ਪਾਰਾ ੨੮
ਸੂਰਤ ਤਗ਼ਾਬਨ ੬੪
੬੫੭
॥੩॥ਜੋ ਕੁਛ ਆਗਾਸ (ਵਿਚ) ਹੈ ਅਰ ਪ੍ਰਿਥਵੀ ਵਿਚ ਹੈ ਉਹ (ਸਭ ਕੁਛ) ਜਾਣਦਾ ਹੈ ਅਰ ਜੋ ਕੁਛ ਤੁਸੀਂ ਲੋਗ ਗੁਪਤ ਕਰਦੇ ਹੋ ਅਰ ਜੋ ਕੁਛ ਪ੍ਰਤੱਛ ਕਰਦੇ ਹੋ ਉਸ ਨੂੰ (ਭੀ) ਜਾਣਦਾ ਹੈ ਅਰ ਅੱਲਾ (ਤਾਂ ਲੋਗਾਂ ਦੇ) ਮਾਨਸਿਕ ਸੰਕਲਪਾਂ (ਤਕ) ਗਿਆਤ ਹੈ॥੪॥ ਕੀ ਤੁਹਾਨੂੰ ਓਹਨਾਂ ਲੋਗਾਂ ਦਾ ਹਾਲ ਨਹੀਂ ਪ੍ਰਾਪਤ ਹੋਇਆ ਜਿਨਹਾਂ ਨੇ (ਤੁਹਾਡੇ ਨਾਲੋਂ) ਪਹਿਲੇ ਕੁਫਰ ਕੀਤਾ ਫੇਰ ਉਨਹਾਂ ਨੇ (ਦੁਨੀਆਂ ਵਿਚ) ਆਪਣੇ ਕਰਮਾਂ (ਦੀ ਕਰਤੂਤ) ਦਾ ਸਵਾਦ ਭੀ ਚਖਿਆ ਅਰ (ਅੰਤ ਵਿਚ) ਉਨਹਾਂ ਨੂੰ ਦਰਦਨਾਕ ਕਸ਼ਟ ਹੋਣਾ ਹੈ (ਸੋ ਅਲਗ)॥੫॥ ਏਹ ਏਸ ਵਾਸਤੇ ਕਿ ਉਨਹਾਂ ਦੇ ਪਾਸ ਉਨਹਾਂ ਦੇ ਰਸੂਲ ਖੁੱਲਮਖੁਲੇ ਮੋਜਜ਼ੇ ਲੈ ਕੇ ਆਉਂਦੇ ਰਹੇ ਅਰ ਇਹ (ਲੋਗ ਏਹਾ ਹੀ) ਕਹਿੰਦੇ ਰਹੇ ਕਿ ਕੀ (ਸਾਡੇ ਵਰਗੇ) ਆਦਮੀ ਸਾਨੂੰ ਰਾਹ ਦਸਣ ਆਏ ਹਨ ਭਾਵ ਉਨਹਾਂ ਨੇ (ਰਸੂਲ ਨੂੰ) ਨਾ ਮੰਨਿਆਂ ਅਰ (ਉਨਹਾਂ ਪਾਸੋਂ) ਮੂੰਹ ਫੇਰਿਆ ਅਰ ਖੁਦਾ ਨੇ (ਭੀ ਉਨਹਾਂ ਦੀ ਕੋਈ) ਪਰਵਾਹ ਨਾ ਕੀਤੀ ਅਰ ਅੱਲਾ ਬੇ ਪਰਵਾਹ (ਅਰ ਹਰ ਹਾਲ ਵਿਚ) ਮਹਿਮਾਂ ਯੋਗ ਹੈ। ੬॥ ਕਾਫਰ (ਬੜੇ ਦਾਵੇ ਨਾਲ) ਕਹਿੰਦੇ ਹਨ ਕਿ ਕਦਾਪਿ ਉਨਹਾਂ ਨੂੰ (ਜਿਵਾ ਕੇ ਦੂਜੀ ਵੇਰ) ਨਹੀਂ ਉਠਾਇਆ ਜਾਵੇਗਾ (ਹੇ ਪੈਯੰਬਰ ਤੁਸੀਂ ਏਨਹਾਂ ਲੋਗਾਂ ਨੂੰ) ਕਹੋ ਕਿ ਹਾਂ (ਭਾਈ) ਹਾਂ ਮੈਨੂੰ ਆਪਣੇ ਪਰਵਰਦਿਗਾਰ ਦੀ ਸੌਗੰਧ ਹੈ ਕਿ ਤੁਸੀਂ ਜਰੂਰ ਉਠਾਏ ਜਾਓਗੇ ਫੇਰ ਜੋ ਕੁਛ ਭੀ ਤੁਸਾਂ ਨੇ (ਦੁਨੀਆਂ ਵਿਚ) ਕੀਤਾ ਹੈ ਅਵਸ਼ (ਉਸ ਦਾ ਬੁਰਾ ਭਲਾ) ਤੁਹਾਨੂੰ ਦਸ ਦਿਤਾ ਜਾਵੇਗਾ ਅਰ ਏਹ ਅੱਲਾ ਦੇ ਸਮੀਪ (ਇਕ) ਸਹਿਲ (ਜੈਸੀ ਬਾਰਤਾ) ਹੈ॥ ੭॥ ਤਾਂ (ਲੋਗੋ!) ਅੱਲਾ ਅਰ ਓਸ ਦੇ ਰਸੂਲ ਉਪਰ ਈਮਾਨ ਧਾਰੋ ਅਰ (ਹੋਰ ਸਿਖ੍ਯਾ) ਪ੍ਰਕਾਸ਼ (ਅਰਥਾਤ ਕੁਰਾਨ) ਉਪਰ ਜਿਸ ਨੂੰ ਅਸਾਂ ਨੇ ਉਤਾਰਿਆ ਹੈ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਨੂੰ ਉਸ ਦੀ (ਸਭ) ਖਬਰ ਹੈ॥੮॥ (ਅਰ ਉਸ ਦਾ ਨਤੀਜਾ ਤੁਹਾਨੂੰ ਓਸ ਦਿਨ ਮਾਲੂਮ ਹੋਵੇਗਾ) ਜਦੋਂ ਕਿ ਹਸ਼ਰ ਦੇ ਦਿਨ ਤੁਸਾਂ (ਸਾਰਿਆਂ) ਨੂੰ ਇਕੱਤਰ ਕਰੇਗਾ ਏਹਾ ਹਾਰ ਜਿਤ ਦਾ ਦਿਨ ਹੋਵੇਗਾ ਅਰ ਜੋ ਪੁਰਖ (ਦੁਨੀਆਂ ਵਿਚ) ਖੁਦਾ ਉਪਰ ਈਮਾਨ ਧਾਰਦਾ ਅਰ ਭਲੇ ਕਰਮ ਕਰਦਾ ਹੈ (ਪ੍ਰਲੈ ਦੇ ਦਿਨ) ਖੁਦਾ ਉਸਦੇ ਗੁਨਾਹ ਉਸਦੇ (ਉਪਰੋਂ) ਦੂਰ ਕਰ ਦੇਵੇਗਾ ਅਰ ਉਸ ਨੂੰ (ਬਹਿਸ਼ਤ ਦਿਆਂ ਐਸਿਆਂ) ਬਾਗਾਂ ਵਿਚ (ਲੈ ਜਾ) ਦਾਖਲ ਕਰੇਗਾ ਜਿਨਹਾਂ ਦੇ ਹੇਠਾਂ ਨਹਿਰਾਂ (ਪਈਆਂ) ਵਗ ਰਹੀਆਂ ਹੋਣਗੀਆਂ (ਅਰ ਉਹ ਲੋਗ) ਉਨਹਾਂ (ਹੀ ਬਾਗਾਂ) ਵਿਚ ਸਦਾ ੨ ਨੂੰ (ਅਰ) ਨਿਤਰਾਂ ੨ ਰਹਿਣਗੇ ਬੜੀ ਸਫਲਤਾ (ਅਸਲ