ਪੰਨਾ:ਕੁਰਾਨ ਮਜੀਦ (1932).pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੫

ਸੂਰਤ ਨਿਸਾਇ ੪

੯੫



ਅਰ ਤੂਹਾਨੂੰ ਖੁਦਾ ਪਾਸੋਂ ਓਹ ੨ ਉਮੈਦਾਂ ਹਨ ਜੋ ਉਨਹਾਂ ਨੂੰ ਨਹੀਂ ਅਰ ਅੱਲਾ (ਸਾਰਿਆਂ ਦੇ ਹਾਲ ਥੀਂ) ਗਿਆਤ ਅਰ ਯੁਕਤੀਮਾਨ ਹੈ॥੧੦੫॥ ਰੁਕੂਹ ੧੫॥

(ਹੇ ਪੈਯੰਬਰ) ਅਸਾਂ ਨੇ (ਜੋ) ਸਚੀ ਪੁਸਤਕ ਤੁਹਾਡੇ ਉਪਰ ਉਤਾਰੀ ਹੈ (ਤਾਂ ਏਸ ਵਾਸਤੇ) ਕਿ ਜਿਸ ਤਰਹਾਂ ਤੁਹਾਨੂੰ ਖੁਦਾ ਨੇ ਦਸ ਦਿਤਾ ਹੈ ਓਸ ਦੇ ਅਨੁਸਾਰ ਲੋਗਾਂ ਦੇ ਆਪਸ ਵਿਚ ਨਿਆਇ ਕਰੋ ਅਰ ਦਗੇ ਬਾਜ਼ਾਂ ਦੇ ਪਖ ਪਤੀ ਨਾ ਬਣੋ॥੧੦੬॥ ਅਰ ਅੱਲਾ ਪਾਸੋਂ (ਭੁਲ ਚੁਕ ਦੀ) ਬਖਸ਼ਸ ਮੰਗੋ ਕਿ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ॥੧੦੭॥ ਅਰ ਜੋ ਲੋਗ ਆਪਣੇ ਆਪ ਨੂੰ ਦਗਾ ਦੇ ਰਹੇ ਹਨ ਐਸਿਆਂ ਦੇ ਪੱਖਪਾਤੀ ਹੋਕੇ (ਲੋਗਾਂ ਨਾਲ) ਝਗੜਾ ਨਾ ਕਰੋ ਕਾਹੇ ਤੇ ਦਗੇ ਬਾਜ਼ ਖਤਾ ਕਾਰ ਆਦਮੀ ਨੂੰ ਖੁਦਾ ਪਸੰਦ ਨਹੀਂ ਕਰਦਾ॥੧੦੭॥ (ਇਹ ਐਸੇ ਮੂਰਖ ਹਨ) ਕਿ ਲੋਗਾਂ ਪਾਸੋਂ ਤਾਂ ਪਰਦਾ ਕਰਦੇ ਹਨ ਅਰ ਖੁਦਾ ਪਾਸੋਂ ਪਰਦਾ ਨਹੀਂ ਕਰਦੇ ਹਾਲਾਂ ਕਿ ਜਦੋਂ ਰਾਤ੍ਰੀਆਂ ਨੂੰ (ਬੈਠ ੨ ਕਰ) ਉਹਨਾਂ ਬਾਤਾਂ ਦੇ ਮਸ਼ਵਰੇ ਕਰਦੇ ਹਨ ਜਿਨਹਾਂ ਉਤੇ ਖੁਦਾ ਪ੍ਰਸੰਨ ਨਹੀਂ ਤਾਂ ਖੁਦਾ ਉਨਹਾਂ ਦੇ ਨਾਲ (ਮੌਜੂਦ) ਹੁੰਦਾ ਹੈ ਅਰ ਜੋ ਕੁਛ (ਇਹ) ਕਰਦੇ ਹਨ (ਸਭ) ਖੁਦਾ ਦੇ (ਇਲਮ ਰੂਪੀ) ਘੇਰੇ ਵਿਚ ਹੈ॥