ਪਾਰਾ ੩੦
ਸੁਰਤ ਤੇਨਸਰ ੧੧੦,ਲਹ ੧੧੧, ਇਖਲਾਸ ੧੧੨,
੭੨੩
ਪੂਜਾ ਕਰਦੇ ਹੋ॥੪॥ ਅਰ ਨਾਂ ਤੁਹਾਡੇ ਉਪਰ ਹੀ ਆਸ਼ਾ ਹੈ ਕਿ) ਓਸ (ਖ਼ੁਦਾ) ਦੀ ਪੂਜਾ ਕਰੋਗੇ ਜਿਸ ਦੀ ਮੈਂ ਪੂਜਾ ਕਰਦਾ ਹਾਂ॥੫॥(ਤਾਂ ਮੇਰਾ ਤੁਹਾਡਾ ਮੇਲ ਕੀ) ਤੁਹਾਨੂੰ ਤੁਹਾਡਾ ਦੀਨ ਅਰ ਮੈਨੂੰ ਮੇਰਾ ਦੀਨ॥੬॥ ਰੁਕੂਹ॥੧॥
ਸੂਰਤ ਨਸਰ ਮਦੀਨੇ ਵਿਚ ਉਤਰੀ ਅਰ ਏਸ ਦੀਆਂ
ਤਿੰਨ ਆਇਤਾਂ ਅਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਹੇ ਪੈਯੰਬਰ) ਜਦੋਂਕਿ ਖ਼ੁਦਾ ਦੀ ਸਹਾਇਤਾ ਆ ਪਹੁੰਚੀ ਅਰ (ਮੱਕਾ) ਫਤੇਹ (ਹੋ ਗਇਆ॥੧॥ ਅਰ ਤੁਸਾਂ ਨੇ ਲੋਗਾਂ ਨੂੰ (ਆਪਣੀ ਅੱਖੀਂ) ਦੇਖ ਲੀਤਾ ਕਿ ਖ਼ੁਦਾ ਦਾ ਦੀਨ (ਅਰਥਾਤ ਇਸਲਾਮ) ਵਿਚ ਫ਼ੌਜਾਂ ਦੀਆਂ ਫੌਜਾਂ ਆ ਰਹੀਆਂ ਸਨ॥੨॥ ਤਾਂ ਆਪਣੇ ਪਰਵਰਦਿਗਾਰ ਦੀ ਉਸਤਤੀ ਦੇ ਨਾਲ (ਉਸ ਦੀ ਮਹਿਮਾਂ) ਵਿਖੇ ਪ੍ਰਵਿਰਤ ਹੋ ਜਾਓ ਅਰ ਉਸ ਪਾਸੋਂ ਗੁਨਾਹਾਂ ਦੀ ਮਾਫੀ ਮੰਗੋ ਨਿਰਸੰਦੇਹ ਉਹ ਬੜਾ ਤੋਬਾ ਕਬੂਲ ਕਰਨੇ ਵਾਲਾ ਹੈ॥੩॥ ਰੁਕੂਹ ੧॥
ਸੂਰਤ ਲਹਬ ਮੱਕੇ ਵਿਚ ਉਤਰੀ ਅਰ ਇਸ ਦੀਆਂ
ਪੰਜ ਆਇਤਾਂ ਔਰ ਇਕ ਰੁਕੂਹ ਹੈ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕਿਰਪਾਲੂ (ਹੈ) (ਜੈਸੇ ਅਬੂਲਹਬ ਨੇ ਪੈਯੰਬਰ ਨੂੰ ਕੋਸ੍ਯਾ ਸੀ ਉਲਟਾ ਅਬੂਲਹਬ (ਹੀ) ਦੇ ਦੋਨੋਂ ਹੱਥ ਟੁਟ ਗਏ ਅਰ ਉਹ (ਆਪ ਹੀ) ਮਾਰਿਆ ਗਇਆ॥੧॥ ਨਾਂ ਤਾਂ ਉਸ ਦਾ ਧਨ ਮਾਲ ਉਸ ਦੇ ਕੁਛ ਕੰਮ ਆਇਆ ਅਰ ਨਾਂ ਉਸ ਦੀ ਕਮਾਈ (ਨੇ ਉਸ ਨੂੰ ਕੁਛ ਲਾਭ ਪਹੁੰਚਾਇਆ) ॥੨॥ ਉਹ ਸ਼ੀਘਰ (ਹੀ ਦੋਜਖ ਦੀ) ਲਾਟਾਂ ਮਾਰਦੀ ਹੋਈ ਅਗਨੀ ਵਿਚ ਜਾ ਦਾਖ਼ਿਲ ਹੋਵੋਗਾ॥੩॥ ਅਰ (ਓਸ ਦੇ ਸਾਥ) ਉਸਦੀ ਜੋਰੂ (ਭੀ) ਜੋ ਤਤੂਨੀਆ ਛਡਦੀ ਫਿਰਦੀ ਹੈ॥੪॥ ਕਿ ਉਸ ਦੀ ਗਰਦਨ ਵਿਚ ਗਲਾਖੋੜੀ[1] ਵਾਲੀ ਰੱਸੀ ਹੋਵੇਗੀ॥੫॥ ਰੁਕੂਹ ੧॥
ਸੂਰਤਇਖਲਾਸ ਮੱਕੇ ਵਿਚ ਉਤਰੀ ਅਰ ਇਸ ਦੀਆਂ
ਪੰਜ ਆਇਤਾਂ ਔਰ ਇਕ ਰੁਕੂਹ ਹੈ।
(ਅਰੰਭ) ਅੱਲ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ)
- ↑ ਕਈ ਟੀਕਾ ਕਾਰਾਂ ਨੇ ਖਜੂਰ ਦੀ ਰਸੀ ਲਿਖਿਆ ਹੈ।