ਪੰਨਾ:ਕੇਸਰ ਕਿਆਰੀ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮. ਸਾਕ਼ੀ ਨੂੰ.

(ਗ਼ਜ਼ਲ)

ਸਾਕ਼ੀ ! ਮੈਂ ਤੇਰੇ ਸਦਕੇ !
ਅਜ ਰੰਗ ਕੋਈ ਲਾ ਦੇ,
ਉਲਟਾ ਦੇ ਸੁਰਾਹੀ ਨੂੰ,
ਦਿਲ ਖੋਲ੍ਹ ਕੇ ਵਰਤਾ ਦੇ ।
ਪੀਤੀ ਹੈ ਬਹੁਤ ਵਾਰੀ,
ਪਰ ਤਾਰ ਨਹੀਂ ਆਈ,
ਦੇ ਤੁੰਦ ਜੇਹੀ ਕੋਈ,
ਜੋ ਦੁਨੀਆਂ ਹੀ ਪਲਟਾ ਦੇ ।
ਇਕ ਚੀਸ ਬੜੇ ਚਿਰ ਤੋਂ,
ਪੈਂਦੀ ਹੈ ਕਲੇਜੇ ਨੂੰ,
ਟਿਕ ਲੈਣ ਪਲਿਕ ਪਲਕਾਂ,
ਮਸਤਾਨਗੀ ਵਰਤਾ ਦੇ ।
ਤਰ ਕੰਢੇ ਤੇ ਪਹੁੰਚਣ ਦੇ
ਕੀਤੇ ਮੈਂ ਕਈ ਹੀਲੇ,
ਪਰ ਵਹਿਣ ਹੀ ਵਖਰੇ ਨੇ,
ਇਸ ਇਸ਼ਕ ਦੇ ਦਰਯਾ ਦੇ ।
ਚਾਨਣ ਨੂੰ ਫੜਣ ਖਾਤਰ
ਤਰਲੇ ਤਾਂ ਬੜੇ ਲੀਤੇ,
ਜਲਵੇ ਨੂੰ ਰਹੇ ਸਿਕਦੇ,
ਪਰ ਨੈਣ ਤਮੱਨਾ ਦੇ ।

--੧੦