੧੦੯॥ ਸੁਨੋ। ਤੁਸਾਂ ਨੇ ਸਾਂਸਾਰਿਕ ਜੀਵਣ ਵਿਚ ਉਨਹਾਂ ਦੇ ਪਾਸੇ ਹੋਕੇ ਵਾਦਵਿਵਾਦ ਕੀਤੀ ਤਾਂ ਅੰਤ ਦੇ ਦਿਨ ਉਨਹਾਂ ਦੇ (ਪਾਸਿਓ) ਅੱਲਾ ਦੇ ਨਾਲ ਕੋਣ ਵਾਦਵਿਵਾਦ ਕਰੇਗਾ ਯਾ ਕੋਣ ਉਨਹਾਂ ਦਾ ਵਕੀਲ ਬਣੇਗਾ॥੧੧o॥ ਅਰ ਜੋ ਆਦਮੀ ਕੋਈ ਬੁਰਾ ਕੰਮ ਕਰੇ ਜਾਂ ਆਪ ਅਪਣੇ ਆਤਮਾ ਉਪਰ ਜ਼ਲਮ ਕਰੇ ਫੇਰ ਅੱਲਾ ਪਾਸੋਂ (ਆਪਣਾ ਅਵਗੁਣ) ਬਖਸ਼ਾਏ ਤਾਂ ਪਾਵੇਗਾ ਕਿ ਅੱਲਾ ਬਖਸ਼ਨੇ ਵਾਲਾ ਮੇਹਰਬਾਨ ਹੈ॥੧੧੧॥ ਅਰ ਜੋ ਆਦਮੀ ਕੋਈ ਬਦੀ ਦਾ ਕਰਮ ਕਰਦਾ ਹੈ ਤਾਂ ਉਹ ਉਸ ਦੇ ਨਾਲ ਆਪਣੀ ਹੀ (ਕੁਛ)ਖਰਾਬੀ ਕਰਦਾ ਹੈ ਅਰ ਅੱਲਾ ਤਾਂ (ਸੰਪੂਰਨਾਂ ਦਾ ਬ੍ਰਿਤਾਂਤ) ਜਾਣਦਾ ਹੈ ਅਰ ਯੁਕਤੀਮਾਨ ਹੈ॥੧੧੨॥ ਅਰ ਜੋ ਆਦਮੀ ਕੋਈ ਗੁਨਾਹ ਅਥਵਾ ਪਾਪ ਕਮਾਵੇ ਫੇਰ ਉਹ ਆਪਣੇ ਕਸੂਰ ਨੂੰ ਕਿਸੇ ਬੇਗੁਨਾਹ ਦੇ ਸਿਰ ਥਪ ਦੇਵੇ ਤਾਂ ਉਸ ਨੇ ਪਰਗਟ ਬਹੁਤਾਨ ਅਰ ਗੁਨਾਹ ਨੂੰ ਚੁਕਿਆ॥੧੧੩॥ ਰੁਕੂਹ ੧੬॥

ਅਰ ਯਦੀ ਤੁਹਾਡੇ ਉਪਰ ਅੱਲਾ ਦਾ ਫਜਲ ਅਰ ਉਸ ਦੀ ਮੇਹਰ ਨਾ ਹੁੰਦੀ ਤਾਂ ਉਨ੍ਹਾਂ ਵਿਚੋਂ ਇਕ ਟੋਲਾ ਤੁਹਾਨੂੰ ਭੁਚਲਾ ਦੇਣ ਦਾ ਇਰਾਦਾ ਕਰ ਹੀ ਚੁਕਿਆ ਸੀ ਅਰ ਏਹ ਲੋਗ ਬਸ ਆਪਣੇ ਆਪ ਨੂੰ ਹੀ ਗੁਮਰਾਹ