ਪੰਨਾ:ਖੁਲ੍ਹੇ ਘੁੰਡ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੇ ਇਹ ਸਬ ਨੱਚਣ ਮਿਲਵੀਆਂ, ਮਿਲਵੀਆਂ, ਲੱਗ
ਸਹਸਰ ਲਹਰ ਨਾਚ-ਤਾਲ ਵਿੱਚ,
ਨੰਗੇ, ਚਿੱਟੇ, ਹੀਰਿਆਂ ਦੇ ਪਾਣੀਆਂ ਦੀਆਂ ਝਲਕਾਂ
ਨੱਚਣ ਪੇਚ ਪਾਂਦੀਆਂ !!
ਬਾਹਾਂ ਨੰਗੀਆਂ, ਜੰਘਾਂ ਨੰਗੀਆਂ,
ਨੰਗੀਆਂ, ਨੰਗੀਆਂ, ਰਲ ਮਿਲ ਨੱਚਣ, ਮਿਲਵੀਆਂ,
ਮਿਲਵੀਆਂ !!
ਕਹਰ ਜਿਹਾ ਮੱਚਿਆ ਅਕਾਸ਼, ਪੁਲਾੜ ਕੁਛ ਰਿਹਾ
ਨਾਂਹ ਖਾਲੀ,
ਇਕ ਇਕ ਤੀਮੀ ਦੀਆਂ ਲਖ ਲਖ ਤੀਮੀਆਂ !!
ਲੱਖਾਂ ਬਾਹਾਂ, ਲੱਖਾਂ ਹੱਥਾਂ, ਲੱਖਾਂ ਜੰਘਾਂ, ਲੱਖਾਂ
ਸਿਰਾਂ ਵਾਲੇ ਨੱਚਦੇ ਮਰਦ ਤੇ ਤੀਮੀਆਂ, ਅੰਗ
ਸਾਰੇ ਲਹਰਾਂ ਹੋ,
ਮਿਲਵੀਆਂ ਮਿਲਵੀਆਂ,
ਪੁਲਾੜ ਸਾਰਾ ਭਰਿਆ,
ਹਾਸੇ ਟੁਰਦੇ ਹੱਸਦੇ ਮਿਲਦੇ ਲੱਖਾਂ, ਲੱਖਾਂ,
ਸਬ ਹਾਸੇ ਮਿਲਵੇਂ, ਮਿਲਵੇਂ, ਖੜਕਦੇ, ਖੜਕਦੇ,
ਦਿੱਸੇ ਕੁਛ ਨਾਂਹ ਪਰ ਨ੍ਰਿਤ੍ਯ ਰਾਗ ਹੋਵੰਦਾ, ਖੜਕਦੇ
ਸਾਰੇ ਸਾਰੇ ਵੱਜਦੇ !!
… … …
… … …
ਸ਼ਰੀਰ ਲੱਖਾਂ ਤੁਲੇ ਤੇਰੀ ਬਾਂਸਰੀ ਦੀ ਵਾਜ ਤੇ,
ਕੜੇ, ਕੱਸੇ, ਲਿਸ਼ਕਣ ਨੱਚਦੇ, ਨੱਚਦੇ, ਵਾਂਗ ਵਜਦੀਆਂ
ਤਾਰਾਂ ਦੇ, ਸਿਤਾਰਾਂ ਦੇ,

੯੯