ਸੂਲ ਪਏ ਸਿਰ ਪੁਰ ਮੈਂਡੇ ਬਧ ਇਸ਼ਕ ਚੁਆਈਆਂ ਪੰਡਾਂ।
ਪੈਰੀਂ ਖਾਰ ਤੇ ਬਾਰ ਬਿਰਹੋਂ ਖਾਣੀ ਹਥ ਲਵਾਈਆਂ ਕੰਡਾਂ।
ਤੰਦ ਫਰਾਕ ਨ ਪਾਵਨ ਛੇਵੇ ਸੌ ਸੌ ਗੰਡ ਪਲੰਡਾਂ।
ਨੇਂਹੁ ਨੌ ਰੋਜ਼ ਮਹਾਂਗਾ ਤੋੜੇ ਤਰੁਟੇ ਤਾਂ ਵਲ ਗੰਡਾਂ।
ਏਹ ਕਵੀ ਫਾਰਸੀ ਦੇ ਚੰਗੇ ਜਾਨੂੰ ਸਨ ਇਸ ਕਰਕੇ ਏਹਨਾਂ ਅਪਨੀ ਕਵਿਤਾ ਨੂੰ ਫਾਰਸੀ ਦੀ ਰੰਙਨ ਦਿਤੀ ਹੈ ਅਰ ਕਿਧਰੇ ਵਜ਼ਨ ਵੀ ਗਜ਼ਲ ਦਾ ਵਰਤਿਆ। ਜੰਕਨ:
ਰੁੜ ਆਈ ਰੁਖਸਾਰ ਚਮਨ ' ਤੇ ਗੁਲ ਫੂਲ ਖਿਲੇ ਤਾਜ਼ੇ
ਗੁੰਚਾ ਤੰਗ ਤੇ ਰੰਗ ਗੁਲਾਬੀ ਗਇਆ ਨਰਗਸ ਨਾਜ਼ੇ।
ਬਲ ਬੁਲ ਥਈ ਖੁਸ਼ਹਾਲ ਸੁਨਾਏ ਐਨ ਵਸਾਲ ਆਵਾਜ਼ੇ।
ਦਾਇਮ ਦਰਦ ਮੰਦਾ ਕੌਂ ਐਂਵੇ ਨਾਜ਼ ਦੇ ਨਾਲ ਨਿਯਾਜ਼ੇ।
ਨੌਬਤ ਇਸ਼ਕ ਹਰ ਇਜ਼ਹਾਰੇ ਨਿਡ ਨਿਡ ਨੌ ਆਗਾਜ਼ੇ।
ਨੌ ਰੋਜ਼ਾ ਐ ਇਸ਼ਕ ਕਦੀਮੀ ਦਰ ਦਰਸਾਂ ਦਮ ਬਾਜ਼ੇ॥
ਗਜ਼ਲ ਤੇ ਬਨਾਈ, ਪਰ ਅਲੂਨੀ ਖਿਚੜੀ ਕਰ ਵਖਾਈ, ਨਾ ਪੜ੍ਹਨ ਵਾਲੇ ਨੂੰ ਸਵਾਦ ਨਾਂ ਸੁਨਣ ਵਾਲੇ ਨੂੰ। ਨੌ ਰੋਜ਼ ਹੋਰਾਂ ਦਾ ਜ਼ੋਰ ਡੋਹੜਿਆਂ ਵਿਚ ਈ ਹੈ। ਏਹਨਾਂ ਨੇ ਕਾਫੀਆਂ ਵੀ ਲਿਖੀਆਂ ਹਨ, ਪਰ ਅੰਤਕ ਪਦ ਵੱਖਰੇ ਢੰਗ ਦੀ ਵਰਤੋਂ ਹਨ ਪੰਜਾਬੀ ਕੰਨ ਨੂੰ ਰਸ ਘਟ ਆਉਂਦਾ ਹੈ, ਪਰ ਮੁਲਤਾਨੀ ਮੋਹਤ ਫਾਰਸੀ ਪਦ ਵੀ ਢੇਰ ਵਰਤਨ ਕਰਕੇ ਸਵਾਦ ਉਡ ਗਿਆ॥
ਵੰਨਗੀ ਕਾਫੀਆਂ:—
ਪਈ ਬਾਰੇ ਸ਼ੁਮਾਲ ਦੀ ਲੁਰਿਕ ਲੁਕ।
ਲੰਘ ਆਵਨ ਬਦਲੇ ਸੂਚਕ ਸੂਰਕ॥
ਅਖੀਂ ਤੱਕੀਆਂ ਵਲ ਵਲ ਫੁਰਕ ਫੁਰਕ।
-੨੧੮-