ਪਾਰਾਂ ੨੯
ਸੁਰਤ ਮੁਆਰਜ ੭੦
੬੭੫
ਨੀਯਤ(ਮੁਕਰਰ) ਹੈ॥੨੫॥ ਅਰ ਜੋ ਜਜ਼ਾ(ਬਦਲੇ) ਦੇ ਦਿਨ ਦਾ ਨਿਸ਼ਚਾ ਰਖਦੇ ਹਨ॥੨੬॥ਅਰ ਉਹ ਜੋ ਆਪਣੇ ਪਰਵਰਦਿਗਾਰ ਦੇ ਕਸ਼ਟ ਥੀਂ ਡਰਦੇ ਰਹਿੰਦੇ ਹਨ॥੨੭॥ ਨਿਰਸੰਦੇਹ ਉਨਹਾਂ ਦੇ ਪਰਵਰਦਿਗਾਰ ਦਾ ਕਸ਼ਟ ਨਿਡਰ ਹੋਣ ਵਾਲੀ ਵਸਤੂ ਨਹੀਂ॥ ੨੮॥ ਅਰ ਉਹ ਜੋ ਆਪਣਿਆਂ ਸਲੀਲ ਅੰਗਾਂ (ਗੁਪਤ ਇੰਦ੍ਰੀਆਂ) ਨੂੰ ਬਚਾਈ ਰਖਦੇ ਹਨ॥੨੯॥ ਪਰੰਤੂ ਆਪਣੀਆਂ ਇਸਤ੍ਰੀਆਂ ਅਰ ਆਪਣੇ ਹਥ ਦਾ ਧਨ (ਅਰਥਾਤ ਦਾਸੀਆਂ) ਨਾਲ ਕਿ (ਉਨਹਾਂ ਨਾਲ) ਉਨਹਾਂ ਨੂੰ ਕੋਈ ਦੋਖ ਨਹੀਂ॥੩੦॥ ਹਾਂ ਜੋ ਲੋਗ ਏਹਨਾਂ ਥੀਂ ਇਲਾਵਾ (ਹੋਰ) ਦੇ ਇਛਾਵਾਨ ਹੋਣ ਤਾਂ (ਸਮਝੋ ਕਿ) ਉਹ (ਈਸ਼ਵਰੀ) ਸੀਮਾਂ ਨੂੰ ਉਲੰਘਨ ਕਰ ਗਏ ਹਨ ॥ ੩੧॥ ਅਰ ਉਹ ਜੋ ਆਪਣੀ (ਸਪੁਰਦ ਦੀਆਂ) ਅਮਾਨਤਾਂ ਦਾ ਅਰ ਆਪਣੇ ਪਰਤਿਗ੍ਯਾ ਦਾ ਪਾਸ ਕਰਦੇ॥੩੨॥ ਅਰ ਉਹ ਜੋ ਆਪਣੀਆਂ ਗਵਾਹੀਆਂ ਉਪਰ ਸਾਬਤ ਰਹਿੰਦੇ॥੩੩॥ ਅਰ ਉਹ ਜੋ ਆਪਣੀ ਨਮਾਜ਼ ਦੀ ਖਬਰ ਰਖਦੇ ਹਨ॥੩੪॥ ਏਹ ਲੋਗ (ਹਨ ਜੋ) ਇਜ਼ਤ ਨਾਲ (ਸਵਰਗ ਦਿਆਂ) ਬਾਗਾਂ ਵਿਚ ਹੋਨਗੇ। ੩੫॥ ਰੁਕੂਹ ੧॥
