ਥਰਾ ਜਵਾਲੇ ਦਾ ਵਾਕਿਆ
ਫ਼ਰਵਰੀ ੧੮੬੯ ਦੇ ਅਖ਼ੀਰ ਵਿਚ ਫੀਰੋਜ਼ਪੁਰ ਦੇ ਸਟੈਂਡੈਂਟ ਪੋਲੀਸ ਮਿਸਟਰ ਰਟਨ-ਸfਥ ਪਾਸ ਰੀਪੋਰਟਾਂ ਪੱਕੀਆਂ ਕਿ ਫੀਰੋਜ਼ਪੁਰ ਦੇ ਜ਼ਿਲੇ ਵਿਚ ਪਿੰਡ ਰੂਪਾਣੇ ਦੇ ਲਾਗੇ ਕੇ ਇਕੱਠੇ ਹੋ ਰਹੇ ਹਨ ਅਤੇ ਪਤਾ ਲੱਗਾ ਕਿ ਉਸ ਪਿੰਡ ਦਾ ਲੰਬੜਦਾਰ ਆਪਣੇ ਘਰ ਦੇ ਕੁਝ ਚਰਖੇ, ਇਕ ਮੰਜਾ, ਇਕ ਹਲ, ਗੱਡੇ ਦੇ ਹਿਸੇ ਆਦਿ ਫੁਕ ਕੇ ਕੂਕਿਆਂ ਦੇ ਇਕ ਜਥੇ ਨਾਲ ਜ਼ਿਲਾ ਸਰਸਾ ਦੇ ਪਿੰਡ ਥਰਾਜ ਵਾਲੇ ਵਲ ਨੂੰ ਤੁਰ ਗਿਆ ਹੈ।
ਡਿਪਟੀ ਇਨਸਪੈਕਟਰ ਦੀਵਾਨ ਬਖਸ਼ ਇਸ ਜਥੇ ਦੀਆਂ ਕਾਰਵਾਈਆਂ ਦੀ ਦੇਖ ਭਾਲ ਕਰ ਰਿਹਾ ਸੀ। ਦੋ ਕੁ ਦਿਨ ਪਿੱਛੋਂ ਦੀਵਾਨ ਬਖ਼ਸ਼ ਵਲੋਂ ਰੀਪੋਰਟ ਪੁੱਜੀ ਕਿ ਦੇਖ ਭਾਲ ਤੋਂ ਨਾਰਾਜ਼ ਹੋ ਕੇ ਕੂਕਿਆਂ ਨੇ ਉਸ ਉੱਤੇ ਹੱਲਾ ਕਰ ਦਿੱਤਾ ਸੀ, ਮੁਕਾਬਲੇ ਵਿਚ ਉਸ ਦੀ ਤਲਵਾਰ ਟੁੱਟ ਗਈ ਤੇ ਖੋਹ ਲਈ, ਉਸ ਦੇ ਘੜੇ ਦੇ ਇਕ ਬਰਛਾ ਲੱਗਾ। ਬੇਲ ਸਿੰਘ ਕੂਕੇ ਨੇ ਉਸ ਨੂੰ ਟਕੂਆ ਯਾ ਲਾਠੀ ਮਾਰੀ ਅਤੇ ਮਾਹਣਾ ਸਿੰਘ ਕੁਕੇ ਨੇ ਉਸ ਉਤੇ ਬਰਛੇ ਦਾ ਵਾਰ ਕੀਤਾ। ਦੀਵਾਨ ਬਖ਼ਸ਼ ਦੇ ਇਕ ਸਾਥੀ ਸਿਪਾਹੀ ਉਤੇ ਭੀ ਹੱਲਾ ਕੀਤਾ ਗਿਆ ਤੇ ਉਸ ਦੀ ਤਲਵਾਰ ਤੋੜ ਕੇ ਖੋਹ ਲਈ ਅਤੇ ਉਸ ਦਾ ਕੋਟ ਵਾਰ ਨਾਲ ਫੋਟ ਗਿਆ। ਇਸ ਵੇਲੇ ਡਿਪਟੀ ਕਮਿਸ਼ਨਰ ਸਦਰ ਵਿਚ ਮੌਜੂਦ ਨਹੀਂ
- ਕੂਕਿਆਂ ਸੰਬੰਧੀ ਸੰਨ ੧੮੬੯ ਦੀ ਰੀਪੋਰਟ, ਲੈਫਟਿਨੈਂਟ ਕਰਨਲ ਹਚਿਨਸਨ ਇਨਸਪੈਕਟਰ ਜਨਰਲ ਪੋਲੀਸ ਦੀ ਸਕਤ੍ਰ ਸਰਕਾਰ ਪੰਜਾਬ ਦੇ ਨਾਮ ੧੪ ਜਨਵਰੀ ੧੮੭੦ ਦੀ ਚਿੱਠੀ ਨੰਬਰ ੭-੨੦੧॥