ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/715

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩੦

ਸੂਰਤ ਅਲਕ ੯੬

੭੧੫

ਲਾਏ॥੫॥ ਪਰੰਤੂ ਜੋ ਲੋਗ ਈਮਾਨ ਧਾਰ ਬੈਠੇ ਅਰ ਉਨ੍ਹਾਂ ਨੇ ਭਲੇ ਕਰਮ (ਭੀ) ਕੀਤੇਂ (ਉਨਹਾਂ ਨੂੰ ਬੁੜਾਪੇ ਦੀ ਨਯੂਨ ਤਾਈ ਤੋਂ ਤੰਗ ਦਿਲ ਨਾ ਹੋਣਾ ਚਾਹੀਏ ਕਾਹੇ ਤੇ) ਉਨ੍ਹਾਂ ਵਾਸਤੇ (ਅੰਤ ਨੂੰ) ਬੇਅੰਤ ਬਦਲਾ ਹੈ॥੬॥ ਤਾਂ (ਹੇ ਪੈਯੰਬਰ ਹੁਣ) ਕੌਣ ਹੈ ਜੋ (ਏਨਹਾਂ ਸਾਰੀਆਂ ਬਾਤਾਂ ਦੇ ਮਾਲੂਮ ਕੀਤਿਆਂ) ਪਿਛੋਂ ਬਦਲੇ (ਦੇ ਦਿਨ) ਦੇ ਬਾਰੇ ਵਿਚ ਤੁਹਾਨੂੰ ਝੂਠਿਆਂ ਸਮਝੇ॥੭॥ ਕੀ ਖੁਦਾ ਸਭ ਹਾਕਮਾਂ ਨਾਲੋਂ ਬੜਾ ਹਾਕਮ (ਅਰ ਸਮਰਥ ਵਾਲਾ) ਨਹੀਂ ਹੈ? (ਤਾਂ ਕਿਆਮਤ ਦੇ ਮੁਨਕਰ ਉਸ ਪਾਸੋਂ ਕਿਉਂ ਨਹੀਂ ਡਰਦੇ?)॥੮॥ ਰੁਕੂਹ ੧॥

ਸੂਰਤ ਅਲਕ ਮੱਕੇ ਵਿਚ ਉਤਰੀ ਅਰ ਇਸ ਦੀਆਂ
ਉੱਨੀ ਆਇਤਾਂ ਅਰ ਇਕ ਰੁਕੂਹ ਹੈ

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਹੇ ਪੈਅੰਬਰ ਕੁਰਾਨ ਜੋ ਸਮੇਂ ੨ ਸਿਰ ਤੁਸਾਂ ਉਪਰ ਉਤਰੇਗਾ ਓਸ ਨੂੰ) ਆਪਣੇ ਪਰਵਰਦਿਗਾਰ ਦਾ ਨਾਮ ਲੈਕੇ ਪੜ੍ਹੀ ਚਲੋ ਜਿਸ ਨੇ (ਸ੍ਰਿਸ਼ਟੀ ਨੂੰ) ਪੈਦਾ ਕੀਤਾ॥ ੧। (ਜਿਸ ਨੇ) ਆਦਮੀ ਨੂੰ ਮਾਂਸ ਦੇ ਲੋਥੜੇ ਤੋਂ ਬਣਾਇਆ॥੨॥ (ਕੁਰਾਨ) ਪੜ੍ਹੀ ਚਲੋ ਅਰ (ਖੁਦਾ ਉਪਰ ਭਰੋਸਾ ਰਖੋ ਕਿ) ਤੁਹਾਡਾ ਪਰਵਰਦਿਗਾਰ ਬੜਾ (ਹੀ) ਦਿਆਲੂ ਹੈ ॥੩॥ ਜਿਸ ਨੇ (ਆਦਮੀ ਨੂੰ) ਲੇਖਣੀ ਦਵਾਰਾ ਵਿਦ੍ਯਾ ਸਿਖਾਈ॥੪॥ (ਉਸ ਨੇ ਅਕਾਸ਼ ਬਾਣੀ ਦਵਾਰਾ ਭੀ) ਆਦਮੀ ਨੂੰ ਉਹ ਬਾਤਾਂ ਸਿਖਾਈਆਂ ਜੋ ਉਸ ਨੂੰ ਮਾਲੂਮ ਨਹੀਂ ਸਨ॥ ੫॥ ਪਰੰਤੂ ਆਦਮੀ (ਦਾ ਏਹ ਹਾਲ ਹੈ ਕਿ ਉਹ) ਆਪਣੇ ਤਾਂਈ ਬੇ ਪ੍ਰਵਾਹ ਸਮਝ ਕੇ (ਧੰਨਵਾਦ ਦੇ ਬਦਲੇ ਖੁਦਾ ਨਾਲ ਉਲਟੀ) ਅਮੋੜਤਾਈ ਕਰਦਾ ਹੈ॥੬॥ (ਹੇ ਪੈਯੰਬਰ) ਨਿਰਸੰਦੇਹ (ਏਹਨਾਂ ਸਾਰਿਆਂ ਨੇ) ਤੁਹਾਡੇ ਪਰਵਰਦਿਗਾਰ ਦੀ ਤਰਫ ਲੌਟ ਕਰਕੇ ਜਾਣਾ ਹੈ॥੭॥ (ਹੇ ਪੈਯੰਬਰ) ਤੁਸਾਂ ਨੇ ਓਸ ਆਦਮੀ ਦੇ ਹਾਲ ਉਪਰ (ਭੀ) ਦ੍ਰਿਸ਼ਟੀ ਦਿਤੀ॥੮॥ ਕਿ ਜਦੋਂ (ਸਾਡਾ ਇਕ) ਬੰਦਾ ਨਮਾਜ਼ ਪੜ੍ਹਨ ਨੂੰ ਖੜਾ ਹੁੰਦਾ ਹੈ ਤਾਂ ਉਹ ਉਸ ਨੂੰ ਹਟਕਦਾ ਹੈ॥੯॥੧੦॥ ਭਲਾ ਦੇਖੋ ਤਾਂ (ਸਹੀ) ਯਦੀ (ਏਹ ਪੁਰਖ ਆਪ) ਸਚੇ ਮਾਰਗ ਉਪਰ ਹੈ॥੧੧॥ ਕਿੰਬਾ (ਲੋਗਾਂ ਨੂੰ) ਪਰਹੇਜ਼ਗਾਰੀ ਸਿਖਾਉਂਦਾ ਹੈ (ਜੈਸਾ ਕਿ ਉਹ ਸਮਝਦਾ ਹੈ)॥੧੨॥ ਭਲਾ ਦੇਖੋ ਤਾਂ (ਸਹੀ) ਯਦੀ ਏਹ (ਪੁਰਖ ਈਸ਼ਵਰ ਬਾਣੀ ਨੂੰ) ਝੂਠਿਆਰਦਾ ਅਰ (ਸਚੇ ਦੀਨ ਥੀਂ) ਮੂੰਹ ਮੋੜਦਾ ਹੈ॥੧੩॥ ਕੀ ਏਸ ਨੂੰ (ਏਤਨੀ