ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/686

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੮੬

ਪੀਰਾਂ ੨੯

ਸੂਰਤ ਕਿਆਮਤ ੭੫

ਚਮਿਤਕਾਰ (ਸਹੀਫੇ) ਦਿਤੇ ਜਾਣ॥੫੨॥ ਸੋ ਏਹ ਤਾਂ ਹੋਣਾ ਹੀ ਨਹੀਂ ਪਤ ਯਤ ( ਬਾਰਤਾ ਏਹ ਹੈ ਕਿ ਏਹ ਲੋਗ) ਲੈ ਪਾਸੋਂ ਹੀ ਨਹੀਂ ਡਰਦੇ॥੫੩॥ (ਅਰ ਏਸੇ ਕਰਕੇ ਕੁਰਾਨ ਨਹੀਂ ਸੁਣਨਾ ਚਾਹੁੰਦੇ) ਤੋਂ ਏਹ ਝਖ ਮਾਰਨ ਦੀ ਬਾਰਤਾ ਹੈ ਕਾਹੇ ਤੇ ਕੁਰਾਨ ( ਤਾਂ ਸਿਰ ਥੀਂ ਲੈਕੇ ਪੈਰਾਂ ਤਕ) ਸਿ ਰੂਪ ਹੈ॥ ੫॥ ਤਾਂ ਜੋ ਚਾਹੇ ਇਸ ਨੂੰ ਸੋਚੇ (ਸਮਝੇ)॥ ੫੫॥ ਅਰ ਈਸ਼ਵਰੀ ਇਛਿਯਾ ਬਿਨਾਂ ਤਾਂ ( ਏਹ ਲੋਗ) ਸੋਚਣੇ ( ਸਮਝਣੇ) ਵਾਲੇ ਹੈਨ ਨਹੀਂ ਉਸ ਦੀ (ਕੇਹਰੀ) ਸ਼ਾਨ ( ਤਾਂ) ਇਹ ਹੈ ਕਿ ( ਬੰਦਿਆਂ ਨੂੰ) ਉਸ ਪਾਸੋਂ ਡਰਨਾ ਚਾਹੀਦਾ ਹੈ ਅਰ (ਉਸ ਦੀ) ਸ਼ਾਨ ( ਰਹੀਮੀ) ਏਹ ਹੈ ਕਿ ( ਉਹ ਬੰਦਿਆਂ ਦੇ ਗੁਨਾਂਹ) ਮਾਫ ਕਰਦਾ ਹੈ॥੫੬॥ਰੁਕੂਹ॥੨॥

ਸੂਰਤ ਕਿਆਮਤ ਮੱਕੇ ਵਿਚ ਉਤਰੀ ਅਰ ਇਸ
ਦੀਆਂ ਚਾਲੀ ਆਇਤਾਂ ਅਰ ਦੋ ਰਹ ਹਨ।

( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ਅਸੀਂ ਦੇ ਦਿਨ ਦੀ ਸੌਗੰਦ ਕਰਦੇ ਹਾਂ॥੧॥ ਅਰ ( ਹੋਰ ਆਦਮੀ ਦੇ) ਦਿਲ ਦੀ ਸੌਗੰਧ ਖਾਂਦੇ ਹਾਂ ਜੋ ( ਓਸ ਨੂੰ ਬੁਰੇ ਕੰਮ ਉਪਰ) ਮੁਲਾਮਤ ਕੀਤਾ ਕਰਦਾ ਹੈ॥੨॥ (ਕਿ ਕਿਆਮਤ ਦੇ ਦਿਨ ਸਭ ਲੋਗ ਸਰਾਜੀਤ ਕੀਤੇ ਜਾਣਗੇ) ਕੀ ਆਦਮੀ ( ਐਸਾ) ਖਿਆਲ ਕਰਦਾ ਹੈ ਕਿ ਅਸੀਂ ਓਸ ਦੀਆਂ ਹੱਡੀਆਂ ਨੂੰ ( ਓਸ ਦਿਆਂ ਮਰਿਆਂ ਪਿਛੋਂ ਫੇਰ) ਇਕੱਤਰ ਨਾ ਕਰਾਂਗੇ? ਜ਼ਰੂਰ ਇਕੱਤਰ ਕਰਾਂਗੇ ॥ ੩॥ ਅਰ ਅਸੀਂ ਏਸ ਬਾਰਤਾ ਉਪਰ ਸਾਮਰਥ ਹਾਂ ਕਿ ਓਸ ਦੀ ਗੰਢ ੨ ( ਓਸ ਦੇ ਅਸਲੀ) ਟਿਕਾਣੇ ਸਿਰ ਬਨਾ ਦੇਈਏ॥੪॥ ਪ੍ਰਯਤ ( ਬਾਰਤਾ ਏਹ ਹੈ ਕਿ) ਆਦਮੀ ( ਏਸ ਕਾਰਨੋਂ ਕਿਆਮਤ ਨੂੰ ਨਹੀਂ ਮੰਨਦਾ ਕਿ ਓਹ) ਚਾਹੁੰਦਾ ਹੈ ਕਿ ਅਗੋ ਨੂੰ ਭੀ ( ਬਿਨਾਂ ਖੌਫ ਖਤਰੇ ਥੀਂ) ਖੁਦਾ ਦੀ ਨਾ ਫਰਮਾਨੀ ਕਰਦਾ ਰਹੇ॥੫॥ ਅਰ (ਆਲੰਕਾ ਦੀ ਰੀਤੀ ਨਾਲ) ਪੁਛਦਾ ਹੈ ਕਿ ਭਲਾ ਕਿਆਮਤ ਦਾ ਦਿਨ ਕਦੋਂ ਹੋਵੇਗਾ ੧॥ ਤਾਂ ਜਦੋਂ ( ਖੌਫ ਥੀਂ ਮਾਰਿਆਂ) ਅਖੀਆਂ ਤਾੜੇ ਲਗ ਜਾਣ॥੭॥ ਅਰ ਚੰਦ ਗ੍ਰਸਿਆ ਜਾਵੇ॥ ੮॥ ਅਰ ਸੂਰਜ ਚੰਦ੍ਰ ( ਦੋਨੇ) ਇਕ ਜਗਾ ਕਰ ਦਿਤੇ ਜਾਣ॥੯॥ ਓਸ ਦਿਨ ਆਦਮੀ ਬੋਲ ਉਠੇਗਾ ਕਿ ਹੁਣ ਕਿਧਰ ਨੂੰ ਭਜਕੇ ਜਾਈਏ॥੧੦॥ ਸੋ ( ਹੇ ਪੁਰਖਾ) ਭੇਜਿਆ ਤਾਂ ਜਾਵੇਗਾ ਨਹੀਂ ( ਓਸ ਦਿਨ) ਕਿਤੇ ਢੋਈ ਨਹੀਂ॥੧੧॥ ( ਅਰ) ਓਸ ਦਿਨ ਟਿਕਾਣਾ ( ਹੋਵੇਗਾ ਤਾਂ) ਤੇਰੇ ਪਰਵਰਦਿਗਾਰ ਦੇ ( ਹੀ) ੬॥