ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/718

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੧੮

ਪਾਰਾ ੩੦

ਸੂਰਤ ਆਦੀਯਾਤ ੧੦੦,


ਆਦ ਸੰਪੂਰਨ) ਨਿਕਾਸ ਕੇ (ਸੁਟ) ਦੇਵੇ॥ ੨॥ ਅਰ ਆਦਮੀ (ਉਸ ਦੀ ਏਹ ਦਸ਼ਾ ਦੇਖ ਕੇ) ਬੋਲ ਉਠੇ ਕਿ ਏਸ ਨੂੰ ਕੀ ਹੋ ਗਇਆ॥੩॥ ਓਸੇ ਦਿਨ ਏਹ ਆਪਣੀਆਂ (ਸੰਪੂਰਣ) ਖਬਰਾਂ (ਅਰਥਾਤ ਲੋਗਾਂ ਦੇ ਭਲੇ ਬੁਰੇ ਕਰਮ ਖੁਦਾ ਅਗੇ) ਵਰਨਣ ਕਰ ਦੇਵੇਗੀ॥੪॥ (ਅਰ ਹੇ ਪੈਯੰਬਰ ਉਸ ਨੂੰ ਵਰਨਣ ਕਰਨੀਆਂ ਪੈਣਗੀਆਂ) ਏਸ ਵਾਸਤੇ ਕਿ ਤੁਹਾਡਾ ਪਰਵਰਦਿਗਾਰ ਉਸ ਨੂੰ ਆਗਿਆ ਦੇਵੇਗਾ॥੫॥ ਉਸ ਦਿਨ ਲੋਗ (ਹਸ਼ਰ ਦੇ ਮੈਦਾਨ ਵਿਚ ਇਕੱਤਰ ਹੋਕੇ ਓਥੋਂ) ਭਿੰਨ ੨ ਦਿਸ਼ਾ ਵਿਚ (ਹਿਸਾਬ ਕਿਤਾਬ ਦੇ ਵਾਸਤੇ) ਲੌਟਣਗੇ ਇਸ ਕਰਕੇ ਕਿ ਉਨਹਾਂ ਦੇ ਕਰਮ ਉਨਹਾਂ ਨੂੰ ਦਿਖਾਏ ਜਾਣ॥੬॥ ਤਾਂ ਜਿਸ ਨੇ ਜ਼ਰਾ ਭਰ ਭੀ ਨੇਕੀ ਕੀਤੀ (ਹੋਵੇਗੀ) ਉਹ ਉਸ (ਨੇਕੀ) ਨੂੰ (ਆਪਣੀ ਅੱਖੀਂ) ਦੇਖ ਲਏਗਾ॥੭॥ ਅਰ ਜਿਸ ਨੇ ਜ਼ਰਾ ਭਰ ਬੁਰਾਈ ਕੀਤੀ (ਹੋਵੇਗੀ) ਉਹ ਉਸ (ਬੁਰਾਈ) ਨੂੰ (ਆਪਣੀ ਅੱਖੀਂ) ਦੇਖ ਲਵੇਗਾ॥੮॥ਰੁਕੂਹ ੧॥

ਸੂਰਤ ਆਦੀਯਾਤ ਮੱਕੇ ਵਿਚ ਉਤਰੀ ਅਰ ਇਸ
ਦੀਆਂ ਗ੍ਯਾਰਾਂ ਆਇਤਾਂ ਅਰ ਇਕ ਰੁਕੂਹ ਹੈ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਜੋਧਿਆਂ ਦੇ) ਉਨਹਾਂ (ਘੋੜਿਆਂ) ਦੀ ਸੌਗੰਧ ਜੋ ਦੌੜਦੇ ੨ ਹਫ ਜਾਂਦੇ ਹਨ॥੧॥ ਫੇਰ (ਪਥਰਾਂ ਉਪਰ ਆਪਣੀਆਂ ਟਾਪਾਂ ਦੇ) ਮਾਰਨ ਕਰਕੇ ਚੰਗਿਆਰੀਆਂ ਨਿਕਾਸਦੇ ਹਨ॥੨॥ ਫੇਰ ਪ੍ਰਾਤਾਕਾਲ ਦੇ ਸਮੇਂ (ਵੈਰੀਆਂ ਉਪਰ) ਧਾਵਾ ਜਾ ਬੋਲਦੇ ਹਨ॥੩॥ ਫੇਰ (ਇਸ ਦੇ ਹੁੰਦਿਆਂ ਸੁੰਦਿਆਂ ਕਿ ਪ੍ਰਾਤਾਕਾਲ ਦਾ ਸਮਾਂ ਹੁੰਦਾ ਹੈ ਫਿਰ ਵੀ) ਉਹ ਉਸ ਸਮੇਂ (ਆਪਣੀ ਦੌੜ ਨਾਲ) ਗੁਬਾਰ (ਘਟਾ) ਉਡਾਉਂਦੇ ਹਨ॥੪॥ ਫੇਰ ਉਸੇ ਵੇਲੇ (ਦੁਸ਼ਮਨਾਂ ਦੀ) ਪੰਕਤੀਆਂ ਵਿਚ ਜਾ ਘੁਸੜਦੇ ਹਨ॥੫॥ (ਭਾਵ ਸਾਨੂੰ ਏਨਹਾਂ ਘੋੜਿਆਂ ਦੀ ਕਸਮ ਕਿ) ਨਿਰਸੰਦੇਹ ਆਦਮੀ ਆਪਣੇ ਪਰਵਰਦਿਗਾਰ ਦਾ ਬੜਾ ਹੀ ਕ੍ਰਿਤਘਨ ਹੈ॥੬॥ ਅਰ ਉਹ ਏਸ (ਬਾਰਤਾ) ਨੂੰ (ਆਪ ਵੀ) ਖੂਬ ਜਾਣਦਾ ਹੈ॥ ੭॥ ਅਰ ਓਹ (ਧਨ) ਮਾਲ ਦੇ ਪਿਆਰ ਵਿਚ ਬੜਾ ਸਖਤ ਹੈ॥੮॥ ਤਾਂ ਕੀ ਇਸ ਨੂੰ (ਏਤਨੀ ਬਾਰਤਾ) ਮਾਲੂਮ ਨਹੀਂ ਕਿ ਉਹ ਲੋਗ ਜੋ ਕਬਰਾਂ ਵਿਚ (ਦਬੇ ਹੋਏ) ਹਨ ਜਦੋਂ (ਸਰਾਜੀਤ) ਕਰਕੇ ਉਠਾਏ ਜਾਣਗੇ॥੯॥ ਅਰ (ਲੋਗਾਂ ਦਿਆਂ) ਦਿਲਾਂ ਵਿਚ ਜੋ (ਛਿਪੀਆਂ) ਬਾਤਾਂ ਹਨ (ਉਹ ਸਭ) ਪਰਗਟ ਕਰ ਦਿਤੀਆਂ ਜਾਣਗੀਆਂ