ਪੰਨਾ:ਕੇਸਰ ਕਿਆਰੀ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਤਪਾਦਿਕਾ

੧.

ਪੰਜਾਬ, ਜਿਸ ਦੀ ਤੁਫੈਲ ਮੈਨੂੰ ਪੰਜਾਬੀ ਹੋਣ ਦਾ ਮਾਣ ਹੈ, ਅਤੇ ਜਿਸ ਦੇ ਸੁਪਨੇ ਘੜਦਾ ਮੈਂ ਬੁੱਢਾ ਹੋ ਗਿਆ ਹਾਂ, ਕਿਸੇ ਸਮੇਂ ਕਿਹੋ ਜਿਹਾ ਸੁਹੋਣਾ ਸੀ, ਕਿਹੋ ਜਿਹਾ ਸਾਦਾ, ਭੋਲਾ ਭਾਲਾ, ਹਸਮੁਖਾ ਤੇ ਅੰਦਰੋਂ ਬਾਹਰੋਂ ਨਿਰਮੈਲ ਸੀ, ਉਸ ਦੀ ਤਸਵੀਰ ਬਣਾ ਸਕਣਾ ਭਾਵੇਂ ਮੇਰੇ ਵਾਸਤੇ ਔਖਾ ਜਿਹਾ ਕੰਮ ਹੈ, ਪਰ ਉਸ ਦੇ ਝਲਕਾਰੇ ਹੁਣ ਭੀ ਮੇਰੀ ਯਾਦ-ਸਿਲਾ ਉਤੇ ਉੱਕਰੇ ਪਏ ਹਨ। ਉਸ ਦੇ ਪੈਰ ਸਮੁੰਦਰ ਦੇ ਧੁਰ ਡੂੰਘੇ ਤਲੇ ਤੋਂ ਭੀ ਨੀਵੇਂ ਅਤੇ ਉਸ ਦਾ ਸਿਰ ਹਿਮਾਲਾ ਦੀਆਂ ਧੌਲੀਆਂ ਧਾਰਾਂ ਤੋਂ ਭੀ ਉਚੇਰਾ ਹੈ। ਉਸ ਦੀ ਛਾਤੀ- ਜਿਸ ਉੱਤੇ ਬੇਅੰਤ ਵਹਿਣ ਵਗ ਗਏ, ਅਣਗਿਣੇ ਕਾਫਲੇ ਲੰਘ ਗਏ ਅਤੇ ਅਣਡਿੱਠੇ ਘੱਲੂਘਾਰੇ ਵਰਤ ਗਏ- ਸੰਸਾਰ ਦੇ ਸਾਰੇ ਦੇਸ਼ਾਂ ਦੀਆਂ ਛਾਤੀਆਂ ਨਾਲੋਂ ਭੀ ਚੁੜੇਰੀ ਹੈ। ਇਸ ਦੇਸ ਦਾ, ਪੁਰਾਣਾ ਖ਼ਾਕਾ ਭਾਵੇਂ ਕਿੰਨਾ ਧੁੰਦਲਾ ਹੋਵੇ, ਪਰ ਮੈਨੂੰ ਇੰਨਾ ਗੌਰਵ ਫੇਰ ਭੀ ਹੈ, ਕਿ ਓਹ ਮੇਰੇ ਹੀ ਵਡ ਵਡੇਰੇ ਸਨ, ਜਿਨ੍ਹਾਂ ਨੇ ਦੂਰ ਦਰਾਡੇ ਰਾਹਾਂ ਦੀਆਂ ਔਖੀਆਂ ਘਾਟੀਆਂ ਚੀਰ ਚੀਰ ਕੇ, ਇਸ ਦੇ ਚੱਪੇ ਚੱਪੇ ਨੂੰ ਸਰਸਬਜ਼ ਕੀਤਾ, ਇਸ ਦੀਆਂ ਨਦੀਆਂ ਦੇ ਵਹਿਣਾਂ ਉਤੇ ਕਾਬੂ ਪਾਇਆ ਅਤੇ ਇਸ ਵਿਚ ਐਸੀ ਸ਼ਾਨਦਾਰ ਸੱਭ੍ਯਤਾ ਦੀ ਨੀਂਹ ਧਰੀ, ਜਿਸ ਨੂੰ ਬੜੇ ਬੜੇ ਤੂਫਾਨ ਤੇ ਭੁੰਚਾਲ ਹਿਲਾ ਨਾ

=ੳ=