ਅੰਮ੍ਰਿਤਸਰ ਦੀ ਵਸਾਖੀ
੪੭
ਬੰਦੂਕਾਂ ਦੀ ਥਾਂ ਡੰਡਿਆਂ ਨਾਲ ਕਵਾਇਦ ਕਰਵਾਉਂਦਾ ਹੈ ਅਤੇ ਕਿਸੇ ਹਾਕਮ ਦਾ ਹੁਕਮ ਨਹੀਂ ਮੰਨਦਾ। ਉਨ੍ਹਾਂ ਦਾ ਮਕਸਦ, ਕਈ ਇਕ ਇਸਤ੍ਰੀਆਂ ਸਮੇਤ ਜੋ ਉਨ੍ਹਾਂ ਦੇ ਜਥੇ ਵਿਚ ਹਨ, ਵਿਸਾਖੀ ਦੇ ਮੇਲੇ ਤੇ ਅੰਮ੍ਰਿਤਸਰ ਜਾਣ ਦਾ ਹੈ।
ਭਾਈ ਰਾਮ ਸਿੰਘ ਤੇ ਉਨਾਂ ਦੀ ਵਹੀਰ ੧੧ ਅਪ੍ਰੈਲ ੧੮੬੩ ਨੂੰ ਅੰਮ੍ਰਿਤਸਰ ਪੁੱਜੇ।* ਲੈਫਟਿਨੈੱਟ-ਗਵਰਨਰ ਪੰਜਾਬ ਨੂੰ ਇਨ੍ਹਾਂ ਦੇ ਪੁੱਜਣ ਦੀ ਖਬਰ ਦਿੱਤੀ ਜਾ ਚੁੱਕੀ ਹੋਈ ਸੀ। ਲਾਟ ਸਾਹਿਬ ਨੇ ਮੇਜਰ ਮੇਕਐਂਡਰੀਊ ਡਿਪਟੀ ਇੰਸਪੈਕਟਰ ਜਨਰਲ ਪੋਲੀਸ ਲਾਹੌਰ, ਨੂੰ ਅੰਮ੍ਰਿਤਸਰ ਭੇਜਿਆ ਤਾ ਕਿ ਓਥੇ ਜਾ ਕੇ ਮੇਜਰ ਮਰਸਰ ਡਿਪਟੀ ਕਮਿਸ਼ਨਰ ਦੇ ਨਾਲ ਮਿਲ ਕੇ ਭਾਈ ਰਾਮ ਸਿੰਘ ਤੇ ਉਸ ਦੇ ਸੰਗੀਆਂ ਦੇ ਅਸਲੀ ਇਰਾਦਿਆਂ ਸੰਬੰਧੀ ਠੀਕ ਠੀਕ ਪੜਤਾਲ ਕਰੇ।
ਡਿਪਟੀ ਇਨਸਪੈਕਟਰ ਜਨਰਲ ਲਾਹੌਰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸੁਪ੍ਰਿੰਟੈਂਡੈਂਟ ਪੋਲੀਸ ਸਮੇਤ ਪੜਤਾਲ ਲਈ ਭਾਈ ਰਾਮ ਸਿੰਘ ਨੂੰ ਮਿਲੇ। ਉਨ੍ਹਾਂ ਦੀ ਰੀਪੋਰਟ ਅਨੁਸਾਰ ਭਾਈ ਰਾਮ ਸਿੰਘ ਦੇ ਸਭ ਸਾਥੀ ਰਿਸ਼ਟ-ਪੁਸ਼ਟ ਨੌਜਵਾਨ ਸਨ ਅਤੇ ਹਰ ਇਕ ਪਾਸ ਮੋਟੀ ਲਾਠੀ ਸੀ। ਪੱਛਣ ਪਰ ਭਾਈ ਸਾਹਿਬ ਨੇ ਦੱਸਿਆ ਕਿ ਮੇਲਾ
- ਸਤਿਜੁਗ ਦੇ ਬਸੰਤ ਨੰਬਰ (੨੨ · ਮਾਘ ੧੯੮੬ ਵਿਚ ਡਾਈ ਰਾਮ ਸਿੰਘ ਦਾ ਪਹਿਲੀ ਵਾਰੀ ਅੰਮ੍ਰਿਤਸਰ ਦਰਸ਼ਨ ਲਈ ਜਾਣਾ ਸੰਮਤ ੧੯੧੯ ਬਿਕ੍ਰਮੀ [ਆਖੀਰ ਸੰਨ ੧੮੬੨ ਈ: ਨੂੰ ਲਿਖਿਆ ਹੋਇਆ ਹੈ, ਜੋ ਠੀਕ ਨਹੀਂ। ਸਰਕਾਰੀ ਰੀਪੋਰਟਾਂ ਵਿਚ ਜਿੱਥੇ ਕਿ ਤਾਰੀਖਵਾਰ ਵਾਕਿਆਤ ਦਰਜ ਹਨ, ਵਿਸਾਖੀ ਅਪ੍ਰੈਲ ਸੰਨ ੧੮੬੩ ਲਿਖਿਆ ਹੋਇਆ ਹੈ। ਸਰਕਾਰੀ ਕਾਗਜ਼ਾਂ ਦੀਆਂ ਤਾਰੀਖਾਂ ਸੰਬੰਧੀ ਸ਼ੱਕ ਦੀ ਕੋਈ ਗੁੰਜਾਇਸ਼ੀ ਨਹੀਂ ਇਸ ਲਈ ਇਹ ਹੀ ਪ੍ਰਵਾਨਿਕ ਹਨ | ਪੰਥ ਪ੍ਰਕਾਸ਼ ਦੇ ਆਧਾਰ ਉੱਤੇ ਜੋ ਵੇਰਵਾ ਇਸ ਯਾਤ੍ਰਾ ਵੇਲੇ ਦਾ ਦਿੱਤਾ ਹੋਇਆ ਹੈ ਉਹ ਇਸ ਤੋਂ ਸਾਢੇ ਚਾਰ ਸਾਲ ਬਾਦ ਸੰਮਤ ੧੯੨੪ (ਸੰਨ ੧੮੬੭) ਦੀ ਦੀਵਾਲੀ ਦਾ ਹੈ। ਦੇਖੋ ਪੰਥ ਪ੍ਰਕਾਸ਼, ਪੰਨਾ ੮੭੯; ਕੂਕਾ ਪੇਪਰਜ਼, ੩੫-੩੮।