ਵਰਯੋਗ ਮੁਟਿਆਰਾਂ ਦੀ ਤਾਰੀਫ ਵਿਚ ਕਵਿਤਾ ਲਿਖੀ। ਕਵੀ ਦੀ ਕਵਿਤਾ ਨਾਲ ਉਨ੍ਹਾਂ ਨੱਢੀਆਂ ਦੀ ਵੀ ਗੁੱਡੀ ਚੜ੍ਹੀ ਸਾਰੇ ਦੇਸ਼ ਵਿਚ ਮਸਾਹੂਰ ਹੋ ਗਈਆਂ। ਦੂਰੋਂ ੨ ਵੱਡੇ ੨ ਸਰਦਾਰਾਂ ਤੇ ਅਮੀਰਾਂ ਨੇ ਵਿਵਾਹ ਦੇ ਬੇਨਤੀ ਪੱਤ੍ਰ ਘੱਲੇ। ਅੰਤ ਓਹਨਾਂ ਕੁੜੀਆਂ ਦੇ ਵਿਆਹ ਬੜੇ ਬੜੇ ਧਨੀਆਂ ਨਾਲ ਹੋਏ ਜਿਨ੍ਹਾਂ ਲੱਖਾਂ ਦੇ ਹਕ ਮੈਹਰ ਦਿਤੇੇ। ਕੁੜੀਆਂ ਦੀ ਮਾਤਾ ਵੀ ਜਦ ਨਕਾਹ ਹੁੰਦਾ ਤਾਂ ਇਕ ਊਠ ਕਵੀ ਜੀ ਨੂੰ ਨਜ਼ਰ ਭੇਜ ਦੇਂਦੀ॥
ਫ਼੍ਰਾਂਸ ਵਿਚ ਲਾ ਪੈਰੀ (La Paris) ਤੇ “ਲਾ ਮਾਰਸਾਇ " (La Marsseiles) ਦੇ ਗੀਤਾਂ ਨੇ-- Revolutin ਤਰਥੱਲੀ/ ਪਾ ਦਿਤੀ ਸੀ ਏਸੇ ਤਰ੍ਹਾਂ ਜਦ ਇੰਗਲਿਸਤਾਨ ਦੇ ਬਾਦਸ਼ਾਹ ਐਡਵਰਡ ਨੇ ਵੇਲਜ਼ ਤੇ ਧਾਵਾ ਕੀਤਾ ਤਾਂ ਓਥੋਂ ਦੇ ਕਵੀ ਨੇ ਇਸ ਛੋਟੀ ਜੇਹੀ ਕੌਮ ਨੂੰ ਐਡਾ ਜੋਸ਼ ਦਵਾਇਆ ਕਿ ਐਡਵਰਡ ਨੂੰ ਫਤਾ ਕਰਨ ਵਿਚ ਵਡੀਆਂ ਤਕਲੀਫਾਂ ਅਗੇ ਆਈਆਂ। ਅਰ ਜਦ ਉਸਨੇ ਵੇਲਜ਼ ਫਤੇ ਕਰ ਲੀਤਾ ਤਾਂ ਸਾਰਿਆਂ ਕਵੀਆਂ ਤੇ ਢਾਡੀਆਂ ਨੂੰ ਤਲਵਾਰ ਦੀ ਭੇਟਾ ਕਰ ਦਿਤਾ!
ਯੂਨਾਨ ਦੀ ਇਕ ਹੋਰ ਗਲ ਮਸਾਹੂਰ ਹੈ, ਕਿ ਜਦ ਏਥੰਜ਼ ਵਾਲਿਆਂ ਨੂੰ ਮਗਾਰਾਂ ਵਾਲਿਆਂ ਤੋਂ ਬੜੀਆਂ ਭਾਂਜਾਂ ਹੋਈਆਂ ਅਰ ਉਨ੍ਹਾਂ ਵਿਚ ਲੜਨ ਦੀ ਹਿੰਮਤ ਨਾ ਰਹੀੇ। ਅਰ ਸੈਲਆਬ ਦਾ ਟਾਪੂ ਮਗ਼ਾਰਾ ਵਾਲਿਆਂ ਨੂੰ ਦੇ ਬੈਠੇ। ਤਾਂ ਇਕ ਯੂਨਾਨੀ ਕਵੀ ਤੇ ਲੈਕਚਰਾਰ 'ਸੋਲਨ' ਨੇ ਅਪਨੀ ਕੌਮ ਨੂੰ ਜੋਸ਼ ਦਵਾਨਾ ਚਾਹਿਆ। ਉਸ ਵੇਲੇ ਏਥੰਜ਼ ਵਾਲਿਆਂ ਦੀ ਅਜੇਹੀ ਨੀਵੀਂ ਹਾਲਤ ਸੀ ਕਿ ਜੇ ਕੋਈ ਓਨ੍ਹਾਂ ਨੂੰ ਲੜਾਈ ਦਾ ਆਖਦੇ ਤਾਂ ਉਸ ਨੂੰ ਵੈਰੀ ਜਾਨਦੇ। ਸੋਲਨ ਨੇ ਕੀ ਕੀਤਾ, ਕਿ ਆਪਨੇ ਆਪਨੂੰ ਝੱਲਾ ਤੇ ਪਾਗਲ ਬਨਾਇਆ, ਪਾਟੇ ਪੁਰਾਨੇ ਕਪੜੇ ਪਾ ਲੀਤੇ ਅਰ ਭੈੜੀਆਂ ੨
-੭੧-