ਪੰਨਾ:ਕੂਕਿਆਂ ਦੀ ਵਿਥਿਆ.pdf/283

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੭੯
ਭਾਈ ਰਾਮ ਸਿੰਘ ਦੀਆਂ ਅਰਦਾਸਾਂ

ਮੰਗਦੇ ਹਾਂ। ਹੋਰ ਜੀ ਮਤਲਬ ਇਹ ਹੈ ਸਾਰੀ ਸੰਗਤ ਕੋ ਹੁਕਮ ਦੇਣਾ ਜੋ ਸਾਰੀ ਸੰਗਤ ਭੋਗ ਪੁਆਉਣ, ਜੇ ਮਿਹਰਬਾਨੀ ਕਰਨ ਸਾਡੇ ਨਮਿਤ ਪਾਉਣ, ਜਿਉ ਪਾਉਣ ਤਿਮੇ ਪਾਉਣ। ਸਾਰੇ ਹੀ ਬਾਣੀ ਕੰਠ ਕਰਨਾ ਅਰ ਜਨਾਨੇ ਮਰਦਾਨੇ ਕੁੜੀ ਮੁੰਡੇ ਤੇ ਲੈ ਕੇ॥ ਅਰ ਸਿੰਘਾਂ ਕੁੜੀਆਂ ਮੁੰਡਿਆਂ ਨੂੰ ਅਖਰ ਪੜਾਏ ਦੇਣਾਂ॥ ਅਰ ਭਜਨ ਕਰਦੇ ਰਹਿਣ, ਛਡ ਨਾ ਦੇਣ। ਕਿਤੇ ਆਖਣ ਓ ਕਿਤੇ ਚਲੇ ਗਏ ਹੈਂ। ਹੁਣ ਕੀ ਕਰਣਾ ਹੈ ਭਜਨ॥ ਭਜਨ ਦਸਣ ਵਾਲੇ ਕਿਤੇ ਗਏ॥ ਭਾਈ ਦੇਹਾਂ ਦਾ ਤਾਂ ਮੇਲਾ ਅਸਾ ਈ ਹੈ, ਭਾਈ ਦੇਹਾਂ ਤਾਂ ਕਿਸੇ ਦੇਸ ਮੈ ਕਿਸੇ ਗਾੳਂ ਇਸਥਰ ਨਹੀਂ ਰਹਿੰਦੀਆਂ॥ ਭਜਣ ਬਾਣੀ ਤਾਂ ਜੀ ਦੇ ਸਦਾ ਈ ਅੰਗ ਸੰਗ ਰਹਿੰਦਾ ਹੈ। ਔਖੀ ਵੇਲਾ ਨਾਮ ਹੀ ਇਸ ਜੀ ਦੀ ਸਹਾਇਤਾ ਕਰਦਾ ਹੈ॥ ਭਾਈ ਸੁਧ ਸਿੰਘ ਜੀ ਤੁਸੀਂ ਅਗੇ ਜੇਹੀ ਅਰਦਾਸ ਨਾ ਲਿਖਿਓ, ਤੁਸੀਂ ਤਾਂ ਸਾਧ ਹੋ, ਜੀ ਮੈ ਤਾਂ ਤਸਾਂ ਨੂੰ ਸੰਤ ਜਾਣਦਾ ਹਾਂ। ਕਿਤੇ ਆਪ ਜਾਣਾ, ਕਿਸੇ ਨੂੰ ਆਪਣੇ ਪਾਸ ਬੁਲਾ ਕੇ ਇਹ ਸੁਣਾਉਣਾ ਜੋ ਮੰਨੂਗਾ ਉਸ ਦਾ ਬਹੁਤ ਭਲਾ ਹੋਊਗਾ, ਸਤਿ ਕਰ ਕੇ ਮੰਨਣਾਂ। ਗੁਰੂ ਜੀ ਦਾ ਹੁਕਮ ਹੈ "ਭਜੋ ਗੋਬਿੰਦ ਭੂਲ ਮਤ ਜਾਹੁ, ਮਾਨਸ ਜਨਮ ਕਾ ਏਹੀ ਤੇਰੋ ਲਾਹੋ।" ਹੋਰ ਜੀ ਜਦ ਕੋਈ ਆਵੇ ਸਾਡੀ ਬਲ ਤਦ ਹੀ ਆਪਣੀ ਸੁਖ ਅਨੰਦ ਦੀ ਖਬਰ ਲਿਖਦੇ ਰਹਿਣਾ॥ ਹੁਣ ਤਾਂ ਅਰਦਾਸਾਂ ਦਾ ਹੀ ਮੇਲ ਰਹਿ ਗਿਆ ਹੈ, ਦੇਹਾਂ ਦਾ ਤਾਂ ਗੁਰੂ ਕਰਾਊਗਾ ਤਾਂ ਹੋਊ ਨਹੀਂ ਤਾਂ ਹੋ ਚੁਕਾ ਹੋਣਾ ਥੀ। ਹੋਰ ਜੀ ਸਾਰੀ ਸੰਗਤ ਨੂੰ ਨਾਮ ਜਪੌਣਾ, ਤਾਂ ਏਸ ਦੇਸ ਮੈ ਤੁਸਾਂ ਦਾ ਈ ਸਰੀਰ ਰਹਿ ਗਿਆ ਹੈ, ਬਾਣੀ ਸਭ ਦੇ ਕੰਠ ਕਰਨ ਨੂੰ ਬਹੁਤ ਆਖਣਾ ਅਰ ਅੰਮ੍ਰਿਤ ਵੇਲੇ ਸਨਾਨ ਨੂੰ, ਬਡਾ ਮਹਾਤਮ ਹੈ ਅੰਮ੍ਰਿਤ ਬੇਲੇ ਨਹਾਵਣ ਦਾ, ਅਰ ਸਕਤਿ ਸੇਵਾ ਭੀ ਕਰਨੀ ਅੰਨ ਬਸਤ੍ਰ ਦੀ, ਦਾਨ ਦੀਏ ਧਨ ਘਟਦਾ ਨਹੀ ਬਧਦਾ ਹੀ ਜਾਂਦਾ ਹੈ। ਥੋੜਾ ਲਿਖਾ ਬਹੁਤ ਕਰ ਕੇ ਜਾਨਣਾ।

Digitized by Panjab Digital Library/ www.panjabdigilib.org