ਤਾਂ (ਹੇ ਪੈਯੰਬਰ ਏਨਹਾਂ) ਕਾਫਰਾਂ ਨੂੰ ਕੀ (ਹੋ ਗਇਆ) ਹੈ ਕਿ ਟੋਲੀਆਂ ਬਣ ਬਣ ਕੇ॥ ੩੬॥ ਸਜੇ ਪਾਸਿਓਂ ਅਰ ਖਬੇ ਪਾਸਿਓਂ ਤੁਹਾਡੇ ਪਾਸੇ ਨੂੰ ਦੌੜੇ ੨ ਚਲੇ ਆ ਰਹੇ ਹਨ। ੩੭॥ ਕੀ ਏਹਨਾਂ ਵਿਚੋਂ ਹਰ ਇਕ ਪੁਰਖ (ਏਸ ਬਾਰਤਾ ਦਾ) ਅਭਿਲਾਖੀ ਹੈ ਕਿ ਅਨੰਦ ਦੇ ਸਵਰਗ ਵਿਚ ਦਾਖਲ ਕਰ ਲੀਤਾ ਜਾਵੇਗਾ॥੩੮॥ ਸੋ ਇਹ ਤਾਂ ਹੋਣੀ ਨਹੀਂ ਅਸਾਂ ਨੇ ਏਹਨਾਂ ਨੂੰ ਉਸੇ (ਗੰਦੀ) ਵਸਤੂ ਥੀਂ ਪੈਦਾ ਕੀਤਾ ਹੈ ਜੋ ਏਹਨਾਂ ਨੂੰ ਮਾਲੂਮ ਹੈ॥ ੩੯॥ ਤਾਂ ਸਾਨੂੰ ਚੜ੍ਹਦਿਆਂ ਅਰ ਲਹਿੰਦਿਆਂ ਦੇ ਸਵਾਮੀ (ਅਰਥਾਤ ਆਪਣੇ ਪਵਿਤ੍ਰ ਸਵਰੂਪ) ਦੀ ਸੌਗੰਧ ਹੈ ਕਿ ਅਸੀਂ ਏਸ ਬਾਤ ਤੋਂ (ਭੀ) ਸਮਰਥ ਹਾਂ॥੪੦॥ ਕਿ (ਦੁਨੀਆਂ ਵਿਚ) ਏਸ ਨਾਲੋਂ ਉੱਤਮ (ਸਰਿਸ਼ਟੀ) ਏਨਹਾਂ ਦੇ ਬਦਲੇ ਲਿਆ ਬਸਾਈਏ ਅਰ (ਐਸਾ ਕਰਨਾ ਚਾਹੀਏ ਤਾਂ) ਕੋਈ ਸਾਡੀ ਆਗ੍ਯਾ ਨੂੰ ਉਲੰਘ ਨਹੀਂ ਸਕਦਾ ॥੪੧॥ ਤਾਂ (ਹੇ ਪੈਯੰਬਰ) ਇਨਹਾਂ ਨੂੰ ਬੇਹੂਦਾ ਬਾਤਾਂ ਕਰਨ ਦਿਓ ਅਰ ਖੇਡਣ (ਮਲਣ) ਦਿਓ ਇਥੋਂ ਤਕ ਕਿ (ਅੰਤ ਨੂੰ) ਉਹ ਦਿਨ ਜਿਸ ਦੀ ਇਨਹਾਂ ਨਾਲ ਪਰਤਿਗ੍ਯਾ ਕੀਤੀ ਜਾਂਦੀ ਹੈ ਇਨਹਾਂ ਦੇ ਸਨਮੁਖ ਆ ਇਸਥਿਤ ਹੋਵੇ॥੪੨॥(ਅਰਥਾਤ ਉਹ ਦਿਨ) ਜਦੋਂ ਕਿ ਕਬਰਾਂ ਵਿਚੋਂ ਨਿਕਲ ਪੈਣਗੇ (ਅਰ ਹਸ਼ਰ ਦੇ ਮੈਦਾਨ ਦੀ ਤਰਫ) ਇਸ ਤਰਹਾਂ ਦੌੜਦੇ ਹੋਣਗੇ ਮਾਨੋਂ ਕਿਸੇ ਨਸ਼ਾਨ ਦੀ ਤਰਫ ਦੌੜੇ ਚਲੇ ਜਾ ਰਹੇ ਹਨ