ਪੰਨਾ:ਕੂਕਿਆਂ ਦੀ ਵਿਥਿਆ.pdf/294

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



੨੯੦

ਕੂਕਿਆਂ ਦੀ ਵਿਥਿਆ

ਸੋ ਕਿਸੇ ਦੇ ਬੁਰੇ ਵਾਸਤੇ ਨਹੀਂ ਦੇਂਦਾ। ਮੈਂ ਤਾਂ ਹਮੇਸ਼ਾਂ ਗੁਰੂ ਜੀ ਪਾਸੋਂ ਮੰਗਦਾ ਹਾਂ। ਜੋ ਹੇ ਗੁਰੂ ਜੀ ਨਾਮਧਾਰੀਆਂ ਨੂੰ ਸਾਰੇ ਹੀ ਸੁਖ ਦੇਇ॥ ਸਚੇ ਪਾਤਸ਼ਾਹਿ ਤੇਰੇ ਜੰਤ ਹਾਂ, ਤੇਰੇ ਲੜਿ ਆਇ ਲਗੇ ਹਾਂ ਜਿਉਂ ਜਾਣੇ ਤਿਉਂ ਬਖ਼ਸ਼॥ ਅਗੇ ਬਖਸ਼ਨ ਵਾਲਾ ਗੁਰੂ ਹੈ, ਮੈ ਤਾਂ ਕੁਛ ਨਹੀਂ ਕਰ ਸਕਦਾ। ਮੈਂ ਤਾਂ ਸੰਗਤ ਦੇ ਨਫੇ ਦੀ ਹੀ ਬਾਤਿ ਦਾ ਹੁਕਮ ਦਿੰਦਾ ਹਾਂ ਆਪਣੇ ਜਾਣੇ ਕੁਨੁਫੇ ਦਾ ਹੁਕਮ ਨਹੀਂ ਦੇਂਦਾ। ਭਜਨ ਕਰੋ ਬਾਣੀ ਪੜੋ॥ ਜੋ ਮੈ ਲਿਖਾ ਹੈ, ਕਈ ਬਾਰੀ, ਸੰਗਤ ਸਉਂਹੇਂ, ਜੇ ਆਉਣ ਨੂੰ ਆਖਾਂ, ਤਾਂ ਆਇ ਜਾਉ॥ ਜੇ ਏ ਆਖਾਂ ਛੇਤੀ ਨ ਆਉਣਾਂ, ਤਾਂ ਨਾ ਆਉ॥ ਹੋਰ ਕਈ ਬਾਤਾਂ ਜੋ ਲਿਖਦਾ ਹਾਂ ਹਮੇਸ਼ਾਂ ਅਰਦਾਸਾਂ ਮੈ ਕਈ ਬਾਰ, ਤਾਂ ਜੇ ਅਰਦਾਸਾਂ ਦਾ ਕਹਿਣਾਂ ਜੋ ਨਾ ਮੰਨੂੰ ਭਾਈ ਉਸ ਨੂੰ ਸੁਖ ਨਾ ਹੋਵੇਗਾ॥ ਭਾਂਵੇ, ਕਿਧਰੇ ਭੀ ਆਵੇ ਜਾਵੇ॥ ਮਾਲਾ ਕਛ ਭੀ ਭਾਂਵੇ ਹੋਵੇ, ਪਰ ਸੁਖ ਨਾ ਹੋਊਗਾ। ਅਗੇ ਜਿਹੜੇ ਕਿਸੇ ਨੂੰ ਅਛੀ ਲਗੇ ਕਰਨੀ, ਸਤਿ ਕਰਕੇ ਜਾਨਣਾਂ॥ ਮੈ ਸੰਗਤਾਂ ਦੇ ਕੁਨਫੇ ਦੀ ਬਾਤ ਕਰਦਾ ਨਹੀਂ ਕਦੇ ਭੀ॥ ਅਗੇ ਭਾਈ ਜਾਣੇ ਜੋ ਗੁਰੂ ਜੀ ਨੇ ਕਰਨੀ ਹੈ॥ ੩੯॥

੩੭

ੴ ਸਤਿਗੁਰ ਪ੍ਰਸਾਦਿ॥

ਹੁਣ ਸਾਰੇ ਬਹੀਰ ਨੂੰ ਏਹ ਹੁਕਮ ਸੁਣਾ ਦੇਣਾਂ ਜੋ ਪੰਦਰਾਂ ਸੋਲਾਂ ਬਰਸ ਤੇ ਘਟਿ ਕੋਈ ਨਾ ਕੁੜੀ ਬਿਆਹੇ, ਏਹ ਸਮਾਂ ਦੇਖੇ ਬਿਨਾਂ ਕਿਤੇ ਨਾ ਮੁੰਡੇ ਨੂੰ ਬਿਆਹੁਣਾਂ॥ ਅਗੇ ਭਾਈ ਤੁਸੀਂ ਸਮਾਂ ਦੇਖਣਾਂ ਹੈ ਤਾਂ ਤੁਸੀਂ ਭੀ ਦੇਖ ਲਵੋ, ਨਹੀਂ ਦੇਖਣਾਂ ਤਾਂ ਤੁਸੀਂ ਜਾਣੋ। ਜੇ ਕਹਣ ਥੁਆਨੂੰ ਸਾਕ ਲੇਓ ਮੇਰੀ ਲੜਕੀ ਦਾ ਉਸ ਨੂੰ ਇਹ ਅਰਦਾਸ