ਸਮੱਗਰੀ 'ਤੇ ਜਾਓ

ਪੰਨਾ:ਕੂਕਿਆਂ ਦੀ ਵਿਥਿਆ.pdf/359

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੇ ਜੀਵਨ-ਕੰਮ ਦਾ ਜਾਇਜ਼ਾ

੩੫੫

ਜੀ ਤੇਰੀ ਸਰਨ ਹਾਂ, ਬੇਮੁਖੀ ਥੀਂ ਰਖ ਲਈਂ, ਬੇ ਸਿਦਕੀ ਮਨਮੁਖੀ ਤੇ ਰਖ ਲਈਂ।’ ਇਹ ਸਿਦਕ, ਇਹ ਨਿਮ੍ਰਤਾ, ਤੇ ਇਹ ਸਰਧਾ ਇਕ ਸਾਫ਼ ਸ਼ੀਸ਼ੇ ਵਰਗੇ ਨਿਰਮਲ ਸਿਖ ਹਰਦੇ ਵਿਚੋਂ ਹੀ ਇਸ ਤਰਾਂ ਪ੍ਰਤਖ ਦਿਸ ਸਕਦੀ ਹੈ।

ਇਹ ਹੀ ਨਹੀਂ, ਦੰਭੀ ਸੋਢੀਆਂ ਬੇਦੀਆਂ ਤੇ ਪਖੰਡੀ ਸਾਧਾਂ ਦੇ ਪਾਏ ਹੋਏ ਭੈੜੇ ਰਿਵਾਜਾਂ ਦੇ ਅਸਰ ਹੇਠਾਂ ਜੇ ਕਦੀ ਆਪ ਦੇ ਕਿਸੇ ਸਰਧਾਲੂ ਨੇ ਆਪ ਦੀ ‘ਚਰਨ ਧੂੜ’ ਤੇ ‘ਸਤ ਪ੍ਰਸਾਦਿ’ ਦੀ ਇਛਾ ਕੀਤੀ ਤਾਂ ਆਪ ਨੇ ਇਸ ਦੀ ਸਖਤ ਨਿਖੇਧੀ ਕੀਤੀ। ਜੁਆਲਾ ਦੇਈ ਨੂੰ ‘ਚਰਨ ਧੂਲੀ’ ਸੰਬੰਧੀ ਲਿਖਦੇ ਹਨ -

... ... ਹੋਰ ਜੁਆਲਾ ਦੇਈ, ਤੇਰੀ ਬਿਮਾਰੀ ਦੀ ਬਾਤ ਸੁਣ ਕੇ ਬਡਾ ਚਿਤ ਨੂੰ ਅਫਸੋਸ ਹੋਇਆ, ਪਰ ਹਛਿਆਂ ਕਚਨ ਵਾਲਾ ਤਾਂ ਗੁਰੂ ਜੀ ਹੈ, ਜੀਆਂ ਦੇ ਕੋਈ ਬਸ ਨਹੀਂ। ਪਰ ਜੋ ਤੈਂ ਲਿਖਾ ਸੀ ਚਰਨ ਧੂਲੀ ਮਿਲੈ, ਸੋ ਤਾਂ ਮਿੱਟੀ ਦਾ ਤੇ ਕੁਛ ਘਾਟਾ ਨਹੀਂ, ਇਕ ਬਾਰ ਹਟ ਗਈ ਬਿਮਾਰੀ ਮਿਟੀ ਤੇ, ਕਿ ਜਾਣੇ ਨਾ ਵੀ ਹਟੇ। ... ... ਤਾਂ ਤੇ ਮਿਟੀ ਦੀ ਕੁਛ ਬਾਤ ਨਹੀਂ ... ... ਇਹ {ਨਾਮ] ਦੁਆਈ ਸਰਬ ਦੁਖਾਂ ਦੇ ਦੂਰ ਕਰਨ ਵਾਲੀ ਹੈ। ਗੁਰੂ ਜੀ ਨੇ ਲਿਖਾ ਹੈ ‘ਸਰਬ ਰੋਗ ਕਾ ਔਖਧ ਨਾਮ’, ਸਮਾਂ ਤਾਂ ਆਇਆ ਮਿਟਦਾ ਨਹੀਂ ਕਿਸੇ ਤੇ, ਪਰ ਨਾਮ ਜੈਸੀ ਦਾਰੂ ਹੋਰ ਕੋਈ ਨਹੀਂ ਹੈ। .. ... ॥ ੧੯ ॥

‘ਸੀਤ ਪ੍ਰਸ਼ਾਦਿ’ ਬਾਬਤ ਇਕ ਪਤ੍ਰ ਵਿਚ ਲਿਖਦੇ ਹਨ:-

ਹੋਰ ਭਾਈ ਸੀਤ ਪ੍ਰਸਾਦਿ ਦੀ ਤਾਂ ਮੈਂ ਬਾਤ ਅਗੇ ਕਈ ਬਾਰ ਲਿਖੀ ਹੈ ਜੋ ਜੂਠਾ ਨਾ ਕੋਈ ਕਿਸੇ ਦਾ ਖਾਵੇ ਨਾ ਕੋਈ ਕਿਸੇ ਨੂੰ ਦੇਵੇ, ਤੁਸੀਂ ਨਹੀਂ ਸੁਣੀ। ਸੀਤ ਪ੍ਰਸਾਦਿ ਤਾਂ ਬਚਨ ਮੰਨਣਾ ਹੈ, ਗੁਰੂ ਜੀ ਨੇ ਇਹ ਸੀਤ ਪ੍ਰਸਾਦਿ ਕਿਹਾ ਹੈ। ਅਜ ਦੇ ਸਮੇੈ ਮੈ ਤਾਂ ਜੂਠਾ

Digitized by Panjab Digital Library/ www.panjabdigilib.org