ਬਰਾਜਵਾਲੇ ਦਾ ਵਾਕਿਆ
੧੦੭
ਹੋਵੇ ਕਿ ਤੂੰ ਆਪਣਾ ਘੋੜਾ ਤਾਂ ਨਜ਼ਰਾਨੇ ਵਜੋਂ ਭੇਟ ਕਰ ਦੇਵੇਂ ਤੇ ਆਪ ਸਰਕਾਰ ਨੂੰ ਛੱਡ ਕੇ ਸਾਡੇ ਨਾਲ ਰਲ ਜਾਏ, ਇਹ ਵਹਿਮ ਦਿਲ 'ਚੋਂ ਕੱਢ ਛਡ ਕਿ ਸਰਕਾਰ ਤੇਰੀ ਕੋਈ ਸਹਾਇਤਾ ਕਰ ਸਕਦੀ ਹੈ। ਅਲੀਮੁੱਲਾ ਨੇ ਭੀ ਠੰਢ ਵਰਤਾਉਣ ਦਾ ਯਤਨ ਕੀਤਾ ਸੀ ਪਰ ਉਸ ਨੂੰ ਭੀ ਇੱਟਾਂ ਨਾਲ ਹੀ ਜਵਾਬ ਦਿੱਤਾ ਗਿਆ ਸੀ ਤੇ ਆਖਿਆ ਗਿਆ ਸੀ ਕਿ ਸਰਕਾਰ ਨੂੰ ਛੱਡ ਕੇ ਕੁਕਿਆਂ ਨਾਲ ਰਲ ਜਾਏ।
ਮਿਸਟਰ ਵੇਕਫੀਲਡ ਨੇ ਸੋਢੀ ਮਾਨ ਸਿੰਘ ਤੇ ਆਲਮਸ਼ਾਹ ਤਹਿਸੀਲਦਾਰ ਨੂੰ ਭੇਜਿਆ ਤਾਂ ਕਿ ਕੂਕਿਆਂ ਨੂੰ ਆਖਣ ਕਿ ਚੁਪ ਚਾਪ ਗ੍ਰਿਫਤਾਰ ਹੋ ਜਾਣ ਅਤੇ ਇਹ ਭੀ ਦੱਸ ਦੇਣ ਕਿ ਦੋ ਯੂਰਪੀਨ ਅਫ਼ਸਰ ਵਹੀਰ ਸਮੇਤ ਪੁਜ ਗਏ ਹਨ। ਇਹ ਅੱਧੇ ਕੁ ਘੰਟੇ ਪਿੱਛੋਂ ਮੁੜ ਆਏ। ਇਨ੍ਹਾਂ ਦੇ ਨਾਲ ਮਸਤਾਨ ਸਿੰਘ ਕੂਕਾ ਤੇ ਦੋ ਮੋਹਰੀ ਸਾਥੀ ਸਨ। ਝਟ ਹੀ ਪਿਛੋਂ ਬਾਕੀ ਕੂਕੇ ਜੋਸ਼ ਦੀ ਹਾਲਤ ਵਿਚ ਆ ਪੁਜੇ। ਪਹਿਲਾਂ ਤਾਂ ਉਨ੍ਹਾਂ ਨੇ ਮਸਤਾਨ ਸਿੰਘ ਤੋਂ ਬਿਨਾ ਹੋਰ ਕਿਸੇ ਦਾ ਹੁਕਮ ਮੰਨਣੋਂ ਨਾਂਹ ਕਰ ਦਿੱਤੀ। ਮਾਲੂਮ ਹੁੰਦਾ ਹੈ ਕਿ ਯੂਰਪੀਨਾਂ ਤੇ ਪਿੰਡਾਂ ਦੇ ਲੋਕਾਂ ਦੀ ਵਾਹਰ ਨੂੰ ਦੇਖ ਕੇ ਮਸਤਾਨ ਸਿੰਘ ਕੁਝ ਠਠੰਬਰ ਗਿਆ। ਕੁਝ ਮਿੰਟਾਂ ਵਿਚ ਹੀ ਕੁਕਿਆਂ ਨੂੰ ਖਾਲੀ ਹੱਥ ਕਰ ਕੇ ਇਕ ਦੂਸਰੇ ਨਾਲ ਜੂੜ ਲਿਆ ਗਿਆ ਤੇ ਇਸ ਤਰ੍ਹਾਂ ੪੪ ਕੂਕਿਆਂ ਨੂੰ ਗ੍ਰਿਫਤਾਰ ਕਰ ਕੇ ਜ਼ਿਲਾ ਸਰਸਾ ਦੇ ਠਾਣਾ ਮਲੌਦ ਪਹੁੰਚਾ ਦਿੱਤਾ ਗਿਆ।
ਕੂਕਿਆਂ ਨੇ ਇਸ ਵੇਲੇ ਕਾਫ਼ੀ ਗੁੜ ਵੰਡਿਆ ਸੀ ਤੇ ਕਈ ਕੂਕੇ ਆਪਣੇ ਟੱਬਰ ਭੀ ਨਾਲ ਹੀ ਲੈ ਆਏ ਸਨ ਅਤੇ ਇਨ੍ਹਾਂ ਨੇ ਸੋਨੇ ਤੇ ਚਾਂਦੀ ਦੇ ਬਹੁਤ ਸਾਰੇ ਗਹਿਣੇ ਮਸਤਾਨ ਸਿੰਘ ਦੇ ਹਵਾਲੇ ਲਿਆ ਕੀਤੇ ਸਨ। ਤਲਾਸ਼ੀ ਵਿਚ ਪੰਜ ਕੁ ਹਜ਼ਾਰ ਦੁਪਏ ਦੇ ਗਹਿਣੇ ਮਿਲੇ, ਪਰ ਮਲੂਮ ਹੁੰਦਾ ਹੈ ਕਿ ਸਾਰਾ ਮਾਲ ਬਰਾਮਦ ਨਹੀਂ ਸੀ ਹੋ ਸਕਿਆ।
ਇਥੇ ਇਹ ਦੱਸ ਦੇਣਾ ਭੀ ਕੁਥਾਵੇਂ ਨਹੀਂ ਹੋਵੇਗਾ ਕਿ ਭਾਈ