ਸਾਨੂੰ ਕੀ ਜਾਨੀਏ ਕਿਥੇ ਲੈ ਜਾਨਗੇ॥ ਇਹ ਜਗਾ ਅੱਛੀ ਹੈ, ਨਾਲੇ ਅਕੰਤ ਹੈ, ਨਾਲੇ ਬਿਚ ਖੂਹਾ ਹੈ, ਇਸ਼ਨਾਨ ਦਾ ਬੜਾ ਸੁਖ ਹੈ, ਐਸੀ ਜਗਹ ਸਾਨੂੰ ਫੇਰ ਨਹੀਂ ਮਿਲਣੀ॥ ਭਾਈ ਸਾਨੂੰ ਏਨਾਂ ਦੀ ਤਕੜਾਈ ਦਾ ਕੋਈ ਦੁਖ ਨਹੀਂ, ਭਾਵੇਂ ਬੀਹ ਬੰਦੂਕਾਂ ਕੰਧੇ ਧਰੀ ਫਿਰਨ, ਇਹ ਦੁਖ ਹੈ ਜੋ ਆਪਨੇ ਸਿੰਘ ਸਾਥ ਮੇਲਾ ਨਹੀਂ ਹੁੰਦਾ॥ ਹੋਰ ਸਾਨੂੰ ਕਿਸੇ ਦੇ ਮੇਲੇ ਦੀ ਲੋੜ ਨਹੀਂ ਜੇ। ਖੁਲੀ ਹੋਵੇ, ਆਦਮੀ ਆਵਣ ਜਾਣ ਸਾਡੇ ਪਾਸ, ਤਾਂ ਤੇ ਭਜਨ ਬਾਣੀ ਨਾ ਕਰਣ ਦੇਣ, ਪਏ ਮਗਜ ਖਾਣ ਦੇ ਅਰਥ। ਹੋਰ ਸਾਨੂੰ ਕਿਸੇ ਦੇ ਮੇਲੇ ਦੀ ਲੋੜ ਨਹੀਂ ਬਿਨਾ ਆਪਣੇ ਸਿੰਘਾਂ ਤੇ ਸਾਰੀ ਬਾਤ ਦਾ ਤਾਤ ਪਰਜ ਇਹ ਹੈ ਜੋ ਜੇ ਕਰ ਏਸ ਦੀ ਅਰਦਾਸ ਜਾਇ ਰਹੀ ਮਾਝੇ ਪੰਜਾਬ ਮੈ, ਤਾਂ ਏਸ ਦੇ ਆਦਮੀ ਹੈ ਬਹੁਤ ਅਰ ਇਸ ਦਾ ਕਹਾ ਮਨਦੇ ਹੈਨ ਤਾਂ ਇਹ ਆਪਣੇ ਸਿੰਘਾਂ ਨੂੰ ਆਖ ਕੇ ਸਾਰੇ ਲੋਕਾਂ ਦਾ ਸੂੜ ਕਰਵਾਇ ਦੇਊਗਾ, ਏਸ ਦੀ ਬਡੀ ਤਕੜਾਈ ਰਖੋ। ਏਸ ਬਾਤ ਤੇ ਏਨਾਂ ਨੇ ਮੇਰੀ ਬਡੀ ਤਕੜਾਈ ਰੱਖੀ ਹੋਈ ਹੈ। ਮੇਰੇ ਤਾਂ ਮਨ ਮੈ ਕੁਛ ਨਹੀਂ, ਪਰ ਏਨਾਂ ਨੂੰ ਏਨਾਂ ਦੀ ਕਰਨੀ ਦਾ ਭੈ ਮਾਰਦਾ ਹੈ ਰਾਤਿ ਦਿਨ ਭਾਈ ਏਸ ਵਾਸਤੇ ਅਸੀਂ ਮਨਹ ਕਰਦੇ ਹਾਂ ਜੋ ਕੋਈ ਨ ਆਉ। ਪਰ ਜੀ ਸੰਗਤ ਆਈ ਜਾਂਦੀ ਹੈ। ਹੋਰ ਭਾਈ ਸਾਨੂੰ ਤਾਂ ਤੁਮਾਰੇ ਦਰਸਨਾਂ ਦੀ ਲੋੜ ਤੁਮਾਰੇ ਤੇ ਬਹੁਤ ਹੈ ਕਈ ਹਿਸੇ, ਕਿਸ ਕਰਕੇ ਥੁਹਾਨੂੰ ਤਾਂ ਹਮਾਰੇ ਜੈਸੇ ਸਿਖਾਂ ਦੇ ਦਰਸ਼ਨ ਬਹੁਤ ਹੈਨ, ਸਾਨੂੰ ਤਾਂ ਨਾਮ ਜਪਣ ਵਾਲਿਆਂ ਦਾ ਦਰਸ਼ਨ ਬਡਾ ਦੁਰਲੰਭ ਹੈ। ਜੇ ਗੁਰੂ ਕਰਾਊਗਾ ਤਾਂ ਭਾਈ ਸੰਗਤ ਦੇ ਈ ਦਰਸ਼ਨ ਕਰਨੇ ਹੈਨ, ਸੰਗਤ ਨੂੰ ਹੀ ਦੇਣੇ ਹੈਨ, ਹਮਾਰਾ ਤਾਂ ਭਾਈ ਸਾਕ ਨਾਤਾ ਭੈਣ ਭਾਈ ਸੰਗਤ ਹੀ ਹੈ। ਗੁਰੂ ਸਾਹਿਬ ਅਗੇ ਭੀ ਬੇਨਤੀ ਇਹੋ ਕਰਦੇ ਹਾਂ ਜੇ ਗੁਰੂ ਸਾਹਿਬ ਸਾਨੂੰ ਆਪਣੀ ਸੰਗਤ ਦੇ ਦਰਸ਼ਨ ਕਰਾਓ। ਅਗੇ ਜੋ ਗੁਰੂ ਨੂੰ ਭਾਵੇ। ਭਾਈ ਅਸਚਰਜ ਖੇਲ ਹੋਇ ਰਹਾ ਹੈ। ਇਕ ਨੂੰ ਤੇ ਇਉਂ ਦ੍ਰਿੜਾਇ ਛਡੀ ਹੈ ਜੋ ਇਹ ਬਹੁਤ ਬੁਰਾ ਹੈ, ਤਾਂ ਇਕਨਾਂ ਨੂੰ
ਪੰਨਾ:ਕੂਕਿਆਂ ਦੀ ਵਿਥਿਆ.pdf/281
Jump to navigation
Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੭੭
ਭਾਈ ਰਾਮ ਸਿੰਘ ਦੀਆਂ ਅਰਦਾਸਾਂ
Digitized by Panjab Digital Library/ www.panjabdigilib.org
