ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਨ੍ਹਾਂ ਵੇਦਨ ਇਸ਼ਕ ਸਰੀਰ ਨੂੰ ਸੌ ਕੀਕਰ ਸੁਖ ਸੋਵੰਨ॥
ਹਾਲ ਸੱਸੀ ਦਾ ਵੇਖਕੇ ਢਾਹੀਂ ਨੇ ਝਾੜ॥
ਅਤੇ ਮਾਲਾਂ ਆਹੀਂ ਘੱਤੀਆਂ; ਬਿਰਹੋਂ ਵੇਖ ਨਵਾੜ॥
ਪੁੰਨੂੰ, ਗਿਨ ਗਿਨ ਜੀਵਾਂ ਕਰਨੀਆਂ; ਇਸ਼ਕ ਨ ਕੱਢਨ ਸਾੜ॥
ਸੱਸੀ ਮਾਤਮ ਬੈਠੀ ਉਤ ਦਿਨ ਕਰ ਕਾਲਾ ਵੇਸ ਪਹਾੜ॥

ਸੱਸੀ ਨੇ ਜਾਨ ਦਿੱਤੀ, ਤਾਂ ਜੰਗਲ ਵਿਚ ਮਾਤਮ ਕਿਨ੍ਹਾਂ ਕੀਤਾ

ਸੱਸੀ ਦਾ ਮਾਤਮ ਬਘਿਆੜਾਂ ਗਿੱਦੜਾਂ ਕੀਤਾ ਆ॥
ਅਤੇ ਲੂੰਬੜੀਆਂ ਤੇ ਪਾਹੜੇ ਉਸ ਨੂੰ ਰੋਵਨ ਪੱਲੂ ਪਾ॥
ਉਹ ਮੋਰ ਜੰਗਲ ਤੇ ਝਾਗਰੀ ਕੁਰਲਾਵਨ ਕੂੰਜਾਂ ਆ॥
ਨਿਤ ਦੁੱਧ ਨਾ ਦਿੱਤਾ ਹਰਨੀਆਂ ਥੱਕੇ ਪਰ ਵਿਹਾ॥
ਯਾਰੋ ਜੂਹੀਂ ਚੁੰਗਨ ਨਾ ਪੰਖਨੂ ਅਤੇ ਮੁਰਗਾਂ ਪਿਆ ਵਿਜੋਗ॥
ਜੋ ਏਥੇ ਥਾਂ ਨਾ ਹੋਇਆ ਇਸ਼ਕ ਦਾ ਅਬ ਅਸਾਂ ਕੀ ਰੋਗ॥
ਏਹ ਇਸ਼ਕ ਕਰੇਸੀ ਤਖਤਾਂ ਵਨ ਤਿਨ ਵਿਹਾਈ ਰੋਗ॥
ਸਸੀ ਪਿੱਨ ਮੋਈ ਗਮ ਯਾਰ ਦਾ ਘੱਤ ਬਲਾਂ ਵਿਚ ਸੋਗ॥

ਇਧਰ ਸਸੀ ਨੇ ਥਲੀਂ ਜਾਨ ਦਿਤੀ ਉਦਰ ਪੰਨੂ ਨੂੰ ਜਾ ਆਈ, ਸੱਸੀ ਨਾਂ ਵੇਖ ਬਿਆਕੁਲ ਹੋਇਆ, ਵਾਹੋਦਾਹੀ ਪਿਛੇ ਮੁੜਿਆ ਪਰ ਥਲਾਂ ਵਿੱਚ ਸੱਸੀ ਦੀ ਕਬਰ ਹੀ ਮਿਲੀ ਓਹ ਇਸ਼ਕ ਪੂਰਾ ਕਰ ਗਈ, ਹੁਣ ਪੰਨੂ ਦੀ ਵਾਰੀ ਆਈ ਨਵੀਂ ਕਬਰ ਵੇਖ ਅਯਾਲੀ ਨੂੰ ਪੁੱਛਦਾ ਹੈ:

ਪੁੰਨੂੰ ਪੁਛੇ ਭਾਈ ਆਜੜੀ, ਦੱਸ ਅਸਾਂ ਏਹ ਗੱਲ॥
ਏਹ ਗੋਰ ਨਵੀਂ ਇਸ ਰਾਹ ਤੇ ਅੱਜ ਹੋਈ ਕੇ ਕੱਲ?
. ਨਾਹੀਂ ਥੇਹ ਨਜ਼ੀਕ ਕੋ ਚਰਾਂ ਨਹੀਂ ਇਤ ਵੱਲ॥
ਏਹ ਕੌਨ ਸੋਇਆ ਕਟ ਦੀਦਨੇ ਕਿੱਥੋਂ ਆਇਆ ਸੀ ਚੱਲ॥

-੧੧੧-