ਪਾਰਾ ੩੦
ਸੂਰਤ ਜ਼ਹਾ ੯੪
੭੧੩
(ਅਰਥਾਤ ਦੀਨ ਇਸਲਾਮ) ਨੂੰ ਝੂਠ ਜਾਣਿਆਂ॥੯॥ ਤਾਂ ਅਸੀਂ ਕਠਿਨ ਅਸਥਾਨ (ਅਰਥਾਤ ਨਰਕਾਂ ਵਿਚ ਪਹੁੰਚਣ ਦਾ ਰਸਤਾ) ਓਸ ਦੇ ਵਾਸਤੇ ਸੁਖੈਨ ਕਰ ਦੇਵਾਂਗੇ॥੧੦॥ ਅਰ ਜਦੋਂ (ਓਹ ਜਹੱਨਮ ਵਿਚ) ਡਿਗੇਗਾ ਤਾਂ ਓਸ ਦਾ ਧਨ ਪਦਾਰਥ ਓਸ ਦੇ ਕਿਸੇ ਕੰਮ ਭੀ ਨਾ ਆਵੇਗਾ ॥੧੧॥ ਸਾਡਾ ਕੰਮ ਤਾਂ ਰਸਤਾ ਦਸ ਦੇਣਾ ਹੈ॥੧੨॥ ਅਰ ਆਖਰਤ ਤਥਾ ਦੁਨੀਆਂ (ਦੋਨੋਂ) ਸਾਡੇ ਹੀ ਅਧੀਨ ਹਨ॥੧੩॥ ਤਾਂ (ਲੋਗੋ)!ਅਸਾਂ ਨੇ ਤੁਹਾਨੂੰ ਭੜਕਦੀ ਹੋਈ (ਨਰਕ ਦੀ) ਅਗ ਤੋਂ ਡਰਾ ਦਿਤਾ ਹੈ॥੧੪॥ ਕਿ ਓਸ ਵਿਚ ਓਹਾ ਹੀ ਮੰਦ ਭਾਗਾ ਦਾਖਲ ਹੋਵੇਗਾ॥੧੫॥ ਜੋ (ਦੁਨੀਆਂ ਵਿਖੇ ਸਚੇ ਦੀਨ ਨੂੰ) ਝੁਠਿਆਰਦਾ ਅਰ (ਓਸ ਪਾਸੋਂ) ਬੇ ਮੁਖ ਹੁੰਦਾ ਰਹਿਆ॥੧੬॥ ਅਰ ਜੋ ਬੜਾ ਸੰਜਮੀ ਹੈ ਓਹ ਓਸ (ਅਗਨੀ) ਤੋਂ ਦੂਰ ਦੁਰਾਡਾ ਹੀ ਰਖਿਆ ਜਾਵੇਗਾ॥੧੭॥ ਓਹ ਐਸਾ (ਚਿਤਦਾ ਉਦਾਰ) ਹੈ ਕਿ ਆਪਣਾ ਧਨ ਪਦਾਰਥ (ਖੁਦਾ ਦੇ ਰਾਹ ਵਿਚ) ਦੇਂਦਾ ਹੈ ਤਾਂ ਕਿ (ਓਸ ਦਾ ਅੰਤਹਕਰਣ ਬੁਖਲ ਦੇ ਐਬ ਥੀਂ) ਪਵਿਤ੍ਰ ਹੋਵੇ॥੧੮॥ ਅਰ ਕਿਸੇ ਦਾ ਓਸ ਉਪਰ ਕੋਈ ਅਹਿਸਾਨ ਨਹੀਂ ਕਿ (ਏਸ ਦੇਣੇ ਕਰਕੇ ਓਸ ਨੂੰ) ਓਸ ਦਾ ਬਦਲਾ ਉਤਾਰਨਾ (ਅਭੀਸ਼ਟ) ਹੈ॥੧੯॥ ਓਸ ਨੂੰ ਤਾਂ ਕੇਵਲ ਆਪਣੇ ਪਰਵਰਦਿਗਾਰ ਵਡਿਆਈਆਂ ਵਾਲੇ ਦੀ ਪ੍ਰਸੰਨਤਾਈ ਅਭੀਸ਼ਟ ਹੈ ਹੋਰ ਬਸ॥੨੦॥ ਅਰ (ਖੁਦਾ ਓਸ ਦੇ ਨਾਲ) ਜ਼ਰੂਰ ਪਰਸੰਨ ਭੀ ਹੋਵੇਗਾ ॥੨੧॥ਰੁਕੂਹ ੧॥
ਸੂਰਤ ਜ਼ਹਾ ਮੱਕੇ ਵਿਚ ਉਤਰੀ ਅਰ ਇਸ ਦੀਆਂ
ਯਾਰਾਂ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ)। (ਹੇ ਪੈਯੰਬਰ ਸਾਨੂੰ) ਧੁਪ ਦੇ ਚੜਨ ਦੇ ਵੇਲੇ ਦੀ ਸੌਗੰਧ॥੧॥ ਅਰ ਰਾਤ੍ਰੀ ਦੀ (ਸੌਗੰਧ) ਜਦੋਂ (ਸਾਰੀਆਂ ਵਸਤੂਆਂ ਨੂੰ) ਢਕ ਲਵੇ॥੨॥ ਕਿ ਤੁਹਾਡੇ ਪਰਵਰਦਿਗਾਰ ਨੇ ਨਾਂ ਤਾਂ ਤੁਹਾਨੂੰ ਛਡਿਆ ਅਰ ਨਾ (ਕਿਸੀ ਪ੍ਰਕਾਰ) ਨਾਖੁਸ਼ ਹੋਇਆ॥੩॥ ਅਰ ਨਿਰਸੰਦੇਹ ਆਖਰਤ ਤੁਹਾਡੇ ਵਾਸਤੇ (ਏਸ) ਦੁਨੀਆਂ ਨਾਲੋਂ ਕਈ ਗੁਣਾਂ ਉੱਤਮ ਹੈ॥੪॥ ਅਰ ਤੁਹਾਡਾ ਪਰਵਰਦਿਗਾਰ ਅਗੇ ਚਲ ਕੇ ਤੁਹਾਨੂੰ ਏਤਨਾ ਕੁਛ ਦੇਵੇਗਾ ਕਿ ਤੁਸੀਂ (ਭੀ) ਪ੍ਰਸੰਨ ਹੋ ਜਾਓਗੇ॥੫॥ ਕੀ ਤੁਹਾਨੂੰ ਓਸ ਨੇ ਯਤੀਮ ਨਹੀਂ ਪਾਇਆ (ਕਿੰਤੂ