ਪੰਨਾ:ਕੁੱਝ ਸਿੰਘ ਸਭਾ ਲਹਿਰ ਬਾਰੇ.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
5


ਸਰਦਾਰ ਭਗਵਾਨ ਸਿੰਘ, ਵਜ਼ੀਰ ਬਚਿਤ੍ਰ ਸਿੰਘ ਹਰੀਕਾ,ਸ੍ਰ:ਗਿਆਨ ਸਿੰਘ ਰਾੜਵਾਲਾ ਅਤੇ ਸ੍ਰ:ਕਾਰਤਾਰ ਸਿੰਘ ਸੰਧੂ,ਸ੍ਰ:ਭਰਪੂਰ ਸਿੰਘ ਧਾਲੀਵਾਲ ਅਤੇ ਸ੍ਰ:ਗੁਰਬਖਸ਼ੀਸ਼ ਸਿੰਘ ਕਰਮ ਗੜ੍ਹੀਆ ਨਾਂ ਵਿਸ਼ੇਸ਼ ਕਰਕੇ ਵਰਨਣ ਯੋਗ ਹਨ। ਹੁਣ ਇਹ ਸਭਾ ਦਲੀਪ ਸਿੰਘ ਜੀ ਗਾਰਡੀਅਨ ਦੀ ਪ੍ਰਧਾਨਗੀ ਦੇ ਹੇਠ ਪੰਥ ਦੀ ਸੇਵਾ ਕਰ ਰਹੀ ਹੈ। ਇੱਹ ਗੱਲ ਬੜੀ ਮਾਨ ਵਾਲੀ ਹੈ ਕਿ ਪਟਿਆਲਾ ਰਿਆਸਤ ਦੀਆਂ ਸਿੱਖ ਸੰਸਥਾਵਾਂ ਅਤੇ ਗੁਰੂਦੁਆਰੇ ਇਸ ਸਭਾ ਤੋਂ ਅਗਵਾਈ ਅਤੇ ਸਲਾਹ ਮਸ਼ਵਰਾ ਲੈਂਦੇ ਰਹੇ।

ਪੰਜਾਬੀ ਦੀ ਉਨਤੀ ਸਭਾ ਦੇ ਵੱਡੇ ਮਨੋਰਥਾਂ ਵਿਚੋਂ ਹੈ। ਲਗਭਗ ੭੦ ਸਾਲ ਹੋਏ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਨੇ ਥਾਂ ਦੀ ਤੰਗੀ ਦੇ ਕਾਰਨ, ਆਪਣੇ ਕਾਲਜ ਵਿੱਚ ਚਲਦੀਆਂ ਬੁਧੀਮਾਨ ,ਵਿਦ੍ਵਾਨ ਅਤੇ ਗਿਆਨੀ ਸ਼੍ਰੇਣੀਆਂ ਨੂੰ ਤੋੜਨ ਲਈ ਸਰਕਾਰ ਨੂੰ ਲਿਖਿਆ। ਸਭਾ ਦੇ ਕਰਮਚਾਰੀਆਂ ਨੂੰ ਬੜਾ ਦੁਖ ਹੋਇਆ। ਉਨ੍ਹਾਂ ਨੂੰ ਸਰਕਾਰ ਨੂੰ ਬੇਨਤੀ ਕੀਤੀ ਕਿ ਇਹ ਸ਼੍ਰੇਣੀਆਂ ਤੋੜੀਆਂ ਨਾ ਜਾਣ। ਇਨ੍ਹਾਂ ਦੇ ਚਲਾਉਣ ਲਈ ਸਭਾ ਦੀ ਇਮਾਰਤ ਹਾਜ਼ਰ ਹੈ। ਸਰਕਾਰ ਨੇ ਇਸ ਗੱਲ ਨੂੰ ਪ੍ਰਵਾਨ ਕਰਕੇ ਸ਼੍ਰੇਣੀਆਂ ਇਥੋ ਘੱਲ ਦਿੱਤੀਆਂ, ਜੋ ਸਭਾ ਵਿੱਚ ੫੦ ਸਾਲ ਚਲਦੀਆਂ ਰਹੀਆਂ। ਸਭਾ ਨੇ ਇਨ੍ਹਾਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ।

ਇਸ ਸਭਾ ਨੇ ੧੯੨੪ ਪੰਦਰ੍ਹਵੀਂ ਸਿੱਖ ਵਿਦਿਅਕ ਕਾਨਫ੍ਰੰਸ ਸੱਦੀ। ਸਰ ਸੁੰਦਰ ਸਿੰਘ ਮਜੀਠੀਏ ਨੇ ਇਸ ਕਾਨਫ੍ਰੰਸ ਦੀ ਪ੍ਰਧਾਨਗੀ ਕੀਤੀ। ਇਸ ਮਹਾਨ ਕਾਰਜ ਨੂੰ ਸਿਰੇ ਚਾੜ੍ਹਨ ਲਈ ਸਭਾ ਦੇ