੭੦
ਪਾਰਾ ੪
ਸੂਰਤ ਆਲ ਇਮਰਾਂਨ ੩
ਓਸਨੂੰ ਦੇਖ ਰਹਿਆ ਹੈ ॥੧੫੬॥ ਅਰ ਅੱਲਾ ਦੇ ਰਾਹ ਵਿਚ ਯਦੀ ਤੁਸੀਂ ਮਾਰੇ ਜਾਓ ਜਾਂ ਮਰ ਜਾਓ ਤਾਂ ਖੁਦਾ ਦੀ ਬਖਸ਼ਸ਼ ਅਰ ਮੇਹਰ (ਜੋ ਤੁਹਾਡੇ ਉਪਰ ਹੋਵੇਗੀ) ਓਸ ( ਮਾਲ ਤਥਾ ਦੌਲਤ) ਨਾਲੋਂ ਜਿਸਨੂੰ ਤੁਸੀਂ ਦੁਨੀਆਂ ਵਿਚ ਜਿਮਾਂ ਕਰ ਲੈਂਦੇ ਹੋ ਕਈ ਗੁਣਾਂ ਚੰਗੀ ਹੈ ॥੧੫੭॥ ਅਰ ਤੁਸੀਂ (ਆਪਣੀ ਮੌਤ ਨਾਲ) ਮਰੇ ਅਥਵਾ ਮਾਰੇ ਜਾਓ (ਅੰਤ ਨੂੰ) ਅੱਲਾ ਦੇ ਹੀ ਪਾਸੇ ਖਿਚ ਕੇ ਬੁਲਾਏ ਜਾਓਗੇ ॥੧੫੮॥(ਏਹ ਭੀ) ਅੱਲਾ ਦੀ ਬੜੀ ਹੀ ਕਿਰਪਾ ਹੋਈ ਕਿ ਤੁਸੀਂ ਇਹਨਾਂ ਨੂੰ ਨਰਮ ਦਿਲ ਮਿਲੇ ਹੋ ਯਦੀ ਤੁਸੀਂ ਸੁਭਾਵ ਦੇ ਸਖਤ (ਅਰ) ਕਰਖਤ ਹਿਰਦਾ ਹੁੰਦੇ ਤਾਂ ਇਹ ਲੋਗ (ਕਦੇ ਦੇ) ਤੁਹਾਡੇ ਪਾਸੋਂ ਤਿੱਤਰ ਬਿੱਤਰ ਹੋ ਗਏ ਹੁੰਦੇ (ਇਸ ਵਾਸਤੇ) ਤਾਂ ਤੁਸੀਂ ਏਹਨਾਂ ਦੇ ਔਗੁਨ ਬਖਸ਼ ਦਿਓ ਅਰ(ਖੁਦਾ ਪਾਸੋਂ)ਏਹਨਾਂ ਦੇ ਗੁਨਾਂਹ ਦੀ ਬਖਸ਼ਸ਼ ਚਾਹੋ ਅਰ ਕੰਮਾਂ ਕਾਜਾਂ ਵਿਚ ਏਹਨਾਂ ਪਾਸੋਂ ਸਲਾਹ ਮਸ਼ਵਰਾ ਲਓ ਫੇਰ(ਸਲਾਹ ਕੀਤਿਆਂ ਪਿਛੋਂ ਜੋ) ਇਕ ਬਾਤ ਤੁਹਾਡੇ ਦਿਲ ਵਿਚ ਬੈਠ ਜਾਵੇ ਤਾਂ ਭਰੋਸਾ ਖੁਦਾ ਉਤੇ ਹੀ ਰਖਣਾਂ ਜੋ ਲੋਗ(ਖੁਦਾ ਉਤੇ) ਭਰੋਸਾ ਰਖਦੇ ਹਨ ਖੁਦਾ ਉਹਨਾਂ ਨੂੰ ਮਿੱਤਰ ਰਖਦਾ ਹੈ ॥੧੫੯॥ ਯਦੀ ਖੁਦ: ਤੁਹਾਡੀ ਸਹਾਇਤਾ ਕਰਦੇ ਤਾਂ ਫੇਰ ਕੋਈ ਥੀ ਤੁਹਾਡੇ ਉਤੇ ਗਾਲਿਬ ਆਉਣ ਵਾਲਾ ਨਹੀਂ ਅਰ ਯਦੀ ਉਹ ਤੁਹਾਨੂੰ ਛਡ ਬੈਠੇ ਤਾਂ ਓਸ ਦੇ (ਛਡਿਆਂ) ਪਿਛੋਂ (ਦੂਸਰਾ) ਕੋਣ ਹੈ ਜੋ ਤੁਹਾਡੀ ਮਦਦ ਵਾਸਤੇ ਖਲੋਵੇ ਅਰ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਅੱਲਾ ਉਪਰ ਹੀ ਭਰੋਸਾ ਰਖਣ ॥੧੬o॥ ਅਰ ਪੋਯੰਬਰ ਦੀ (ਸ਼ਾਨ) ਤੋਂ (ਅਤੀਵ) ਦੂਰ ਹੈ ਕਿ (ਪੈਯੰਬਰ ਹੋਕੇ) ਖਯਾਨਤ ਕਰੇ ਅਰ ਜੋ ਖਯਾਨਤ (ਦੇ ਜੁਰਮ) ਨੂੰ ਅਖਤਿਆਰ ਕਰਨ ਵਾਲਾ ਹੋਵੇਗਾ ਤਾਂ ਜੋ ਵਸਤੁ ਖਯਾਨਤ ਦੀ ਹੈ ਅੰਤ ਦੇ ਦਿਨ (ਖੁਦਾਦੇ ਸਨਮੁਖ ਠੀਕ ਹੀ ਉਹੀ ਵਸਤੂ) ਓਸ ਨੂੰ ਲਿਆਵਨੀ ਪਵੇਗੀ ਫੇਰ ਜਿਸ ਨੇ ਜੈਸਾ ਕੀਤਾ ਹੈ ਉਸ ਨੂੰ ਉਸ ਦਾ ਪੂਰਾ ਪੂਰਾ ਬਦਲਾ ਦਿਤਾ ਜਾਵੇਗਾ ਅਰ ਕਿਸੇ ਉਤੇ (ਕਿਸੇਤਰਾਂ ਦਾ) ਜ਼ੁਲਮ ਨਹੀਂ ਹੋਵੇਗਾ ॥੧੬੧॥ ਭਲਾ ਜੋ ਪੁਰਖ ਅੱਲਾ ਦੀ ਮਰਜੀ ਦਾ ਦਾਸ ਹੋਵੇ ਤਾਂ ਕਿਤੇ ਓਸ ਪੁਰਖ ਵਰਗਾ (ਕੰਮ) ਹੋ ਸਕਦਾ ਹੈ ਜੋ ਖੁਦਾ ਦੇ ਕੈਹਰ ਵਿਚ ਆ ਗਿਆ ਹੋਵੇ ਅਰ (ਅੰਤ ਨੂੰ) ਓਸ ਦਾ ਠਿਕਾਣਾ ਨਰਕ ਹੈ ਅਰ ਉਹ (ਬਹੁਤ ਹੀ ਬੁਰਾ) ਸਥਾਨ ਹੈ ॥੧੬੨॥ ਅੱਲਾ ਦੇ ਪਾਸ ਲੋਗਾਂਦੇ(ਅਲਗ ੨) ਦਰਜੇ ਹਨ ਅਰ ਲੋਗ ਜੋ ਕੁਛ ਭੀ ਕਰ ਰਹੇ ਹਨ ਅੱਲਾ ਓਸ ਨੂੰ ਦੇਖ ਰਹਿਆ ਹੈ ॥੧੬੩॥ ਅੱਲਾ ਨੇ ਮੁਸਲਮਾਨਾਂ ਉਪਰ (ਬੜੀ ਹੀ) ਕਿਰਪਾ ਕੀਤੀ ਕਿ ਓਹਨਾਂ ਵਿਚ ਓਹਨਾਂ ਹੀ ਵਿਚੋਂ ਦਾ ਇਕ ਰਸੂਲ ਭੇਜਿਆ ਜੋ ਉਨਹਾਂ ਨੂੰ ਖੁਦਾ ਦੀਆਂ ਆਇਤਾਂ ਵਿੱਚ ਵਾਚ ਕੇ ਸੁਣਾਉਂਦਾ ਹੈ ਅਰ