ਸਮੱਗਰੀ 'ਤੇ ਜਾਓ

ਪੰਨਾ:ਕੋਇਲ ਕੂ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਂ ਨਸੀਹਤ ਦਿੰਦੀ ਹੈ:

ਮਾਓ ਆਖ਼ੇ ਧੀਆ ਸੱਸੀ ਜਿਨ੍ਹਾਂ ਦਾ ਨਾਮ ਨਾਂ ਜਾਨੇ ਥਾਉਂ॥
ਉਨ੍ਹਾਂ ਦੀ ਜੰਮਨ ਭੂਮ ਨ ਜਾਨੀਏਂ ਨਾ ਕੋ ਸ਼ੈਹਰ ਗਰਾਉਂ॥
ਓਹ ਹੋਨ ਅਜੇਹੇ ਆਦਮੀ ਤੱਕਨ ਪਏ ਸੁਵਾਉਂ॥
ਬੱਚੀ ਇਲੀ ਕਿਸ ਨੂੰ ਪਰਨਾਈਆਂ ਕਿਸ ਪਿੰਜਰੇ ਘੱਤੇ ਕਾਉਂਸ॥
ਬੱਚੀ ਧੀਆਂ ਮੱਤੀ ਆਪਨੀ, ਜਾ ਜੇਹੜੀਆਂ ਮਤ ਮਰੇਨ॥
ਮਾਂ ਮਾਪੇ ਕਤਨਾ ਕੁਲਾਹਨ ਤੇ ਕਤਨਾ ਰਫਾ ਕਰੇਨ॥
ਅਤੇ ਧੀਆਂ ਨੂੰ ਸੁਨਦੇ ਆਖਨਾਂ ਵੇਖ ਨਸੀਹਤ ਦੇਨ॥
ਪਰ ਧੀਆਂ ਨੂੰਹਾਂ ਨ ਵਾਕ ਵਿਚ, ਪਰ ਮਾਪੇ ਸਬਰ ਕਰੇਨ॥

(ਕਲਜੁਗ ਦਾ ਸਮਾਂ)

ਪਰ ਸੱਸੀ ਕਿਥੋਂ ਨਸੀਹਤਾਂ ਮੰਨੇ:

ਸਸੀ ਖਿਝੀ ਮਾਉਂ ਨਾਲ ਤੁਧ ਪੇਟ ਨਕਢੀਆ ਬਾਰ॥
ਅਤੇ ਮੇਰਾ ਦਰਦ ਕੀ ਲਗੇ ਤੁਧ ਨੂੰ ਕਿਉਂ ਨਕੰਮੀ ਜ਼ਾਰ॥
ਮਾਈ ਬੋਲ ਅਵੱਲੇ ਬੋਲਕੇ ਮੇਰਾ ਆਜਜ਼ ਜੀਉ ਨਾ ਸਾੜ॥
ਅੰਮਾਂ ਜਿਨ੍ਹਾਂ ਜ਼ਖਮ ਇਸ਼ਕ ਦਾ ਤਿਨ੍ਹਾਂ ਇਸ਼ਕੇ ਦੀ ਸਾਰ॥
ਮੈਂ ਲੱਖੀ ਸਾਥ ਲੁਟਾਇਆ ਜਿਉਂ ਮੋਤੀ ਹੱਥ ਕਰਾੜ॥
ਹਾਫ਼ਜ਼ ਉਨ੍ਹਾਂ ਪੰਨੂ ਡਾਚੀ ਘੰਡਿਆ ਸੱਸੀ ਰਹੀ ਉਚਾਰ॥

ਸੱਸੀ ਥਲਾਂ, ਨੂੰ ਵਗ ਟੁਰਦੀ ਹੈ ਅਰ ਦੁੱਖ ਜਰਦੀ ਹੈ। ਅੰਤ ਵੇਲੇ ਬਕਰਵਾਨਾਂ ਨੂੰ ਦਿਸਦੀ ਹੈ।

ਸੱਸੀ ਆਖਦੀ:

ਏਹ ਭੱਠ ਬਿਰਹੋਂ ਬਦ ਮੁਆਮਲਾ ਸਿਰ ਤੇ ਕਫਨੀ ਬੰਨ੍ਹ॥
ਅਤੇ ਛੱਡੇ ਹੱਥ ਨਾ ਅੱਪੜੇ ਦੇਵੇ ਉਨ੍ਹਾਂ ਨੂੰ ਸੰਨ॥
ਉਹ ਇਕਤੇ ਸਟ ਦੋਵਾਂ ਦੇ ਹੱਡ ਭਨੀਦਾ, ਬੰਨ॥

-੧੧੦-