੭੦੮ ਪਾਰਾ ੩੦ ਸੂਰਤ ਫਜਰ ੮੯ ਰਹੇ ਹੋਣਗੇ ( ਅਰ ਮੁਸ਼ੱਕਤਾਂ ਦੇ ਮਾਰੇ) ਥਕ (ਕੋ ਚੂਰ ਹੋ ਰਹੇ ਹੋਣਗੇ॥੩॥ ( ਏਹ ਲੋਗ ਨਰਕ ਦੀ) ਦਗਦਗਾਂਦੀ ਹੋਈ ਅਗਨੀ ਵਿਚ ਦਾਖਲ ਹੋਣਗੇ ॥੪॥ ( ਅਰ) ਇਨਹਾਂ ਨੂੰ ਇਕ ਉਬਲਦੇ ਹੋਏ ਸਰੋਵਰ ਦਾ ਪਾਣੀ ਪਿਲਾਇਆ ਜਾਵੇਗਾ॥ ੫॥ ਕੰਡਿਆਂ ਥੀਂ ਸਿਵਾ ਹੋਰ ਕੋਈ ਖਾਣਾ ਇਨ੍ਹਾਂ ਦੇ ਭਾਗਾਂ ਵਿਚ ਨਹੀਂ॥ ੬॥ ਜਿਸ (ਦੇ ਖਾਣ) ਨਾਲ ਨਾਂ ਤਾਂ ਸਰੀਰ ਹੀ ਪੁਸ਼ਟ ਹੋਵੇ ਅਰ ਨਾ ਭੁਖ ਹੀ ਬੰਦ ਹੋਵੇ॥ ੭॥ ਅਰ ਕਿਤਨਿਆਂ ( ਲੋਗਾਂ ਦੇ) ਮੂੰਹ ਓਸ ਦਿਨ ਹਸੂੰ ਹਸੂੰ ਕਰਦੇ ਹੋਣਗੇ॥੮॥ ( ਦੁਨੀਆਂ ਵਿਚ ਜੋ ਨੇਕ ਕਰਮ ਕਰ ਆਏ ਹਨ) ਆਪਣੀ ( ਉਸ) ਕੋਸ਼ਸ਼ ( ਦੇ ਨਤੀਜੇ) ਕਰਕੇ ( ਬੜੇ) ਖ਼ੁਸ਼॥ ੯॥ ਬੜੇ ਸਵਰਗ ਵਿਚ ਹੋਣਗੇ॥੧੦॥ ਕਿ ਓਥੇ ਕੋਈ ਅਯੋਗ ਬਾਰਤਾ ਉਨ੍ਹਾਂ ਦੇ ਕੰਨਾਂ ਵਿਚ ਨਹੀਂ ਪਵੇਗੀ॥੧੧॥ ਓਸ ਵਿਚ ਚਸ਼ਮੇ ਵਗਰਹੇਹੋਣਗੇ।੧੨। ਓਸਵਿਚ ਉੱਚੇ ੨ਤਖਤ(ਵਿਛੇ ਹੋਣਗੇ)।੧੩। ਅਰ ਆਬਖੋਰੇ ਰਖੇ(ਹੋਣਗੇ)॥੧੪॥ ਅਰ ਮਹਦ ਉਪਧਾਨ(ਵਡੇ ਸਹਾਨੇ)ਇਕ ਕਤਾਰਵਿਚ ਲਗੇ(ਹੋਏ)ਹੋਣਗੇ॥੧੫॥ਅਰ ਉਤਮ(ਸਫੈਦ)ਵਿਛਾਈਆਂ ਵਿਛੀਆਂ ਹੋਈਆਂ ਹੋਣਗੀਆਂ।੧੬।ਤਾਂਕੀ ਲੋਗ ਊਠਾਂਦੀ ਤਰਫ ਨਹੀਂ ਦੇਖਦੇ ਕਿ ਕੈਸੇ ( ਅਜੀਬ) ਪੈਦਾ ਕੀਤੇ ਗਏ ਹਨ॥ ੧੭॥ ਅਰੁ ਅਗਾਸ ਦੀ ਤਰਫ ਕਿ ਕੈਸਾ ਉੱਚਾ ਬਨਾਇਆ ਗਇਆ ਹੈ॥੧੮॥ ਅਰ ਪਹਾੜਾਂ ਦੀ ਤਰਫ ਕਿ ਕੈਸੇ ਖੜੇ ਕੀਤੇ ਗਏ ਹਨ॥੧੯॥ ਅਰੁ ਧਰਤੀ ਦੀ ਤਰਫ ਕਿ ਕੈਸੀ ਬਿਛਾਈ ਗਈ, ਹੈ॥੨੦॥ ਤਾਂ (ਹੇ ਪੈਯੰਬਰ ਤੁਸੀਂ ਲੋਕਾਂ ਨੂੰ) ਸਮਝਾਓ ( ਅਰ) ਤੁਸੀਂ ਤਾਂ ( ਕੇਵਲ) ਸਮਝਾ ਦੇਣ ਵਾਲੇ ਹੋ ਹੋਰ ਬਸ॥੨੧॥ ਤੁਸੀਂ ਉਨਹਾਂ ਉਪਰ ਕੁਛ ਦਾਰੋਂਗੇ ( ਦੀ ਤਰਹਾਂ ਇਸਥਿਤ ਤਾਂ ਹੋ) ਨਹੀਂ॥੨੨॥ ਹਾਂ ਜੋ ਮਨਮੁਖਤਾਈ ਅਰ ਇਨਕਾਰ ਕਰੇ॥ ੨੩॥ ਤਾਂ ਖੁਦਾ ਉਸ ਨੂੰ ( ਆਖਰਤ ਵਿਚ) ਬੜਾ ਕਸ਼ਟ ਦੇਵੇਗਾ॥੨੪॥ ਨਿਰਸੰਦੇਹ ਏਹਨਾਂ ( ਸਾਰਿਆਂ) ਨੇ ਸਾਡੀ ਹੀ ਤਰਫ ਲੋਟ ਕੇ ਆਉਣਾ ਹੈ॥੨੫॥ ਫੇਰ ਏਹਨਾਂ ਪਾਸੋਂ ਹਿਸਾਬ ਲੈਣਾ ਸਾਡਾ ਕੰਮ ਹੈ॥ ੨੬॥ ਰਕੂਹ ੧॥ ( ਅਰਧ) ਇਸਦੀਆਂ ਸੂਰਤ ਫਜਰ ਮਕੇ ਵਿਚ ਉਤਰੀ ਅਰ ਤੀਸ ਆਇਤਾਂ ਅਰ ਇਕ ਰੁਕੂਹ ਹੈ। ( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ (ਅਰ) ਕਿਰਪਾਲੂ ( ਹੈ) ਪ੍ਰਾਂਤ ( ਕਾਲ) ਦੀ ਸੌਗੰਧ॥ ੧॥ਅਰ ਦਸ ਰਾੜ੍ਹੀਆਂ ਦੀ ( ਕਸਮ)॥ ੨॥ ਅਰ ਜੁਫਤ ਅਰ ਤਾਕ ਦੀ (ਸੌਗੰਧ)॥ ੩॥ ਅਰ ਰਾੜ੍ਹੀ ਦੀ
ਪੰਨਾ:ਕੁਰਾਨ ਮਜੀਦ (1932).pdf/708
ਦਿੱਖ