ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/720

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨੦

ਪਾਰਾ ੩੦

ਸੂਰਤ ਅਸਰ ੧੦੩ ਹਮਜ਼ਾ ੧੦੪


ਅੰਤ) ਪਰਤੀਤ ਹੋ ਜਾਵੇਗਾ॥੪॥ ਬਾਰਤਾ ਇਹ ਹੈ ਕਿ ਯਦੀ ਤੁਸੀਂ (ਆਪਣਾ) ਅੰਤ ਯਕੀਨ ਨਾਲ ਜਾਣਦੇ ਹੁੰਦੇ (ਤਾਂ ਤੁਸੀਂ ਕਦੇ ਭੀ ਰਫ਼ਲਤ ਨਾ ਕਰਦੇ)॥੫॥ (ਇਕ ਦਿਨ) ਤੁਸੀਂ ਜਰੂਰ ਦੋਜ਼ਖ ਨੂੰ (ਅੱਖੀਆਂ ਨਾਲ) ਦੇਖ ਲਓਗੇ॥੬॥ ਫੇਰ ਉਸ ਨੂੰ (ਦੇਖੋਗੇ ਭੀ ਤਾਂ ਨਿਰਸੰਦੇਹ ਅਰ) ਯਕੀਨੀ ਦੇਖਣਾ ਦੇਖੋਗੇ॥੭॥ ਫੇਰ ਉਸ ਦਿਨ (ਦੁਨੀਆਂ ਦੇ) ਪਦਾਰਥਾਂ ਦੇ ਬਾਰੇ ਵਿਚ ਤੁਸਾਂ ਪਾਸੋਂ ਪੁਛ ਗਿਛ (ਭੀ) ਅਵਸ ਹੋਵੇਗੀ (ਕਿ ਕਿਥੋਂ ਤਕ ਤੁਸਾਂ ਨੇ ਉਨਹਾਂ ਪਦਾਰਥਾਂ ਦਾ ਧੰਨਵਾਦ ਕੀਤਾ)॥੮॥ਰੁਕੂਹ ੧॥

ਸੂਰਤ ਅਸਰ ਮੱਕੇ ਵਿਚ ਉਤਰੀ ਅਰ ਇਸ ਦੀਆਂ
ਤਿੰਨ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੇ ਦਿਆਲੂ (ਅਰ) ਕਿਰਪਾਲੂ (ਹੈ) ਅਸਰ (ਲੌਢੇ ਵੇਲੇ) ਦੀ ਸੌਗੰਧ॥੧॥ ਕਿ (ਸਾਰੇ ਹੀ) ਆਦਮੀ ਘਾਟੇ ਵਿਚ ਹਨ॥੨॥ ਪਰੰਤੂ ਉਹ ਜਿਨਹਾਂ ਈਮਾਨ ਧਾਰਿਆ ਅਰ ਉਨਹਾਂ ਨੇ ਭਲੇ ਕਰਮ (ਭੀ) ਕੀਤੇ ਅਰ ਇਕ ਦੂਸਰੇ ਨੂੰ ਸਚੇ (ਦੀਨ) ਦੀ (ਪੈਰਵੀ ਦੀ) ਸਿਖਯਾ ਦੇਂਦੇ ਰਹੇ ਅਰ (ਹੋਰ) ਇਕ ਦੂਸਰੇ ਨੂੰ (ਬਿਪਤਾ ਵਿਚ) ਸੰਤੋਖ ਕਰਨ ਦੀ ਸਿਖਿਆ ਦੇਂਦੇ ਰਹੇ (ਉਹ ਨਿਰਸੰਦੇਹ ਘਾਟੇ ਵਿਚ ਨਹੀਂ ਹਨ)॥੩ ਰੁਕੂਹ੧॥

ਸੂਰਤ ਹਮਜ਼ਾ ਮੱਕੇ ਵਿਚ ਉਤਰੀ ਅਰ ਇਸ ਦੀਆਂ
ਨੌਂ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ)। ਹਰ ਪੁਰਖ ਜੋ (ਲੋਗਾਂ ਦੇ) ਔਗਨਾਂ ਦੀ ਮੈਨ ਮੇਖ ਕਢਦਾ (ਅਰ ਓਹਨਾਂ ਉਪਰ) ਹਾਕਾਂ ਮਾਰਦਾ ਹੈ ਓਸ ਦੀ(ਭੀ ਬੜੀ) ਵੈਰਾਨੀ ਹੈ॥੧॥ ਕਿ ਓਹ ਏਸ ਖਿਆਲ ਨਾਲ ਮਾਲ ਜਮਾ ਕਰਦਾ ਅਰ ਓਸ ਨੂੰ ਗਿਨ 2 ਕੇ ਰਖਦਾ ਰਹਿਆ॥੨॥ ਕਿ ਉਹ ਧਨ ਮਾਲ ਦੇ ਕਾਰਨ ਸਦਾ ਹੀ ਸੁਰਜੀਤ ਰਹੇਗਾ॥੩॥ ਸੋ ਏਹ ਤਾਂ ਹੋਣਾ ਨਹੀਂ (ਬਲਕਿ ਉਹ ਇਕ ਨਾਂ ਇਕ ਦਿਨ ਜ਼ਰੂਰ ਮਰੇਗਾ ਅਰ ਕੁਫਰ ਦੇ ਕਾਰਨੋਂ) ਜ਼ਰੂਰ ਹੁਤਮਾਂ (ਮਤਾੜਨੇ ਵਾਲੀ) ਵਿਚ ਸੁੱਟਿਆ ਜਾਵੇਗਾ ॥੪॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਕਿ ਹੁਤਮਾਂ ਹੈ ਕਿਆ