ਪੰਨਾ:ਕੋਇਲ ਕੂ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸ ਗੌਣ ਦੇ ਵਿੱਚ ਦੋ ਵਸਤਾਂ ਮਿਲੀਆਂ ਨੇ, ਇਕ ਕਵਿਤਾ
ਤੇ ਦੂਆ ਰਾਗ । ਏਹਨਾਂ ਦੇ ਮੇਲ ਤੋਂ ਏਹ ਰਸ ਪੈਦਾ ਹੋਇਆ ।
ਹੁਣ ਏਰ ਕਵਿਤਾ ਕੀਹ ਵਸਤੁ ਹੈ । ਇਸਦਾ ਦੱਸਨਾ ਕੋਈ
ਸੌਖਾ ਕੰਮ ਨਹੀਂ। ਵੱਡੇ ੨ ਕਵੀ ਤੇ ਸਿਆਨੇ ਏਸ ਦੇ ਨਿਰਨੇ ਕਰਨ
ਤੇ ਅਪਨੀ ਅਕਲ ਮੂਜਬ ਹਿੰਮਤ ਲਾ ਚੁਕੇ, ਪਰ ਸਭ ਅਡ ਅਡ
ਸਿਟੇ ਤੇ ਪੁਜੇ ।
ਸਾਧਾਰਨ ਕਵਿਤਾ ਤਾਂ ਕੇਵਲ ਮਾਨੁਖੀ ਹਿਰਦੇ ਦੇ ਭਾਵ ਦਾ
ਉਚਾਰਨ ਇੱਕ ਜੋਸ਼ੀਲੀ ਤੇ ਲੈਅ ਵਾਲੀ ਬੋਲੀ ਵਿਚ ਹੈ । ਗੱਲ ਕੀ
ਇੱਕ ਮਨ ਦੇ ਖਿਆਲਾਤ ਨੂੰ ਅਜੇਹੀ ਬੋਲੀ ਵਿੱਚ ਦੱਸਨਾ, ਜਿਸ
ਵਿੱਚ ਦਿਲ ਦਾ ਜੋਸ਼, ਮਿੱਠੀ ਸੁਰ ਅਰ ਲੈਅ ਹੋਵੇ ਜਿਸਦਾ ਅਸਰ
ਦੂਸਰੇ ਮਨਾਂ ਤੇ ਵੀ ਅਜੇਹਾ ਹੋ ਜਾਵੇ ਜੋ ਇੱਕ ਪਲ ਛਿਨ ਲਈ ਉਸ
ਕਵਿਤਾ ਕੈਹਣ ਵਾਲੇ ਦੇ ਮਨ ਦੀ ਹਾਲਤ ਉਨ੍ਹਾਂ ਤੇ ਛਾ ਜਾਵੇ,
ਵੇਖੋ:-ਸਾਧਾਰਨ ਆਦਮੀ ਆਖਦਾ ਹੈ ਮੈਨੂੰ ਦਰਦ ਹੈ, ਪੀੜ ਹੈ,
ਕੋਈ ਦਵਾ ਦੇਓ ਅਰਾਮ ਆਵੇ । ਪਰ ਜਦ ਏਹੀ ਬਚਨ ਇੱਕ ਪ੍ਰੇਮ
ਕੁੱਠੇ ਦੇ ਮਨੋਂ ਨਿਕਲਦੇ ਹਨ ਤਾਂ ਸੁਨਣ ਵਾਲੇ ਦੇ ਹਿਰਦੇ ਨੂੰ ਤੀਰ ਵਾਂਙੂੰ
ਚੀਰ ਜਾਂਦੇ ਹਨ, ਜੀਕਨ:-
'ਨੀ ਮੈਂ ਦਰਦ ਰੰਝੇਟੇ ਨੇ ਮਾਰ ਸੁੱਟੀ, ਦਾਰੂ ਲੱਗਦਾਮੂਲ ਨਾ ਕੋਈ ਮਾਏ'
ਏਹ ਤੇ ਛੰਦ ਵਿਚ ਆਖਿਆ ਖਿਆਲ ਹੋਇਆ ਪਰ ਕਵਿਤਾ
ਲਈ ਏਹ ਜਰੂਰੀ ਨਹੀਂ ਕਿ ਛੰਦ ਈ ਹੋਵੇ, ਏਹ ਆਖਨਾ "ਹਾਏ
ਨੀ ਮਾਏ, ਮੈਨੂੰ ਰੰਝੇਟੇ ਦੇ ਬਿਰਹੋਂ ਦੇ ਤੀਰਾਂ ਨੇ ਵਿੰਨ੍ਹਕੇ ਘੈਲ ਕਰ ਦਿੱਤਾ
ਏਸ ਪ੍ਰੇਮ ਵਿਚ ਕੁਠੀ ਲਹੂ ਲੁਹਾਨ ਹੀਰ ਨੂੰ ਹੁਨ ਮੱਤਾਂ
ਨਾ ਦੇ" । ਹੈ ਤੇ ਏਹ ਸਾਧਾਰਨ ਵਾਕ ਪਰ ਹਿਰਦੇ ਦੀ ਲਗਨ ਦੇ
ਬਚਨ ਅਜੇਹੇ ਨਿਕਲੇ ਕਿ ਦੂਜੇ ਦੇ ਮਨ ਤੇ ਅਸਰ ਕਰ ਗਏ, ਕਵਿਤਾ
ਦੇ ਦਰਜੇ ਤੇ ਜਾ ਪੁਜੇ । ਏਹੀ ਭੇਦ ਕਵਿਤਾ ਤੇ ਛੰਦ ਵਿਚ ਹੈ । ਛੰਦ
ਹਮੇਸ਼ ਖਾਸ ਲੈਅ ਤੇ ਸੁਰ ਤੇ ਹੋਸੀ । ਹਾਂ ਜੀ ਕਵਿਤਾ ਨੂੰ ਬੰਨ੍ਹਕੇ

੧੦