ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/722

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

. ੭੨੨ ਪਾਰਾ ੩੦ ਸੂਰਤ ਕੌਂਸਰ੧੦੮, ਕਾਵਰੂਨ੧੦੯ ਕਿਰਪਾਲੁ ( ਹੈ ) ( ਹੇ ਪੈ ੰਬਰ ) ਭਲਾ ਤੁਸਾਂ ਨੇ ਉਸ ਆਦਮੀ ( ਦੇ ) ਹਾਲ ) ਉਪਰ ( ਭੀ ) ਦਿ੍ਸ਼ਟੀ ਦਿਤੀ ? ਜੋ ਬਦਲੇ ਦੇ ( ਦਿਨ ) ਨੂੰ ਮਿਥਯਾ ਸਮਝਦਾ ਹੈ ? ॥੧॥ ਅਰ ( ਏਸੇ ਕਰਕੇ ) ਏਹ ਪੁਰਖ ਐਸਾ ( ਪੱਥਰ ਦੇ ਚਿਤ ਵਾਲਾ ਹੋ ਗਿਆ ) ਹੈ ਕਿ ਯਤੀਮ (ਮਹਿਟਰ) ਨੂੰ ਧਕੇ ਦੇਂਦਾ ਹੈ ॥੨॥ ਅਰ ਮਸਕੀਨ (ਨੂੰ ਆਪ ਖਾਣਾ ਖਿਲਾਣਾ ਤਾਂ ਕਿ ਰਹਿਆ ਲੋਗਾਂ ਨੂੰ ਭੀ ਓਸ ) ਦੇ ਖਿਲਾਣ ਦੀ ਤਰਗੀਬ ( ਚੇਸ਼ਟਾ ) ਨਹੀਂ ਦੇਂਦਾ ॥ ੩ ॥ ਤਾਂ ( ਓਹਨਾਂ ਮੁਨਾਫਕਾਂ ) ਨਮਾਜ਼ੀਆਂ ਦੀ ( ਬੜੀ ) ਵੈਰਾਨੀ ਹੈ ਜੋ ਆਪਣੀ ਨਮਾਜ਼ ਦੀ ਤਰਫੋਂ ਸੁਸਤੀ ਕਰਦੇ ਹਨ ॥ ੪-੫ ॥ ( ਅਰ ) ਓਹ ਜੋ ( ਕੋਈ ਭਲੇ ਕਰਮ ਕਰਦੇ ਭੀ ਹਨ ਤਾਂ ) ਦਿਖਲਾਵੇ ਵਾਸਤੇ ਕਰਦੇ ਹਨ ॥੬॥ ਅਰ ( ਦਿਲ ਦੇ ਐਸੇ ਤੰਗ ਹਨ ਕਿ ) ਰੋਜ਼ ਦੇ ਬਰਤਨ ਦੀਆਂ ( ਛੋਟੀਆਂ 2 ) ਵਸਤੂਆਂ ਭੀ ਮੰਗਿਆਂ ਨਹੀਂ ਦੇਂਦੇ ॥ ੭ ॥ ਰੁਕੂਹ ੧ ॥ ਸੂਰਤ ਕੌਸਰ ਮੱਕੇ ਵਿਚ ਉਤਰੀ ਅਰ ਇਸ ਦੀਆਂ ਤਿੰਨ ਆਇਤਾਂ ਅਰ ਇਕ ਰੁਕੂਹ ਹੈ। ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ( ਅਰ ) ਕਿਰਪਾਲੂ ( ਹੈ ) । ( ਹੇ ਪੈ ੰਬਰ ) ਅਸਾਂ ਨੇ ਤੁਹਾਨੂੰ ਬੜੀ ਖ਼ੈਰ ਤਥਾ ਬਰਕਤ ਦਿਤੀ ਹੈ ॥੧॥ ਤਾਂ ( ਏਸ ਦੇ ਧੰਨਵਾਦ ਵਿੱਚ ) ਆਪਣੇ ਪਰਵਰਦਿਗਾਰ ਦੀ ਨਮਾਜ਼ ਪੜ੍ਹੋ ਅਰ ( ਓਸੇ ਦੇ ਨਾਮ ਦੀ ) ਕੁਰਬਾਨੀ ਕਰੋ ॥੨॥ ਜੋ ਤੁਹਾਡਾ ਬੁਰਾ ਚਾਹੇ (ਨਿਰਸੰਦੇਹ) ਓਸੇ ਦਾ ਹੀ ਕੋਈ ਨਾਮ ਲੈਣ ਵਾਲਾ ਨਾਂ ਰਹੇਗਾ ॥ ੩ ॥ਰਕੂਹ ੧॥ - ਸੂਰਤ ਕਾਫਰੂਨ ਮੱਕੇ ਵਿਚ ਉਤਰੀ ਅਰਏਸਦੀਆਂ ਛੇ ਆਇਤਾਂ ਅਰ ਇਕ ਰੁਕੂਹ ਹੈ। ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ( ਅਰ ) ਕਿਰਪਾਲੂ ( ਹੈ ) । ( ਹੇ ਪੈਯੰਬਰ ਏਹਨਾਂ ਕਾਫਰਾਂ ਨੂੰ ) ਕਹੋ ਕਿ ਹੈ ਕਾਫਰੋ ॥੧॥ ਨਾਂ (ਤਾਂ ਏਸ ਵੇਲੇ ) ਮੈਂ ( ਤੁਹਾਡੇ ) ਓਹਨਾਂ ( ਮਾਬੂਦਾਂ ) ਦੀ ਪੂਜਾ ਕਰਦਾ ਹਾਂ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ॥੨॥ ਅਰ ਜਿਸ ( ਖੁਦਾ ) ਦੀ ਮੈਂ ਪੂਜਾ ਕਰਦਾ ਹਾਂ ਤੁਸੀਂ ਭੀ ( ਏਸ ਵੇਲੇ ) ਓਸ ਦੀ ਪੂਜਾ ਨਹੀਂ ਕਰਦੇ ॥ ੩ ॥ ਅਰ ( ਅਗੇ ਭੀ ) ਨਾਂ ਂ ( ਤਾਂ ) ਮੈਂ ( ਤੁਹਾਡੇ ) ਓਹਨਾਂ ( ਮਾਬੂਦਾਂ ) ਦੀ ਪੂਜਾ ਕਰਾਂਗਾ ਜਿਨ੍ਹਾਂ ਦੀ ਤੁਸੀਂ Digitized by Panjab Digital Library I www.panjahdigilib.org T