ਪੰਨਾ:ਕੂਕਿਆਂ ਦੀ ਵਿਥਿਆ.pdf/290

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੮੬
ਕੂਕਿਆਂ ਦੀ ਵਿਥਿਆ

ਬਘੇਲ ਸਿੰਘ ਪਾਸ ਹੈ ਸੋ ਤੁਸੀਂ ਏਸ ਅਰਦਾਸ ਦਾ ਉਤਾਰਾ ਕਰ ਲੈਣਾ, ਉਤਾਰ ਕਰ ਕੇ ਜੋ ਤੁਮਾਰੇ ਪਬੇ ਹੀ ਕੀ ਸੰਗਤ ਹੈ, ਸੋ ਸਭ ਨੂੰ ਸੁਣਾਇ ਦੇਣੀ, ਜਿਹੜਾ ਏਸ ਅਰਦਾਸ ਨੂੰ ਸੁਣ ਕੇ ਮੰਨੇਗਾ ਉਸ ਨੂੰ ਬਹੁਤ ਲਾਭ ਹੋਵਗਾ। ਸਤਿ ਪ੍ਰਤੀਤ ਕਰ ਕੇ ਜਾਨਣੀ ਅਰ ਤੂੰ ਫੂਲੇ ਦੀ ਧੀ ਨੂੰ ਭੀ ਅਛੀ ਤਰਹ ਅਖਰ ਪੜਾਇ ਦੇਣੇ, ਹਛਾ ਹੋਆ ਵਿਆਹ ਕਰਾ ਲਿਆ, ਭੋਗ ਬਾਸ਼ਨਾ ਰਹਿੰਦੀ ਤਾਂ ਬਹੁਤ ਬੁਰੀ ਥੀ, ਨਾਲੇ ਨਾਗਾ ਕੋਣ ਬਾਲਾ ਆਂਧਾ ਹੁੰਦਾ ਸੀ, ਅਖੇ ਛੜਾ ਤਾਂ ਪ੍ਰੇਤ ਹੁੰਦਾ ਹੈ, ਕਬੀਲਦਾਰ ਚਤਰਭੁਜ ਹੋਇ ਜਾਂਦਾ ਹੈ ਪਰ ਜੀ ਕਬੀਲਦਾਰੀ ਦਾ ਫਿਕਰ ਬਹੁਤ ਹੋਇ ਜਾਂਦਾ ਹੈ ਅਛਾ ਅਗੇ ਤੂੰ ਇਕਲਾ ਭਜਨ ਬਾਣੀ ਕਰਦਾ ਸੀ, ਜੇ ਲੜਕੇ ਬਾਲੇ ਹੋ ਗਏ ਦੋ ਚਾਰ ਸਾਧ ਦੇ, ਬਹੁਤ ਭਜਨ ਬਾਣੀ ਕਰਨਗੇ, ਬਖਸ਼ਣੇ ਤਾਂ ਸਾਰੇ ਜੀ ਗੁਰੂ ਮਹਾਰਾਜ ਨੇ ਹੈ, ਛੜੇ ਭੀ ਤੇ ਕਬੀਲਦਾਰ ਭੀ, ਗੁਰੂ ਗੁਰੂ ਜਪੋ ਤਗੜੇ ਹੋਇ ਕੇ,ਇਹ ਅਰਦਾਸ ਦੇਣੀ ਭਾਈ ਸਧ ਸਿੰਘ ਨੂੰ ਕੋਟ ਕਛੂਏ॥ ਚਿਨੀ ਲਿਖੀ ਚੇਤ ਸੁਦੀ ੧੧ ਸਾਲ ੧੯੩੭॥ ੩੬।

੩੪

ੴ ਸਤਿਗੁਰ ਪ੍ਰਸਾਦਿ॥

ਹੋਰ ਭਾਈ ਸਿਆਮ ਸਿੰਘ ਤੇ ਬਘੇਲ ਸਿੰਘ ਜੀ, ਤੁਸਾਂ ਗੁਰੂ ਦੁਆਰੇ ਜਾਣਾ, ਮੱਥਾ ਟੇਕਣ ਜਾਣਾ ਗੁਰੂ ਦੁਆਰੇ ਪਟਣੇ ਅਕਾਲ ਬੁੰਗੇ, ਜੇ ਅਗੇ ਤੋਂ ਕੁਛ ਹੁਜਤ ਕਰਣ ਕਹਿਣ ਅਸੀਂ ਅਰਦਾਸ ਨਹੀਂ ਕਰਦੇ, ਤਾਂ ਉਨਾਂ ਕੋ ਪੁਛਣਾ ਕਿਉਂ ਨਹੀਂ ਮਥਾ ਟੇਕਣ ਦੇਦੇ, ਨਾਲੇ ਅਰਦਾਸ ਨਹੀਂ ਕਰਦੇ ਤਾਂ ਉਨਾਂ ਨੂੰ ਪੁਛਣਾ ਜੋ ਕਿਸ ਤਰ੍ਹਾਂ ਅਰਦਾਸ ਕਰੋਗੇ ਅਰ ਮਥਾ ਟੇਕਣ ਦੇਉਗੇ॥ ਅਰ ਸਾਡੇ ਵਿਚ ਕੀ ਬਾਤ ਤੁਸਾਂ ਸਹੀ ਕੀਤੀ ਹੈ ਤਨਖਾਹ ਦੀ, ਜੋ ਉਹ ਬੋਲਣ ਸੋ ਤੁਸਾਂ ਲਿਖ ਲੈਣਾਂ ੪॥ ਨਾ ਉਨਾਂ ਦੀ ਮਿਨਤ ਹੀ ਕਰਨੀ, ਨਾ ਲੜਾਈ। ਜੇਹੜੇ