ਸਮੱਗਰੀ 'ਤੇ ਜਾਓ

ਪੰਨਾ:ਕੇਸਰ ਕਿਆਰੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਤੂੰ ਭਰ ਭਰ ਦੇਂ ਮੈਂ ਪੀ ਜਾਵਾਂ,
ਪੀ ਪੀ ਕੇ ਖੀਵਾ ਥੀ ਜਾਵਾਂ,
ਕੋਈ ਵਰਜਣ ਵਾਲਾ ਨਾ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

੬. ਤੇਰੇ ਨੈਣ ਨਸ਼ੀਲੇ ਤੱਕ ਤੱਕ ਕੇ,
ਇਕ ਅਰਜ਼ ਕਰਾਂ ਮੈਂ ਝਕ ਝਕ ਕੇ,
ਸੌ ਸੌ ਵਲ ਪਾ ਕੇ *ਹਾਂ* ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

੭. ਮੇਰੇ ਦਿਲ ਦੀ ਦੁਨੀਆਂ ਵਸ ਜਾਵੇ,
ਗ਼ਮ ਫ਼ਿਕਰ ਜਹਾਨੋਂ ਨੱਸ ਜਾਵੇ,
ਵਿਛੁੜਨ ਦਾ ਫੇਰ ਨਾ ਨਾਂ ਹੋਵੇ,
ਇਕ ਤੂੰ ਹੋਵੇਂ, ਇਕ ਮੈਂ ਹੋਵਾਂ ।

-੭੯-