ ਨਾਂ ਬਕੜ ਵਾਦ ਕਰਨਗੇ॥੧੯॥ ॥੨੦॥ ਅਰ (ਹੋਰ) ਜਿਸ ਪਰਕਾਰ ਦਾ ਮੇਵਾ ਪਸੰਦ ਕਰਨ ਅਰ ਜਿਸ ਪਰਕਾਰ ਦੇ ਪੰਛੀਆਂ ਦੇ ਮਾਸ ਨੂੰ ਓਹਨਾਂ ਦਾ ਜੀ ਚਾਇ (ਵਹੀ ਮਾਸ) ॥੨੧॥ ਅਰ (ਏਨਹਾਂ ਨਿਆਮਤਾਂ ਥੀਂ ਸਿਵਾ ਅਹਿਤਿਆਤ ਨਾਲ ਕਈ) ਤਹਿਆਂ ਵਿਚ ਰਖੇ ਹੋਏ ਮੋਤੀਆਂ ਦੀ ਤਰਹਾਂ ਦੀ (ਖੁਸ਼ਰੰਗ) ਵਿਸ਼ਾਲਾਖੀਆਂ ਹੂਰਾਂ ਹੋਣਗੀਆਂ॥੨੨॥੨੩॥ (ਅਰ ਏਹ) ਬਦਲਾ (ਹੈ) ਓਹਨਾਂ (ਭਲਿਆਂ) ਕਰਮਾਂ ਦਾ ਜੋ (ਦੁਨੀਆਂ ਵਿਚ) ਕਰਦੇ ਰਹੇ॥੨੪॥ ਓਥੇ ਨਾਂ ਤਾਂ ਕੋਈ ਝੂਠੀ ਬਾਰਤਾ ਸੁਣਨਗੇ ਅਰ ਨਾਂ ਖਿਲਾਫ ਤਹਿਜ਼ੀਬ (ਅਰਥਾਤ ਸ਼ਬੇਤਾ ਦੇ ਵਿਰੁਧ॥੨੫॥ ਬਸ (ਚਾਰ ਚੁਫ਼ੇਰਿਓਂ) ਸਲਾਮ (ਹੀ) ਸਲਾਮ ਦੀਆਂ ਅਵਾਜ਼ਾਂ (ਚਲੀਆਂ ਆ ਰਹੀਆਂ ਹੋਣਗੀਆਂ)॥੨੬॥ ਅਰ ਸਜੇ ਹਥ ਵਾਲੇ (ਸੋ ਏਹਨਾਂ) ਸਜੇ ਹਥ ਵਾਲਿਆਂ ਦਾ ਕੀ ਕਹਿਣਾ ਹੈ ॥੨੭॥ ਕਿ ਬਿਨਾਂ ਕੰਡਿਆਂ ਥੀਂ ਬੇਰੀਆਂ॥੨੮॥ ਅਰੁ ਲਦੇ ਹੋਏ ਕੇਲੇ ॥੨੯॥ ਅਰ ਲੰਬੀਆਂ ਲੰਬੀਆਂ ਛਾਵਾਂ॥੩੦॥ ਅਰ ਪਾਣੀ ਦੇ ਝਰਨੇ ॥੩੧॥ ਅਰ ਬਹੁਤ ਸਾਰੇ ਮੇਵਿਆਂ ਵਿਚ॥੩੨॥ ਜੋ (ਬਾਰਾਂ ਮਹੀਨੇ) ਬਿਲਾ ਨਾਗਾ ਬੇ ਰੋਕ ਟੇਕ ਏਹਨਾਂ ਨੂੰ ਮਿਲਿਆ ਕਰਨਗੇ॥੩੩॥ ਉਚਿਆਂ ਉਚਿਆਂ ਫਰਸ਼ਾਂ (ਦੀ ਆਸਾਇਸ਼ਾਂ) ਵਿਚ (ਅਨੰਦ ਲੁਟ ਰਹੇ) ਹੋਣਗੇ॥੩੪॥ (ਅਰ ਏਹਨਾਂ ਨੂੰ ਭੀ ਹੂਰਾਂ ਮਿਲਨਗੀਆਂ ਅਰ) ਏਹਨਾਂ (ਹੂਰਾਂ) ਨੂੰ ਅਸਾਂ ਨੇ ਏਹਨਾਂ ਵਾਸਤੇ ਬਲਾਤਕਾਰ ਹੀ) ਬਨਾ ਖੜਿਆਂ ਕੀਤਾ ਹੈ॥੩੫॥ ਅਰ ਏਹਨਾਂ ਨੂੰ (ਐੱਸਿਆ) ਬਨਾਇਆ ਕਿ (ਓਹ) ਕੁਵਾਰੀਆਂ (ਹਨ)॥੩੬॥ ਪਿਆਰੀਆਂ ਪਿਆਰੀਆਂ॥੩੭॥ (ਅਰ