੭੧੨ ਪਾਰਾ ੩੦ ਸੂਰਤ ਲੈਲ ੯੨ ( ਉਸ ਸਵਰੂਪ ਦੀ) ਜਿਸ ਨੇ ਉਸ ਨੂੰ ( ਐਸਾ) ਦਰੁਸਤ ਬਣਾਇਆ ॥੭॥ ਫੇਰ ਉਸ ਦੀ ਬਦਕਾਰੀ ਅਰ ਪਰਹੇਜ਼ਗਾਰੀ ( ਦੋਨੋਂ ਬਾਰਤਾਂ) ਉਸ ਸਮਝਾ ਦਿਤੀਆਂ॥੮॥ ( ਭਾਵ ਸਾਨੂੰ ਏਹਨਾਂ ਵਸਤਾਂ ਦੀ ਸੌਗੰਧ) ਕਿ ਜਿਸ ਨੇ ਆਪਣੇ ਆਤਮਾਂ ਨੂੰ ( ਸ਼ਿਰਕ ਦੀ ਗੰਦਗੀ ਤੋਂ) ਸੁਧ ਪਵਿਤ੍ਰ ਕੀਤਾ ( ਉਹ) ਅਵੱਸ਼ ( ਆਪਣੀ) ਮੁਰਾਦ ਨੂੰ ਪਹੁੰਚਿਆ॥੯॥ ਅਰ ਜਿਸ ਨੇ ਉਸ ਨੂੰ ਦਬਾ ਦਿਤਾ (ਉਹ) ਅਵਸ਼ ਘਾਟੇ ਵਿਚ ਰਹਿਆ॥੧੦॥ ਸਮੂਦ ( ਦੀ ਜਾਤੀ) ਨੇ ਆਪਣੀ ਸਰਕਸ਼ੀ ਦੇ ਕਾਰਣੋ ( ਆਪਣੇ ਪੈਯੰਬਰ ਸਾਲਿਹਾ ਨੂੰ) ਝੂਠਿਆਰਿਆ॥ ੧੧॥ ਜਦੋਂ ਕਿ ਉਨ੍ਹਾਂ ਵਿਚੋਂ ਜੋ ਅ ਧਿਕ ਕੁਟਲ ਸੀ ਤਿਆਰ ਹੋ ਗਇਆ॥ ੧੨॥ ਏਸ ਗਲੋਂ ਖ਼ੁਦਾ ਦੇ ਪੈ ੰਬਰ ( ਸਾਲਿਹਾ) ਨੇ ਉਹਨਾਂ ਨੂੰ ਕਹਿਆ ਕਿ ( ਦੇਖੋ) ਖ਼ੁਦਾ ਦੀ ਊਠਣੀ ( ਨੂੰ ਹਥ ਨਾ ਲਾਉਣਾ) ਅਰ ( ਨਾਂ) ਉਸ ਦਾ ਪਾਣੀ ( ਬੰਦ ਕਰਨਾ)॥ ੧੩॥ ਏਸ ਗਲੋਂ ਭੀ ਉਨਹਾਂ ਲੋਕਾਂ ਨੇ ਸਾਲਿਹਾ ਨੂੰ ਝੂਠਿਆਰਿਆ ਅਰ ਊਠਣੀ ਦੀਆਂ ਸੜਾਂ ਵਢ ਦਿਤੀਆਂ ਤਾਂ ਉਨ੍ਹਾਂ ਦੇ ਪਰਵਰਦਿਗਾਰ ਨੇ ਉਨ੍ਹਾਂ ਦੇ ਦੋਖ ਦੇ ਬਦਲੇ ਵਿਚ ਉਨ੍ਹਾਂ ਉਪਰ ਮਰੀ ਉਤੀ ਅਰ ਸਾਰਿਆਂ ਨੂੰ (ਵਿਨਸ਼ਟ ਕਰਕੇ) ਸੱਥਰ ਲਾ ਦਿਤੇ॥ ੧੪॥ ਅਰ ਉਸ ਨੇ ਏਨ੍ਹਾਂ ਦੇ ( ਏਸ) ਅੰਤ ਦੀ ( ਜ਼ਰਾ ਭੀ ਤਾਂ) ਪਰਵਾਹ ਨਾ ਕੀਤੀ॥੧੫॥ਰਕੂਹ ੧॥ ਸੂਰਤ ਲੈਲ ਮੱਕੇ ਵਿਚ ਉਤਰੀ ਅਰ ਇਸ ਦੀਆਂ ਇਕੀ ਆਇਤਾਂ ਅਰ ਇਕ ਰੁਕੂਹ ਹੈ। ਹੈ। ( ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ( ਅਰ) ਕਿਰਪਾਲੂ ( ਹੈ) ਰਾਤ੍ਰੀ ਦੀ ਸੌਗੰਧ ਜਦੋਂ ਕਿ ਓਹ ( ਸਾਰੀਆਂ ਵਸਤੂਆਂ ਨੂੰ) ਢਕ ਲਏ॥ ੧॥ ਅਰ ਦਿਨ ਦੀ ( ਕਸਮ) ਜਦੋਂ ਓਹ ਭਲੀ ਪ੍ਰਕਾਰ ਪ੍ਰਕਾਸ਼ਮਾਨ ਹੋਵੇ॥੨॥ ਅਰ ਓਸ ( ਸਵਰੂਪ) ਦੀ ( ਸੌਗੰਧ) ਜਿਸ ਨੇ ਇਸਤ੍ਰੀ ਪੁਰਖ ਨੂੰ ਪੈਦਾ ਕੀਤਾ॥੩॥ ਕਿ ਨਿਰਸੰਦੇਹ ਤੁਸਾਂ ਲੋਗਾਂ ਦਾ ਪ੍ਰਯਤਨ ਅਲਬੱਤਾ ਭਿੰਨ ਭਿੰਨ ( ਪ੍ਰਕਾਰ ਦਾ) ਹੈ॥ ੪॥ ਤਾਂ ਜਿਸ ਨੇ ( ਰੱਬ ਦੇ ਰਾਹ ਵਿਚ) ਦਿਤਾ ਅਰ ਸੰਜਮਤਾਈ ਦੀ ਰੀਤੀ ਅਖਤਿਆਰ ਕੀਤੀ॥ ੫॥ ਅਰ ਭਲੀ ਬਾਰਤਾ ( ਅਰਥਾਤ ਦੀਨ ਇਸਲਾਮ) ਨੂੰ ਸਚਿਆਂ ਸਮਝਿਆ॥ ੬॥ ਤਾਂ ਅਸੀਂ ਅਸਾਨੀ ਦੀ ਜਗਾ ( ਅਰਥਾਤ ਸਵਰਗ ਵਿਚ ਪ੍ਰਾਪਤ ਹੋਣ ਦਾ ਰਸਤਾ) ਓਸ ਵਾਸਤੇ ਸੁਖੈਨ ਕਰ ਦੇਵਾਂਗੇ ॥ ੭॥ ਅਰ ਜਿਸਨੇ ( ਖੁਦਾ ਦੇ ਰਾਹ ਵਿਚ) ਦੇਣ ਵਲੋਂ ਤੰਗੀ ਕੀਤੀ ਅਰ ( ਅੰਤ ਦੀ) ਪਰਵਾਹ ਨਾ ਕੀਤੀ॥੮॥ ਅਰ ਉੱਤਮ ਬਾਰਤਾ ()
ਪੰਨਾ:ਕੁਰਾਨ ਮਜੀਦ (1932).pdf/712
ਦਿੱਖ