ਪੰਨਾ:ਕੂਕਿਆਂ ਦੀ ਵਿਥਿਆ.pdf/282

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੮

ਕੂਕਿਆਂ ਦੀ ਵਿਥਿਆ

ਇਹ ਕਿ ਇਸ ਦੇ ਮਿਲੇ ਤੇ ਬਡਾ ਫ਼ਾਇਦਾ ਹੈ, ਅਗੇ ਭਾਈ ਗੁਰੂ ਜਾਣੇ ਏਸ ਬਾਤ ਨੂੰ, ਨਾਲੇ ਨਫੇ ਟੋਟੇ ਨੂੰ। ਪਰ ਕੀ ਤੁਸੀ ਇਹ ਬਾਤ ਪ੍ਰਤੀਤ ਕਰਕੇ ਜਾਨਣੀ, ਮੇਰੇ ਸਰੀਰ ਦਾ ਕਾਲ ਬਰਗਾ ਭੈ ਹੈ ਪਰਮੇਸਰ ਨੇ ਪਾਏ ਛੋਡਾ ਹੈ ਏਨਾਂ ਨੂੰ। ਮੈ ਤੇ ਜੀ ਨਾਂ ਭੈ ਦੇਣ ਜੋਗਾ ਹਾਂ ਨਾਂ ਕੁਛ ਬਖਸ ਈ ਕਰਨ ਜੋਗਾ ਹਾਂ, ਸਭ ਕੁਛ ਗੁਰੂ ਜੀ ਦੇ ਹੀ ਹਥ ਮੈ ਹੈ। ਹੋਰ ਭਾਈ ਜੇ ਇਹ ਮਲੇਛ ਮਿਲਣ ਦੇਣ ਤਾਂ ਬਚੇਨ ਬਲਾਸ ਤਾਂ ਐਤਨੇ ਕਰੀਏ ਤੇ ਸੁਣੀਏ ਰਾਤ ਦਿਨੇ ਅਨਗਿਨਤ, ਪਰ ਜੀ ਪ੍ਰਮੇਸ੍ਵਰ ਦੀ ਮਰਜੀ ਐਸੀ ਹੀ ਹੈ। ਐਂਵੇ ਮੇਲਾ ਭੀ ਜੇ ਕੁਛ ਹੁੰਦਾ ਹੈ ਤਾਂ ਸੁਪਨੇ ਜੈਸਾ ਈ ਹੁੰਦਾ ਹੈ, ਕੁਛ ਮੇਲੇ ਦੀ ਤ੍ਰਿਪਤ ਨਹੀਂ ਹੁੰਦੀ ਜੋ ਮੇਲਾ ਹੋਵੇ ਤਾਂ ਅਛੇ ਪ੍ਰਸਾਦਿ ਛਕਾਈਏ, ਬਹੁਤ ਬਚਨ ਪੁਛੀਏ ਤੇ ਸੁਣਾਈਏ॥ ਭਾਈ ਅਸੀਂ ਏਸੇ ਵਾਸਤੇ ਮਨਹ ਕਰਦੇ ਹਾਂ ਜੋ ਮੇਲਾ ਕੁਛ ਹੁੰਦਾ ਨਹੀਂ, ਆਵਣ ਜਾਣ ਦੀ ਤਕਲੀਫ ਬਡੀ ਹੈ। ਮੇਲਾ ਤਾਂ ਜੋ ਗੁਰੂ ਕਰਾਊ ਤਾਂ ਹੋਊ, ਨਹੀ ਤਾਂ ਹੁਣ ਤਾਂ ਮੇਲਾ ਕੁਛ ਨਹੀਂ॥ ਸਾਨੂੰ ਤਾਂ ਬੜੀ ਚਿੰਤਾ ਰਹਿੰਦੀ ਹੈਂ ਜਿਤਨਾ ਚਿਰ ਸੁਖ ਸਾਂਦ ਨਾਲ ਤੁਰ ਨਹੀਂ ਜਾਂਦੇ ਸਿੰਘ, ਏ ਮਲੇਛ ਬਡੇ ਨਿਰਦਿਆ ਹਨ, ਇਨਾਂ ਨੂੰ ਗੁਰੂ ਦੀ ਸੰਭਾਲੂਗਾ॥੩੧॥

੨੯

ੴ ਸਤਿਗੁਰ ਪ੍ਰਸਾਦਿ॥

ਲਿਖਤੋ ਕਿਰਪਲ ਸਿੰਘ, ਉਜਲ ਦੀਦਾਰ ਨਿਰਮਲ ਬੁਧ, ਪ੍ਰਉਪਕਾਰੀ, ਧਰਮ ਕੇ ਰਛਕ, ਬਾਣੀ ਕਾ ਰੂਪੋ, ਸਤਿ ਸੰਤੋਖ ਕੀ ਮੂਰਤਿ, ਸ੍ਰਬ ਗੁਣਾਂ ਕੇ ਸੁਪੰਨ ਸਰਬ ਉਪਮਾਜਗ ਭਾਈ ਸੁਧ ਸਿੰਘ ਜੀ ਤੇ ਹੋਰ ਸੰਬੂਹ ਸੰਗਤ ਖਾਲਸੇ ਜੀ ਕੇ ਸ੍ਰੀ ਵਾਹਿਗੁਰੂ ਜੀ ਕੀ ਫਤੇ ਬੁਲਾਈ ਹਥ ਜੋੜ ਕੇ ਪ੍ਰਵਾਨ ਕਰਨੀ॥ ਹੋਰ ਜੋ ਏਥੇ ਸਾਡੇ ਪਾਸ ਸੁਖ ਅਨੰਦ ਹੈ ਆਪ ਕੀ ਸੁਖ ਗੁਰੂ ਸਾਹਿਬ ਜੀ ਪਾਸੋਂ ਹਮੇਸ਼ਾਂ

Digitized by Panjab Digital Library/ www.panjabdigilib.org