ਪੰਨਾ:ਕੂਕਿਆਂ ਦੀ ਵਿਥਿਆ.pdf/237

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਾਈ ਰਾਮ ਸਿੰਘ ਦੀਆਂ ਅਰਦਾਸਾਂ ੨ ੩ ੩ ਨੂੰ ਮਨਮਤ ਤੇ ਰਖ ਲਏ, ਅਗੇ ਜੋ ਗੁਰੂ ਸਾਹਿਬ ਦੀ ਰਜਾਇ ਹੈ, ਗੁਰੂ ਭਾਣੇ ਦਾ ਮਾਲਿਕ ਹੈ । ਹੋਰ ਭਾਈ ਜਦ ਜਹਾਜ ਤੁਰੇ ਤਾ ਚੜ ਜਾਣਾ, ਦੇਸ ਜਾ ਕੇ ਸਾਨੂੰ ਦੇ ਪੜਾ ਨਹੀਂ ਉਤਰਨਾ, ਕਿਤੇ ਉਰੇ ਹੀ ਉਤਰ ਪੌਣਾ, ਉਹ ਤਲਾਸ਼ੀ ਲੈ ਲੈਂਦੇ ਹਨ ਕਿਸੇ ਕਿਸੇ ਸਿੰਘ ਦੀ, ਅਰ ਜੋ ਤੁਹਾਨੂੰ ਅਰਦਾਸ ਦਿਤੀ ਹੈ, ਸੋ ਅਖਰ ਜੁੜਨ ਤੇ ਬਚੌਣੀ ਜੁੜ ਨਾ ਜਾਣ ਅਖਰ । ਭਜਨ ਬਾਣੀ ਛਡ ਕੇ ਲਿਖੀ ਹੈ, ਬੜੀ ਮੇਹਨਤ ਨਾਲ ਬਾਬਾ ਜੀ ਯਹੂਦੀਆਂ ਦੀ ਕਿਤਾਬ ਵਿਚ ਲਿਖਯਾ ਹੋਯਾ ਹੈ ਕਿ ਚਾਲੀ ਸਾਲ ਵਿਚ ਇਕ ਪਾਤਸ਼ਾਹ ਨਿਕਲੇਗਾ ਪਹਿਲਾ ਰੂਸ ਵਿਚ ਰਹੇਗਾ ਐਤਵਾਰ ਦੇ ਦਿਨ ਰਾਤ ਬਾਰਾਂ ਘੰਟੇ ਨੂੰ ਤਾਲੇ ਖੁਲ ਜਾਣਗੇ, ਦੋ ਸੂਰਜ ਨਿਕਲਨਗੇ ਸਜੇ ਖਬੇ, ਸਵੈਦ ਹਾਥੀ ਬੈਕੁੰਠ ਤੇ ਆਊਗਾ ਸਵਾਰੀ ਨੂੰ । ਸਭ ਦੇਵਤੇ ਬੈਕੁੰਠ ਤੇ ਉਸ ਦੇ ਨਾਲ ਪੈਦਾ fਪ੍ਰਥੀ ਪਰ ਹੋਵੇਗੇ । ਸਭ fਬੀ ਨੂੰ ਇਕ ਜਾਤ ਕਰੂਗਾ, ਜਿਸ ਤਰਫ ਗੁਸੇ ਨਾਲ ਦੇਖੂਗਾ, ਉਹ ਮੁਲਖ ਕਾਲ ਹੋ ਜਾਉਗਾ । ਝੜੇ ਰੋਜ ਵਿਚ fਪ੍ਰਥੀ ਪਰ ਪਤਪ ਛਾ ਜਾਊਗਾ, ਇਹ ਉਨ੍ਹਾਂ ਦਾ ਅੱਖੀ ਸਾਲ ਹੈ। ਫਰੰਗੀਆਂ ਦੀ ਕਿਤਾਬ ਵਿਚ ਲਿਖਾ ਹੈ, ਇਕ ਪਾਤਸਾਹ ਨਿਕਲੇਗਾ ਰਾਤ ਨੂੰ ਚੋਟ ਮਾਫੁਕ, ਦੋ ਸੂਰਜ ਨਿਕਲਨਗੇ ਹੋਰ ਰਾਜਾ ਇਕ ਨਾ ਰਹੂਗਾ, ਅਰ ਵਲੈਤ ਇਕ ਦਿਨ ਵਿਚ ਪਕੜੇਗਾ, ਅਮੀ ਸਾਲ ਵਿਚ ਇਹ ਗੱਲ, ਆਦਮੀ ਸਭ ਅਗ ਵਿਚ ਜਲ ਜਾਵੇਗੇ, ਇਹ ਇਨਾ ਦਾ ੮੦ ਸਾਲ ਹੈ । ਬੁਹਮਯਾਂ ਦੀ ਪੋਥੀ ਵਿਚ ਲਿਖਯਾ ਹੈ, ਕਿ ਚਾਲੀ ਸਾਲ ਵਿੱਚ ਇਕ ਬੜਾ ਫੋਆ ਆਉਗਾ ਪੱਛਮ ਤੇ, ਪ੍ਰਥਮੀ ਦਾ ਉਹ ਰਾਜਾ ਹੋਊਗਾ, ਸਭ ਨੂੰ ਇਕ ਜਾਤ ਬਨਾ ਕੇ ਮਿਲਾ ਦੇਊਗਾ, ਮਾਸ ਮੱਛੀ ਵਾਲੇ ਸਭ ਮਰਨਗੇ, ਸੂਰਜ ਜੈਸਾ ਤੇਜ ਹੋਊਗਾ, ਗੋਤਮ ਇਸ ਮੁਲਕ ਤੇ ਚਲਆ ਜਾਉਗਾ, ਬਾਬਾ ਜੀ ਬਡੀਆ ੨ ਪੱਥੀਆਂ ਹੈਨ ਥੋੜੀਆ ੨ ਲਿਆ ਹੈ । ਸਤਿ ਸ੍ਰੀ ਅਕਾਲ, ਚੇਤ ਸੁਦੀ ੭ ਸੰ: ੧੯੩੭ ਨੂੰ ਚਿਠੀ ਲਿਖੀ 11 ੫ ॥ Digitized by Panjab Digital Library | www.panjabdigilib.org