ਪੰਨਾ:ਕੂਕਿਆਂ ਦੀ ਵਿਥਿਆ.pdf/293

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੨੮੯

੩੬

ੴ ਸਤਿਗੁਰ ਪ੍ਰਸਾਦਿ॥

ਹੋਰ ਭਾਈ ਹਰੀ ਸਿੰਘ ਮਤਲਬ ਏਹ ਹੈ ਹੁਣ ਸਾਡੇ ਪਾਸ ਆਦਮੀ ਕੋਈ ਨਾ ਆਵੇ॥ ਜੇ ਤਾਂ ਮੇਰਾ ਸਰੀਰ ਓਹੋ ਹੈ ਜੇੜਾ ਪਹਿਲਦ ਸਰ ਵਾਲੀ ਪੋਥੀ ਵਿਚੋਂ ਨਿਕਲਾ ਹੈ, "ਬਾਢੀ ਗੁਰੂ ਕਹੀਏ ਗੁਰ ਜੋਈ ਮਮਕਲਾ ਤੇ ਉਤਾਰ ਹੋਈ" ਤਾਂ ਤੇ ਮੈਂ ਆਪੇ ਹੀ ਆਇ ਜਾਊਂਗਾ ਪੰਜਾਬ ਦੇਸ਼ ਮੈਂ। ਜੇ ਉ ਨਹੀਂ ਤਾਂ ਮੇਰਾ ਦਰਸ਼ਨ ਕਰ ਕੇ ਕਿਨੇ ਕੀ ਕਰਨਾ ਹੈ। ਤਾਂ ਅਨੇਕ ਤਖਾਨ ਮੇਰੇ ਜੇਸੇ, ਮੇਤੋਂ ਚੰਗੇ, ਦੇਸ ਵਿਚ ਹੈਨ, ਅਰ ਜੋ ਕਹੈ ਮੈਂ ਜਾਣਿਆ ਹੈ ਜੋ ਰਾਮ ਸਿੰਘ ਓਹੋ ਹੈ ਬਾਰਵੀਂ ਜਗਾ ਉਤੇ, ਤਾਂ ਓਹ ਮੇਰਾ ਬਚਨ ਮੰਨੇ ਜੋ ਮੈ ਹੁਕਮ ਦੇਣਾਂ। ਅਰ ਜੋ ਜਾਣਾਂ ਬਈ ਰਾਮ ਸਿੰਘ ਗੁਰੂ ਹੈ ਅਰ ਗੁਰੂ ਜਾਣ ਕੇ ਹੁਕਮ ਨਾ ਮੰਨਿਆਂ ਤਾਂ ਮੈਂ ਉਸ ਦਾ ਨਾ, ਉਹ ਮੇਰਾ ਨਾ। ਉਸ ਨੂੰ ਕੁਛ ਈ ਹੋਵੇ ਹਕਮ ਮੰਨੇ ਬਿਨਾਂ। ਅਰ ਜੇ ਜਾਣਿਆ ਓਹ ਨਹੀਂ ਰਾਮ ਸਿੰਘ ਜੋ ਬਾਡੀ ਸੁਤ ਕਹਾ ਹੈ ਤਾਂ ਫੇਰ ਕਾਸਨੂੰ ਔਣਾਂ ਏਥੇ, ਨਾਲੇ ਕੂਕਾ ਨਾਂਉ ਧਰਾਉਣਾਂ ਹੈ, ਬਦਨਾਮੀ ਝਲਣੀ ਹੈ ਸਾਰੇ ਮੁਲਖ ਦੀ। ਹਕਮ ਜੋ ਕੋਈ ਪਛੇ ਤਾਂ ਹੁਕਮ ਏਹ ਮੰਨੇ ਮੇਰਾ ਜੋ ਮੈਂ ਅਰਦਾਸਾਂ ਮੈਂ ਲਿੱਖਾ ਹੈ। ਓਹ ਨਾ ਮੰਨਿਆ ਤਾਂ ਭਾਮੇਂ ਏਥੇ ਮੇਰੇ ਪਾਸ ਕਈ ਬੇਰੀ ਆਵੇ ਉਸ ਨੂੰ ਕੁਛ ਲਾਭ ਨਹੀਂ ਹੋਣਾ, ਟੋਟਾ ਹੀ ਹੈ ਖਰਚ ਦਾ, ਖੇਚਲ ਦਾ।। ਭਲਾ ਦੇਖੋ ਜੇ ਆਵੇ ਹੀ ਕੋਈ ਤਾਂ ਇਕ ਆਦਮੀ ਆਵੇ ਬ੍ਰਸ ਨੂੰ, ਛੇਤੀ ਆਵੇ ਤਾਂ ਦਸਾਂ ਮਹੀਨਿਆਂ ਨੂੰ ਆਵ, ਅਰ ਆਦਮੀ ਕੈਸਾ ਹੋਵੇ, ਅਛਾ ਲਿਖ ਜਾਣਦਾ ਹੋਵੇ। ਏਦੂ ਪਿਛੇ ੨ ਜੋ ਛੇਤੀ ਚਿਠੀ ਆਉਣ ਵਾਲੇ ਦਾ ਗੁਰੂ ਭਲਾ ਕਰੇ। ਅਰ ਬਾਤ ਭੀ ਮੇਰੀ ਉਤੇ ਪ੍ਰਤੀਤ ਰਖਣੀ॥ ਜੋ ਮੈ ਹੁਕਮ ਦੇਊਂਗਾ