ਖੁਦ ਸਰਕਾਰ ਨਾਲੋਂ ਸਰਕਾਰ ਦੇ ਜ਼ਿਆਦਾ ਖੈਰ ਖਾਹ ਹੁੰਦੇ ਹਨ ਅਤੇ ਐਵੇਂ ਹੀ ਮਾਮੂਲੀ ਜੇਹੀ ਗੱਲ ਨੂੰ ਵਧਾ ਕੇ ਹੋਰ ਦਾ ਹੋਰ ਹੀ ਜਾ ਪੇਸ਼ ਕਰਦੇ ਹਨ। ਜੁਲਾਈ ੧੮੬੩ ਵਿਚ ਭਾਵੇਂ ਸਰਕਾਰ ਪੰਜਾਬ ਨੇ ਨਿਗਰਾਨੀ ਵਾਸਤੇ ਭਾਈ ਰਾਮ ਸਿੰਘ ਨੂੰ ਕੁਝ ਚਿਰ ਲਈ ਭੈਣੀ ਵਿਚ ਨਜ਼ਰਬੰਦ ਕਰ ਦਿੱਤਾ ਸੀ, ਪਰ ਉਨ੍ਹਾਂ ਵਲੋਂ ਸਰਕਾਰ ਦੇ ਵਿਰੁਧ ਕੋਈ ਸਰਗਰਮੀ ਨਾ ਦਿਸਣ ਕਰਕੇ ਸੰਨ ੧੮੬੭ ਵਿਚ ਨਜ਼ਰਬੰਦ ਹਟਾ ਦਿਤੀ ਗਈ। ਇਹ ਹੀ ਨਹੀਂ ਬਲਕਿ ਸਰਕਾਰ ਪੰਜਾਬ ਨੇ ਮਾਰਚ ੧੮੬੭ ਵਿਚ ਆਪ ਨੂੰ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਜਾਣ ਦੀ ਆਗਿਆ ਦੇ ਦਿੱਤੀ ਅਤੇ ਮਹੰਤ ਯਾ ਨਿਹੰਗ ਸਿੰਘਾਂ ਵਲੋਂ ਹਰ ਪ੍ਰਕਾਰ ਦੀ ਰੁਕਾਵਟ ਰੋਕਣ ਲਈ ਯੋਗ ਪ੍ਰਬੰਧ ਕੀਤਾ। ਪਰ ਸੰਨ ੧੮੭੧-੨ ਵਿਚ ਭਾਈ ਰਾਮ ਸਿੰਘ ਦੀ ਇੱਛਾ ਦੇ ਵਿਰੁਧ ਕੁਝ ਕੂਕਿਆਂ ਦੀ ਹੂੜਮਤ, ਸਰਕਾਰ ਨੂੰ ਗਦਰ ਦੇ ਡਰ, ਵਾਧੂ ਦੇ ਖੈਰਖਾਹਾਂ ਵਲੋਂ ਪਾਈਆਂ ਗਲਤ-ਫਹਿਮੀਆਂ ਅਤੇ ਸਰਕਾਰੀ ਕਰਮਚਾਰੀਆਂ ਮਿਸਟਰ ਕਾਵਨ ਅਤੇ ਮਿਸਟਰ ਡਗਲਸ ਫੋਰਸਾਈਬ ਦੀਆਂ ਬੇਨਿਯਮੀਆਂ ਕਾਰਵਾਈਆਂ ਦੇ ਕਾਰਣ ਆਪ ਨੂੰ ਦੇਸ਼-ਨਿਕਾਲਾ ਦੇ ਦਿੱਤਾ ਗਿਆ ਤੇ ਕੈਦ ਦੀ ਹਾਲਤ ਵਿਚ ਹੀ ਰੰਗੂਨ ਵਿਚ ਆਪ ਦਾ ਦੇਹਾਂਤ ਹੋ ਗਿਆ।
ਉਪਰ ਜੋ ਸਬ ਕੁਝ ਲਿਖਿਆ ਗਿਆ ਹੈ ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਆਪ ਇਕ ਸਿਖ ਸੁਧਾਰਕ ਲਹਿਰ ਚਲਾ ਕੇ ਲੋਕਾਂ ਵਿਚ ਨਿਰੋਲ ਸਿਖੀ ਤੇ ਭਜਨ ਬੰਦਗੀ ਦੀ ਜ਼ਿੰਦਗੀ ਸੁਰਜੀਤ ਕਰਨਾ ਚਾਹੁੰਦੇ ਸਨ, ਪਰ ਆਪ ਇਸ ਵਿਚ ਪੂਰੀ ਤਰਾਂ ਕਾਮਯਾਬ ਨਾ ਹੋ ਸਕੇ, ਅਤੇ ਆਪ ਦਾ ਕੰਮ ਇਕ ਸਰਬ-ਸਿਖ ਸੁਧਾਰਕ ਹੋਣ ਦੀ ਥਾਂ ਕੂਕਿਆਂ ਨੂੰ ਇਕ ਵਖਰਾ ਜਿਹਾ ਫਿਰਕਾ ਬਣਾ ਕੇ ਰਹਿ ਗਿਆ। ਕੁਝ ਤਾਂ ਆਪ ਦੇ ਕੁਝ ਕੁ ਜ਼ਿਆਦਾ ਜੋਸ਼ੀਲੇ ਕੂਕਿਆਂ ਦੀਆਂ ਬੁੱਚੜ-ਮਾਰ ਮੁਹਿੰਮਾਂ ਨੇ ਰੁਕਾਵਟਾਂ ਲਿਆ ਖੜੀਆਂ ਕੀਤੀਆਂ ਅਤੇ ਕੁਝ ਓਨ੍ਹਾਂ ਦੀ ਭਾਈ ਰਾਮ ਸਿੰਘ ਨੂੰ ਗੁਰੂ ਪ੍ਰਸਧਿ ਕਰਨ ਦੀ ਅਯੋਗ ਤੇ