ਪੰਨਾ:ਖੁਲ੍ਹੇ ਘੁੰਡ.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਗਾਂ ਦੀ ਝੋਲਾਂ ਖੁਸ਼ੀ ਨੇ ਪਾੜੀਆਂ,
ਸਰਬ ਸਾਰੀ ਮਿੱਠੀ ਉਚਾਈ ਲੈ ਤੁਰਿਆ,
ਚੰਬਾ ਕਿਹਾ ਹੱਸਦਾ, ਮੋਤੀ-ਦੰਦ, ਦੱਸ, ਦੱਸ ਕੇ
ਪੋਸਤ ਦੇ ਫੁੱਲ ਨੇ ਬੱਧੀ ਲਾਲ ਪਗੜੀ,
ਲਾਲ ਚੀਰੇ ਵਾਲਾ ਦੱਸੋ ਕਿਸਦਾ ?
ਤੇਰੇ ਨੰਦ ਲਾਲ ਦੀ ਅੱਧੀ ਮੀਟੀ ਅੱਖ ਵਿੱਚ,
ਹੁਸਨ-ਰਜ ਸਾਰਾ ਅੱਜ ਹੈ ।
ਤੈਨੂੰ ਤੱਕ ਕੇ ਓਹ ਹੁਸਨ ਦੀ ਛਹਬਰਾ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ !!


੧੫-ਗੁਰੂ ਅਵਤਾਰ ਸੁਰਤਿ

੧.

ਸੂਰਜ ਜੇ ਅੱਖ ਨੂਟੇ,
ਜਗਤ ਮਰਦਾ, ਜੀਵਨ-ਆਸ ਟੁੱਟਦੀ,
ਗੁਰੂ ਅਵਤਾਰ ਸੁਰਤਿ ਸੂਰਜਾਂ ਦਾ ਸੂਰਜ,
ਸਹੰਸਰ ਨੈਣਾਂ ਬਲਦੀਆਂ !!
ਦਿਨ ਰਾਤ ਸੂਰਜ ਨੈਣਾਂ ਤੱਕਦੀਆਂ !
ਮਨੁੱਖ ਸੁਰਤਿ ਜੀਂਵਦੀ, ਤੱਕ, ਤੱਕ ਕੇ, ਕੰਵਲ-ਨੈਣਾਂ,
ਸੂਰਜ-ਨੈਣਾਂ ਸਦਾ ਸਦਾ ਗੱਡੀਆਂ !!
… … …
ਗੁਰੂ ਅਵਤਾਰ ਦੀ ਸਹਜ-ਸੁਰਤਿ ਪੂਰਣਤਾ,

੧੦੧