ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/719

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩੦

ਸੂਰਤ ਕਾਰਿਆ ੧੦੧, ਤਕਾਸਰ ੧੦੨

੭੧੯


॥੧੦॥ ਓਸ ਦਿਨ ਉਨਹਾਂ ਦਾ ਪਰਵਰਦਿਗਾਰ ਹੀ ਉਨਹਾਂ (ਦੇ ਹਾਲ) ਤੋਂ ਭਲੀ ਭਾਂਤ ਗਿਆਤ ਹੋਵੇਗਾ (ਕਿ ਕੌਣ ਚੰਗਾ ਹੈ ਔਰ ਕੌਣ ਬੁਰਾ ਹੈ) ॥੧੧॥ ਰੁਕੂਹ ੧॥

ਸੂਰਤ ਕਾਰਿਆ ਮੱਕੇ ਵਿਚ ਉਤਰੀ ਅਰ ਇਸ ਦੀਆਂ
ਗ੍ਯਾਰਾਂ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਸਾਰਿਆਂ ਨੂੰ) ਖੜ ਖੜਾ ਦੇਣ ਵਾਲਾ (ਭਾਣਾਂ)॥੧॥ (ਸੋ) ਉਹ ਖੜ ਖੜਾ ਦੇਣ ਵਾਲਾ (ਭਾਣਾਂ) ਹੈ ਕੀ ਵਸਤੂ?॥੨॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਕਿ ਉਹ ਖੜ ਖੜਾਨ ਵਾਲਾ (ਭਾਣਾਂ) ਹੈ ਕੀ ਵਸਤੂ?॥੩॥ (ਉਸ ਭਾਣੇ ਤੋਂ ਮੁਰਾਦ ਹੈ ਉਹ ਦਿਨ) ਜਦੋਂ ਕਿ ਲੋਗ (ਇਕੱਤਰ ਹੋਣ ਦੇ ਮੈਦਾਨ ਵਿਚ ਐਸੇ ਪਏ ਹੋਏ) ਹੋਣਗੇ ਜੈਸੇ ਸਪੰਖ ਚੀਂਵਟੀਆਂ (ਪਈਆਂ) ਹੁੰਦੀਆਂ ਹਨ॥੪॥ ਅਰ ਪਹਾੜ (ਐਸੇ ਉਡਦੇ ੨ ਫਿਰ ਰਹੇ) ਹੋਣਗੇ ਜੈਸੇ ਪਿੰਜੀ ਹੋਈ ਉਂਨ॥ ੫॥ ਤਾਂ ਜਿਸ ਦੇ (ਭਲੇ) ਕਰਮ ਤੋਲ ਵਿਚ ਅਧਿਕ ਠਹਿਰਨਗੇ॥੬॥ ਤਾਂ ਉਹ ਮਨ ਭਾਂਵਦੇ ਆਰਾਮ ਵਿਚ ਹੋਵੇਗਾ॥੭॥ ਅਰ ਜਿਸ ਦੇ (ਭਲੇ) ਕਰਮ ਤੋਲ ਵਿੱਚ ਘਟ ਠਹਿਰਨਗੇ॥੮॥ ਤਾਂ ਉਸਦਾ ਅਸਥਾਨ (ਹੋਵੇਗਾ) ਨਰਕ॥੯॥ ਅਰ (ਹੇ ਪੈਯੰਬਰ) ਤੁਸੀਂ ਕੀ ਸਮਝੇ ਕਿ ਉਹ (ਨਰਕ) ਹੈ ਕੀ ਵਸਤੂ॥੧੦॥ (ਉਹ) ਦਗ ਦਗਾਂਦੀ ਹੋਈ (ਨਰਕ) ਅਗਨੀ ਹੈ॥੧੧॥ ਰੁਕੂਹ ੧॥

ਸੂਰਤ ਤਕਾਸਰ ਮੱਕੇ ਵਿਚ ਉਤਰੀ ਅਰ ਏਸ ਦੀਆਂ
ਅਠ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) ਲੋਗੋ! ਬਹੁਤ (ਮਾਲ ਔਲਾਦ) ਦਾ ਲੋਭ ਤੁਸਾਂ ਉਪਰ (ਸਾਰੀ ਉਮਰ) ਗਫਲਤ (ਦਾ ਪਰਦਾ) ਪਾਈ ਰਹਿੰਦਾ ਹੈ॥੧॥ ਇਥੋਂ ਤਕ ਕਿ (ਜਦੋਂ) ਤੁਸੀਂ ਕਬਰ ਵਿਚ ਆਉਂਦੇ ਹੋ (ਤਦੋਂ ਤੁਹਾਡੀਆਂ ਅੱਖੀਆਂ ਖੁਲਦੀਆਂ ਹਨ)॥੨॥ (ਸੋ ਭਲੀ ਤਰਹਾਂ) ਸੁਣ ਲਓ ਅਗੇ ਚਲ ਕੇ ਤੁਹਾਨੂੰ (ਏਸ ਗਫਲਤ ਦਾ ਅੰਤ) ਪਰਤੀਤ ਹੋ ਜਾਵੇਗਾ॥੩॥ ਫੇਰ (ਭਲੀ ਤਰਹਾਂ) ਸੁਣ ਲਓ ਅਗੇ ਚਲ ਕੇ ਤੁਹਾਨੂੰ (ਏਸ ਗਫਲਤ ਦਾ