ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/707

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

5 E 1 ਪਾਰਾ ੩੦ ਸੂਰਤ ਗ਼ਾਸ਼ੀਆ ੮੮ 202 ਮੁਫੀਦ ਹੈ ( ਧਰਤੀ ਵਿਚੋਂ ) ਨਿਕਾਸਿਆ ॥੪॥ ਫੇਰ ਓਸ ਨੂੰ ( ਅੰਤ ਨੂੰ ) ਕਾਲਾ ਪੈਯੰਬਰ ) ਅਸੀਂ ਕਾਲਾ ( ਬਦਰੰਗ ) ਕੂੜਾ ਕਰ ਦਿਤਾ॥੫॥ ( ਤਹਾਨੂੰ ( ਕੁਰਾਨ ਐਸੀ ਭਲੀ ਤਰਹਾਂ ) ਪੜ੍ਹਾ ਦੇਵਾਂਗੇ ਕਿ ਤੁਹਾਨੂੰ ਓਹ ( ਕਦਾਪਿ ) ਭੁਲੇਗਾ ਨਹੀਂ॥ ੬ ॥ ਪਰੰਤੂ ਕਿਸੇ ਆਇਤ ਨੂੰ ਖੁਦਾ ( ਹੀ ) ਭੁਲਾ ਦੇਣਾ ਚਾਹੇ ( ਤਾਂ ਓਹ ਅਲਗ ਬਾਰਤਾ ਹੈ ) ਨਿਰਸੰਦੇਹ ਖੁਦਾ ਪੁਕਾਰ ਕਰਕੇ ਪੜ੍ਹਨ ਨੂੰ ਭੀ ਜਾਣਦਾ ਹੈ ਅਰ ਧੀਰੇ ਪੜ੍ਹਨ ਨੂੰ (ਭੀ ਜਾਣਦਾ ਹੈ ) ॥ ੭ ॥ ( ਅਰ ਦੀਨ ) ਆਸਾਨ ( ਅਰਥਾਤ ਇਸਲਾਮ ਉਪਰ ਸਾਬਤ ਕਦਮ ਰਹਿਣਾ ਭੀ ) ਤੁਹਾਡੇ ਵਾਸਤੇ ਸੁਖੈਨ ਕਰ ਦੇਵਾਂਗੇ ॥੮॥ ਬਸ ਜਿਥੋਂ ਤਕ ( ਸਮਝੋ ਕਿ ) ਸਮਝਾਨਾ ( ਲੋਗਾਂ ਨੂੰ ) ਸਮਝਾਉਂਦੇ ਰਹੋ ॥੯॥ ਜੋ ( ਖੁਦਾ ਪਾਸੋਂ ) ਡਰਦਾ ਹੈ ਓਹ ਤਾਂ ਸ਼ਤਾਬ ਹੀ ਸਮਝ ਲਵੇਗਾ ॥੧੦ ॥ ਪਰੰਤੂ ਅਭਾਗਾ ਤਾਂ ਉਸ ਪਾਸੋਂ ਨਸਦਾ ਭਜਦਾ ਹੀ ਰਹੇਗਾ॥ ੧੧ ॥ ਜੋ ( ਅੰਤ ਨੂੰ ) ਬੜੀ ( ਸਖਤ ) ਅਗਨੀ ( ਅਰਥਾਤ ਨਰਕ ) ਵਿਚ ਪਵੇਗਾ॥ ੧੨ ॥ ਫੇਰ ਓਥੇ ਉਸ ਨੂੰ ਨਾ ਤਾਂ ਮੌਤ ਹੀ ਆਵੇਗੀ ਅਰ ਨਾ ( ਚੈਨ ਨਾਲ ) ) ਜੀਉਣਾ ਹੀ ਮਿਲੇਗਾ॥ ੧੩॥ ਨਿਰਸੰਦੇਹ ਜੋ ( ਕੁਫਰ ਤਥਾ ਸ਼ਰਕ ਦੀ ਮੈਲ ਥੀਂ ) ਸੁਧ ਪਵਿਤ੍ਰ ਰਹਿਆ॥੧੪॥ ਅਰ ਆਪਣੇ ਪਰਵਰਦਿਗਾਰ ਦਾ ਸਮਰਨ ਕਰਦਾ ਅਰ ਨਮਾਜ਼ ਪੜ੍ਹਦਾ ਰਹਿਆ ਉਹ ( ਮਨ ਬਾਂਛਤ ) ਪਦਾਰਥ ਨੂੰ ਪ੍ਰਾਪਤ ਹੋ ਗਇਆ॥੧੫॥ ਪਰੰਤੂ ਤੁਸੀਂ ਲੋਗ ਸੰਸਾਰਿਕ ਜੀਵਨ ਨੂੰ ਪ੍ਰਧਾਨ ਰਖਦੇ ਹੋ ॥ ੧੬ ॥ ਹਾਲਾਂ ਕਿ ਪਰਲੋਕ (ਸੰਸਾਰ ਨਾਲੋਂ) ਕਈ ਗੁਣਾਂ ਉੱਤਮ ਅਰ ਅਧਿਕ ਦੇਰ ਰਹਿਣ ਵਾਲੀ ਹੈ ॥ ੧੭ ॥ ਏਹੋ ਬਾਰਤਾ ਤਾਂ ਅਗਲੇ ਸਹੀਫਿਆਂ ॥ ੧੮ ॥ ( ਅਰਥਾਤ ) ਇਬਰਾਹੀਮ ਅਰ ਮੂਸਾ ਦੇ ਸਹੀਫਿਆਂ ਵਿਚ(ਭੀ) ਹੈ ॥ ੧੯ ॥ ਰੁਕੂਹ ੧ ॥ ਸੂਰਤ ਗ਼ਾਸ਼ੀਆ ਮੱਕੇ ਵਿਚ ਉਤਰੀ ਅਰ ਏਸ ਦੀਆਂ ਛਬੀ ਆਇਤਾਂ ਅਰ ਇਕ ਰਹ I ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ( ਅਰ ) ਕਿਰਪਾਲੁ ( ਹੈ ) । ( ਹੇ ਪੈਯੰਬਰ ) ਤੁਹਾਨੂੰ ਉਸ ਬਲਾ ਅਰਥਾਤ (ਪ੍ਰੈ) ਦਾ ਹਾਲ ( ਭੀ ) ਪਹੁੰਚਾ ਹੈ ਜੋ ( ਸਾਰੇ ਸੰਸਾਰ ਉਪਰ ) ਛਾ ਜਾਏ ਗੀ ੭ ॥ ੧ ॥ ਕਿਤਨਿਆਂ ( ਲੋਗਾਂ ਦੇ ) ਮੂੰਹ ਉਸ ਦਿਨ ਉੱਤਰੇ ਹੋਏ ਹੋਣਗੇ ॥ ੨ ॥( ਉਹ ਲੋਗ ਭਾਂਤ ੨ ਦੀਆਂ ) ਮੁਸ਼ੱਕਤਾਂ(ਕਠਨ ਮੇਹਨਤਾਂ) ਕਰ Digitized by Panjab Digital Library | www.panjabdigilib.org