ਪੰਨਾ:ਕੂਕਿਆਂ ਦੀ ਵਿਥਿਆ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੪

ਕੂਕਿਆਂ ਦੀ ਵਿਥਿਆ

ਵਲ ਜ਼ਰਾ ਗਹੁ ਨਾਲ ਦੇਖਣਾ ਚਾਹੀਦਾ ਹੈ ਕਿ ਭਾਈ ਰਾਮ ਸਿੰਘ ਕੂਕਿਆਂ ਦੇ ਉਤਸ਼ਾਹ ਨੂੰ ਜਗਾਈ ਰੱਖਣ ਲਈ ਕੀ ਨਵੇਂ ਸਾਧਨ ਵਰਤਦੇ ਹਨ। ਮੇਰਾ ਖਿਆਲ ਹੈ ਕਿ ਜੇ ਭਾਈ ਰਾਮ ਸਿੰਘ ਦਾ ਦੇਹਾਂਤ ਹੋ ਗਿਆ ਤਾਂ ਭਾਈ ਸਾਹਿਬ ਸਿੰਘ ਦੀ ਹਿੰਮਤ ਭੀ ਕੂਕਿਆਂ ਵਿਚ ਏਕਤਾ ਤੇ ਉਤਸ਼ਾਹ ਕਾਇਮ ਰਖ, ਸਕਣ ਲਈ ਕਾਮਯਾਬ ਨਹੀਂ ਹੋ ਸਕੇਗੀ, ਪਰ ਜੇ ਭਾਈ ਰਾਮ ਸਿੰਘ ਦੀ ਜ਼ਿੰਦਗੀ ਵਿਚ ਹੀ ਕੂਕਿਆਂ ਵਿਚ ਸੁਧਾਰ ਹੋ ਗਿਆ ਅਤੇ ਉਨ੍ਹਾਂ ਨੂੰ ਆਪਣੇ ਗਵਾਂਢੀਆਂ ਵਿਚ ਮੁੜ ਪੁਰਾਣੀ ਨੇਕ-ਨਾਮੀ ਹਾਸਲ ਹੋ ਗਈ ਤਾਂ ਇਸ ਦਾ ਨਤੀਜਾ ਬਿਲਕੁਲ ਉਲਟ ਹੋਵੇਗਾ।

ਸੰਨ ੧੮੬੯ ਵਿਚ ਭੀ ਕੁਕਿਆਂ ਦੀ ਗਿਣਤੀ ਵਿਚ ਕੋਈ ਖਾਸ ਵਾਧਾ ਨਾ ਹੋਇਆ ਤੇ ਕੰਮ ਦਿਨੋ ਦਿਨ ਠੰਡਾ ਪੈ ਗਿਆ! ਜ਼ਿਲਾ ਜਲੰਧਰ ਵਿਚ ਕੇਵਲ ੧੩੭ ਨਵੇਂ ਕੂਕੇ ਬਣੇ ਤੇ ਬਾਕੀ ਜ਼ਿਲਿਆਂ ਵਿਚ ਇੱਕੜ ਦੱਕੜ ਹੀ ਨਵੇਂ ਆਦਮੀ ਇਨ੍ਹਾਂ ਵਿਚ ਰਲੇ।