ਪਾਰਾ ੩੦ ਸੂਰਤ ਸ਼ਮਸ ੯੧ ૨૧૧ ਉਡਾਂਦਿਆਂ ਹੋਇਆਂ) ਕਿਸੇ ਨੇ ਨਹੀਂ ਦੇਖਿਆ॥ ੭॥ ਕੀ ਅਸਾਂ ਨੇ ਉਸ ਨੂੰ ਇਕ ਛਡ ਕੇ ਦੋ) ਦੋ ਅੱਖੀਆਂ॥੮॥ ਅਰ ਜ਼ਬਾਨ ਅਰ ਦੋ ਬੁਲ ਨਹੀਂ ਦਿਤੇ? ( ਅਵਸ਼ ਦਿਤੇ)॥ ੯॥ ਅਰ ਉਸ ਨੂੰ ( ਭਲਾਈ ਬੁਰਾਈ ਦੇ) ਦੋਨੋਂ ਮਾਰਗ ( ਭੀ) ਦਿਖਾ ਦਿਤੇ॥੧੦॥ ਫੇਰ ( ਭੀ ਓਹ ਏਹਨਾਂ ਨਿਆਮਤਾਂ ਦੇ ਧੰਨ੍ਯਬਾਦ ਵਿਚ) ਘਾਟੀ ਵਿਚੋਂ ਹੋ ਕੇ ਨਾ ਨਿਕਲਿਆ॥ ੧੧॥ ਅਰ ( ਹੈ ਪੈਸੰਬਰ) ਤੁਸੀਂ ਕੀ ਸਮਝੇ ਕਿ ਘਾਟੀ ( ਤੋਂ ਸਾਡਾ) ਕੀ (ਸੰਕਲਪ) ਹੈ॥ ੧੨॥( ਘਾਟੀ ਤੋਂ ਸੰਕਲਪ ਹੈ ਕਿਸੇ ਦੀ)ਗਰਦਨ ਨੂੰ (ਸਿਵਕਾਈ ਅਥਵਾ ਰਿਣ ਦੀ ਫਾਹੀ ਤੋਂ) ਛੁਡਾ ਦੇਣਾ॥ ੧੩॥ ਕਿੰਬਾ ਭੁਖ ਵਾਲੇ ਦਿਨ॥ ੧੪॥ ਮਾਂ ਮਹਿਟਰ ( ਨੂੰ ਖਾਸ ਕਰਕੇ ਜਦੋਂ ਕਿ ਉਹ ਆਪਣਾ) ਸਾਕ ਅੰਗ ( ਭੀ ਹੋਵੇ)॥ ੧੫॥ ਅਥਵਾ ਲੋੜ ਵੰਦ ਖਾਕ ਪਰ ਬੈਠਣ ਵਾਲੇ ਨੂੰ ( ਪਰਸ਼ਾਦ) ਛਕਾਉਣਾਂ) ਤਾਂ ਜੋ ਨਾਹੱਕ ਦੀ ਸ਼ੇਖੀ ਮਾਰਦਾ ਹੈ ਚਾਹੀਦਾ ਸੀ ਕਿ ਏਸ ਘਾਟੀ ਵਿਚੋਂ ਹੋ ਕੇ ਗੁਜ਼ਰਦਾ॥੧੬॥ਏਸ ਥੀਂ, ਸਿਵਾ ਉਨ੍ਹਾਂ ਲੋਗਾਂ ( ਦੇ ਯੂਥ) ਵਿਚ ਹੁੰਦਾ ਜੋ ਈਮਾਨ ਧਾਰ ਬੈਠੇ ਅਰ ਇਕ ਦੂਸਰੇ ਨੂੰ ਸੰਤੋਖ ਦੀ ਸਿਖਿਆ ਦੇਂਦੇ ਰਹੇ ਅਰ ( ਹੋਰ) ਇਕ ਦੂਸਰੇ ਨੂੰ ( ਖ਼ੁਦਾ ਦੀ ਸ੍ਰਿਸ਼ਟੀ ਉਪਰ ਰਹਿਮ ਕਰਨ ਦੀ ਸਿਖਿਆ ਦੇਂਦੇ ਰਹੇ। ੧੭॥ ਏਹ ਲੋਗ ( ਆਖਰਤ ਵਿਚ) ਮੁਬਾਰਕ ( ਚੰਗੇ ਭਾਗਾਂ ਵਾਲੇ)ਹੋਣਗੇ॥ ੧੮॥ ਅਰ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਤੋਂ ਇਨਕਾਰ ਕੀਤਾ ਉਹਾ ਚੰਦਰੇ ( ਅਭਾਗੇ) ਹੋਣਗੇ॥੧੯॥ ਕਿ ਉਨਹਾਂ ਨੂੰ ( ਨਰਕਾ) ਅਗਨੀ ਵਿਚ ਸਿਟ ਕੇ ( ਸਾਰੇ ਪਾਸਿਓਂ) ਕਵਾੜ ਬੰਦ ਕੀਤੇ ਜਾਣਗੇ॥੨੦॥ ਰੁਕੂਹ ੧॥ ਦੇ ਸੂਰਤ ਸ਼ਮਸ ਮੱਕੇ ਵਿਚ ਉਤਰੀ ਅਰ ਇਸ ਦੀਆਂ ਪੰਦਰਾਂ ਆਇਤਾਂ ਅਰ ਇਕ ਰੁਕੂਹ ਹੈ। ਹੈ ( ਆਰੰਭ) ਅੱਲਾ ਦੇ ਨਾਮ ਨਾਲ ( ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ਸੂਰਜ ਦੀ ਅਰ ਉਸ ਦੀ ਧੂਪ ਦੀ ਸੌਗੰਧ॥ ੧॥ ਅਰ ਦੀ ॥੧॥ ਸੂਰਜ ਦੇ ( ਅਸਤ ਹੋ ਗਇਆਂ ਪਿਛੋਂ) ਜਦੋਂ ਚੰਦ ਉਦੇ ਹੁੰਦਾ ਹੈ ਉਸਦੀ ( ਸੋਗੰਧ)॥੨॥ ਅਰੁ ਦਿਨ ਦੀ ( ਸੌਗੰਧ) ਜਦੋਂ ਕਿ ਉਹ ਸੂਰਜ ਪ੍ਰਟ ਕਰ॥੩॥ ਅਰੁ ਰਾਤੀ ਦੀ ( ਸੌਗੰਧ) ਜਦੋਂ ਕਿ ਉਹ ਸੂਰਜ ਛਿਪਾ ਲਵੇ॥ ੪ ਅਰੁ ਆਗਾਸ ਦੀ ਅਰ ( ਉਸ ਸਰੂਪ ਦੀ ਸੌਗੰਧ) ਜਿਸ ਨੇ ਉਸ ਨੂੰ ਰਚਿਆ ਹੈ॥ ੫॥ ਅਰ ਧਰਤੀ ਦੀ ਅਰ ( ਉਸ ਸਵਰੂਪ ਦੀ ਸੌਗੰਧ) ਜਿਸ ਨੇ ਉਸਨੂੰ ਬਿਛਾਇਆ ਹੈ॥੬॥ ਅਰ ਪੁਰਖ ਦੀ ਅ
ਪੰਨਾ:ਕੁਰਾਨ ਮਜੀਦ (1932).pdf/711
ਦਿੱਖ